ਸੱਚਾ ਸੌਦਾ, ਸ਼ਰਧਾਲੂ, ਸੁਣਵਾਈ ਅਤੇ ਸੱਚ

site_197_Punjabi_737867.JPG

ਫੈਸਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਆ ਸਕਦਾ ਹੈI ਮਾਮਲੇ ਦੀ ਸੰਵੇਦਸ਼ੀਲਤਾ ਨੂੰ ਵੇਖਦੇ ਹੋਏ ਪੰਜਾਬ, ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ.....


ਡੇਰਾ ਸਿਰਸਾ ਨਾਲ ਜੁੜੇ ਲੱਖਾਂ ਸ਼ਰਧਾਲੂ ਪੰਚਕੂਲਾ ਸ਼ਹਿਰ ਦੇ ਸਕੂਲਾਂ, ਪਾਰਕਾਂ ਅਤੇ ਸੜਕਾਂ 'ਤੇ ਡੇਰੇ ਜਮ੍ਹਾਕੇ ਬੈਠ ਗਏ ਹਨI ਦੋ ਸਾਧਵੀਆਂ ਵਲੋਂ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਅਦਾਲਤ ਪਹਿਲਾ ਹੀ ਡੇਰਾ ਪ੍ਰਮੁੱਖ ਖਿਲਾਫ ਦੋਸ਼ ਆਇਦ ਕਰ ਚੁੱਕੀ ਹੈI ਇਸ ਲਈ ਅਦਾਲਤ ਨੇ ਹੁਣ ਸ਼ੁੱਕਰਵਾਰ ਦੇ ਦਿਨ ਪੇਸ਼ ਹੋਣ ਦੇ ਹੁਕਮ ਦਿੱਤੇ ਹਨI ਫੈਸਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਆ ਸਕਦਾ ਹੈI

ਮਾਮਲੇ ਦੀ ਸੰਵੇਦਸ਼ੀਲਤਾ ਨੂੰ ਵੇਖਦੇ ਹੋਏ ਪੰਜਾਬ, ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈI ਦੋਂਵੇ ਸੂਬਿਆਂ 'ਚ ਧਾਰਾ 144 ਲਗਾ ਦਿੱਤੀ ਗਈ ਹੈI

ਇਸ ਮਾਮਲੇ ਦਾ ਕਾਨੂੰਨੀ ਪਿਛੋਕੜ ਸਮਝਾ ਰਹੇ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਜਗਜੀਤ ਸਿੰਘ ਚੀਮਾ। ਜਦਕਿ ਲਗਾਤਾਰ ਗਰਾਉਂਡ ਰਿਪੋਰਟਿੰਗ ਕਰ ਰਹੇ ਚੰਡੀਗੜ੍ਹ ਤੋਂ ਪੱਤਰਕਾਰ  ਯਾਦਵਿੰਦਰ ਸਿੰਘ ਨੇ ਦੱਸਿਆ ਬੇਸ਼ੱਕ ਪੰਜਾਬ ਪੁਲਿਸ ਸ਼ਾਂਤੀ ਯਕੀਨੀ ਬਣਾਈ ਰੱਖਣ ਦੇ ਦਾਅਵੇ ਕਰ ਰਹੀ ਹੈ, ਪਾਰ ਬੀਤੇ ਦਿਨੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਸਾਰੇ ਪੁਲਿਸ ਜਿਲ੍ਹਿਆਂ ਦੇ ਮੁਖੀਆਂ ਨੂੰ ਲਿਖਿਆ ਗਿਆ ਪੱਤਰ ਕੁਝ ਹੋਰ ਹੀ ਬਿਆਨ ਕਰਦਾ ਹੈI

ਪੱਤਰ ਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ, ਕਿ ਫਰੀਕੋਟ ਜਿਲ੍ਹੇ ਦੇ ਨਾਮ ਚਰਚਾ ਘਰਾਂ ਚ ਜਲਣਸ਼ੀਲ ਪਦਾਰਥਾਂ ਦੇ ਡਰੰਮ ਸਟੋਰ ਕਰਕੇ ਰੱਖੇ ਗਏ ਹਨI

ਮੀਡੀਆ ਰਿਪੋਰਟਾਂ ਮੁਤਾਬਿਕ ਜੇਕਰ ਮਾਮਲੇ 'ਤੇ ਫੈਸਲਾ ਡੇਰਾ ਪ੍ਰਮੁੱਖ ਖਿਲਾਫ ਆਉਂਦਾ ਹੈ, ਤਾ ਅਗਜ਼ਨੀ ਦੀਆਂ ਘਟਨਾਵਾਂ ਦੇ ਨਾਲ ਨਾਲ ਹਿੰਸਾ ਭੜਕਣ ਦੇ ਆਸਾਰ ਹਨI

 


Share