Mayor of the Hume City Council Helen Patsikatheodorou opened the event by praising the work done by Oorja Foundation. She also distributed certificates to the community participants and supporters of Oorja Foundation.
Community members who are regular participants of programs run by Oorja Foundation performed poetry, cultural dance and singing.
Oorja Foundation runs ongoing Punjabi Cultural Groups targeting community from newly arrived backgrounds and is providing them a platform to meet their new community learning foundation skills.Oorja Foundation is also running Dance and Fitness classes for Men, Women and children in Craigieburn and Epping regularly.
Source: Supplied
At this event founders of the organisation Ajit Singh Chauhan, Nayana Bhandari and founding members Sanjay Bhandari, Navin Chopra, Harman Chopra, Saahil Luthra shared their passion and vision for the community. Ajit introduced new team members from Epping area Judgebir Singh, Amardeep Kaur, Jagroop Sidhu and Kirpal Singh.
At this event Anmol Cancer Foundation also launched their partnership with Oorja Foundation to support the victims of cancer and raise awareness in the community.
ਮੈਲਬੌਰਨ ਦੀ ਹਿਊਮ ਅਤੇ ਵ੍ਹੀਟਲਸੀ ਕੌਂਸਲ ਅਧੀਨ ਵੱਖ ਵੱਖ ਭਾਈਚਾਰਕ ਸੇਵਾਵਾਂ ਪ੍ਰਦਾਨ ਕਰ ਰਹੀ ਊਰਜਾ ਫਾਊਂਡੇਸ਼ਨ ਦੇ ਦੋ ਵਰੇ ਪੂਰੇ ਹੋਣ ਦੇ ਜਸ਼ਨ ਵਜੋਂ "ਜੀ ਆਇਆਂ ਨੂੰ " ਸਮਾਰੋਹ ਕਰੇਗੀਬਰਨ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ , ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ, ਊਰਜਾ ਫਾਊਂਡੇਸ਼ਨ ਵਲੋਂ ਕਲਚਰਲ ਗਰੁੱਪ ਅਤੇ ਭੰਗੜਾ ਅਤੇ ਫਿਟਨੈੱਸ ਗਰੁੱਪ ਏਪਿੰਗ ਅਤੇ ਕਰੇਗੀਬਰਨ ਇਲਾਕਿਆਂ ਵਿੱਚ ਚਲਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਇਕ ਇੰਡੀਅਨ ਵੁਮੈਨ ਸੋਸ਼ਲ ਗਰੁੱਪ ਕਰੇਗੀਬਰਨ ਵਿਖੇ ਵੀ ਚਲਾਇਆ ਜਾ ਰਿਹਾ ਹੈ
ਇਹਨਾਂ ਗਰੁੱਪਾਂ ਦਾ ਮੁੱਖ ਮਕਸਦ ਭਾਈਚਾਰੇ ਦੀਆਂ ਸਾਂਝੀਆਂ ਲੋੜਾਂ ਨੂੰ ਮੱਦੇ ਨਜ਼ਰ ਉਹਨਾਂ ਪਹਿਲੂਆਂ ਉੱਪਰ ਕੰਮ ਕਰਨਾ ਹੈ ਜੋ ਭਾਈਚਾਰੇ ਦੇ ਵਿਕਾਸ ਲਈ ਚੁਣੌਤੀਆਂ ਖੜੀਆਂ ਕਰ ਰਹੇ ਹਨ , ਇਹਨਾਂ ਵਿੱਚ ਪਰਿਵਾਰਕ ਹਿੰਸਾ , ਤਣਾਓ ਵਰਗੀਆਂ ਵੰਗਾਰਾਂ ਨੂੰ ਦੂਰ ਕਰਕੇ ਸਿਹਤਮੰਦ ਸਮਾਜ ਅਤੇ ਵਾਤਾਵਰਨ ਸਿਰਜਣ ਵਿੱਚ ਯੋਗਦਾਨ ਪਾਉਣਾ ਹੈ
ਸਮਾਗਮ ਵਿੱਚ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਗਰੁੱਪਾਂ ਵਲੋਂ ਲੋਕ ਨਾਚਾਂ ਅਤੇ ਹੋਰ ਪ੍ਰਚਲਿਤ ਨਾਚਾਂ ਦੀ ਪੇਸ਼ਕਾਰੀ ਤੋਂ ਇਲਾਵਾ ਕਵੀਸ਼ਰੀ , ਗਿਟਾਰ, ਕਵਿਤਾਵਾਂ ਛੋਟੇ ਬੱਚਿਆਂ ਦਾ ਪਰੰਪਰਿਕ ਪਹਿਰਾਵੇ ਦਾ ਦੌਰ ਵੀ ਖਿੱਚ ਦਾ ਕੇਂਦਰ ਰਿਹਾ
ਇਸ ਮੌਕੇ ਹਿਊਮ ਇਲਾਕੇ ਦੀ ਮੇਅਰ ਹੈਲਨ ਪੈਤਸੀਕਾਥੇੳਡੋਰੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਫਾਊਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ
ਕੈਂਸਰ ਕੌਂਸਲ ਵਿਕਟੋਰੀਆ ਅਧੀਨ ਕੰਮ ਕਰ ਰਹੀ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਮੋਢੀ ਰਘਬੀਰ ਧੰਜਲ ਨੇ ਵੀ ਭਾਈਚਾਰੇ ਨੂੰ ਕੈਂਸਰ ਪ੍ਰਤੀ ਜਾਗਰੁਕ ਕਰਨ ਹਿਤ ਫਾਊਂਡੇਸ਼ਨ ਵਲੋਂ ਦਿੱਤੇ ਜਾਂਦੇ ਸਹਿਯੋਗ ਤੋਂ ਭਾਈਚਾਰੇ ਨੂੰ ਜਾਣੂ ਕਰਵਾਇਆ ! ਇਸ ਮੌਕੇ ਊਰਜਾ ਫਾਉਂਡੇਸ਼ਨ ਦੀ ਟੀਮ ਵਲੋਂ ਆਪਣੇ ਸਹਿਯੋਗੀਆਂ ਅਤੇ ਪਹੁੰਚੇ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ
ਜ਼ਿਕਰਯੋਗ ਹੈ ਕਿ ਊਰਜਾ ਫਾਉਂਡੇਸ਼ਨ ਦੀ ਸਥਾਪਨਾ ਅੱਜ ਤੋਂ ਦੋ ਸਾਲ ਪਹਿਲਾਂ ਮੋਢੀ ਟੀਮ ਮੈਂਬਰਾਂ ਅਜੀਤ ਸਿੰਘ ਚੌਹਾਨ, ਨੈਨਾ ਭੰਡਾਰੀ, ਸੰਜੇ ਭੰਡਾਰੀ, ਨਵੀਨ ਚੋਪੜਾ, ਹਰਮਨ ਚੋਪੜਾ ਅਤੇ ਸਾਹਿਲ ਲੂਥਰਾ ਦੇ ਸਹਿਯੋਗ ਨਾਲ ਹੋਈ ਸੀ ਜਿਸ ਵਿੱਚ ਏਪਿੰਗ ਇਲਾਕੇ ਤੋਂ ਹੁਣ ਜਜਬੀਰ ਸਿੰਘ, ਰੂਪ ਸਿੱਧੂ ਅਤੇ ਅਮਰਦੀਪ ਕੌਰ ਵੀ ਆਪਣਾ ਯੋਗਦਾਨ ਪਾ ਰਹੇ ਹਨ !