ਕੋਵਿਡ-19 ਦੇ ਪ੍ਰਕੋਪ ਕਾਰਨ ਇੰਟਰਵਿਊਜ਼ ਅਤੇ ਨਾਗਰਿਕਤਾ ਟੈਸਟ ਉੱਤੇ ਰੋਕ ਲਾਉਣ ਤੋਂ ਬਾਅਦ, ਸਰਕਾਰ ਨੇ ਹੁਣ ਨਾਗਰਿਕਤਾ ਦੀਆਂ ਅਰਜ਼ੀਆਂ 'ਤੇ ਮੁੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਗਰਿਕਤਾ ਪ੍ਰਦਾਨ ਕਰਣ ਵਿੱਚ ਢਿੱਲ ਨੂੰ ਲੈ ਕੇ ਪ੍ਰਵਾਸੀਆਂ ਵਿੱਚ ਵੱਧ ਰਹੇ ਰੋਸ ਅਤੇ ਅਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵਲੋ ਇਹ ਅਹਿਮ ਕਦਮ ਚੁੱਕਿਆ ਗਿਆ ਹੈ।
ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਐਸਬੀਐਸ ਨੂੰ ਦੱਸਿਆ ਕਿ ਇਸ ਮਹਾਮਾਰੀ ਦੇ ਇਸ ਮਾਹੌਲ ਵਿੱਚ ਸਰਕਾਰ ਨੇ ਨਾਗਰਿਕਤਾ ਦੇ ਬੈਕਲਾਗ ਨੂੰ ਘਟਾਉਣ ਅਤੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਨੂੰ ਤਰਜੀਹ ਦੇਣ ਦਾ ਫੈਸਲ਼ਾ ਕੀਤਾ ਹੈ।ਉਨ੍ਹਾਂ ਕਿਹਾ ਕਿ, " ਅਸੀਂ ਲੰਮੇ ਸਮੇਂ ਤੋਂ ਨਾਗਰਿਕਤਾ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੇ ਨਾਗਰਿਕਤਾ ਲੈਣ ਦੀ ਪ੍ਰਕ੍ਰਿਆ ਨੂੰ ਪ੍ਰਭਾਵਕਾਰੀ ਅਤੇ ਅਸਰਕਾਰੀ ਢੰਗ ਨਾਲ਼ ਨਜਿੱਠਣ ਲਈ ਵਚਨਬੱਧ ਹਾਂ।
Dinesh Kumar and his family at the citizenship ceremony in Canberra on Friday. Source: SBS News
ਵਿੱਤੀ ਵਰ੍ਹੇ 2019-20 ਵਿਚ 204,800 ਤੋਂ ਵੱਧ ਪ੍ਰਵਾਸੀ ਨਾਗਰਿਕ ਬਣੇ, ਜੋ ਕੀ ਪਿਛਲੇ ਵਿੱਤੀ ਵਰ੍ਹੇ ਨਾਲੋਂ 60 ਪ੍ਰਤੀਸ਼ਤ ਵੱਧ ਹੈ। ਕੇਵਲ ਮਾਰਚ ਤੋਂ ਲੈ ਕੇ ਹੁਣ ਤਕ ਹੀ 60,000 ਤੋਂ ਵੱਧ ਬਿਨੈਕਾਰਾਂ ਨੇ ਆਪਣੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਵਿੱਤੀ ਵਰ੍ਹੇ 2018 ਵਿਚ ਪ੍ਰਵਾਨਿਤ ਨਾਗਰਿਕਾਂ ਦੀ ਗਿਣਤੀ 80,649 ਸੀ ਜੋ ਕੀ ਲੰਗੇ ਵਿੱਤੀ ਵਰ੍ਹੇ 2019-2020 ਨਾਲੋਂ ਅੱਧੀ ਤੋਂ ਵੀ ਘੱਟ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਨਾਗਰਿਕਤਾ ਹਾਸਲ ਕਰਣ ਵਿੱਚ ਭਾਰਤੀ ਮੂਲ਼ ਦੇ ਸੱਬ ਤੋਂ ਵੱਧ 38,209 ਪ੍ਰਵਾਸੀ ਸਨ। ਇਸ ਤੋਂ ਇਲਾਵਾ ਯੂਨਾਈਟਿਡ ਕਿੰਗਡਮ ਤੋਂ 25,011, ਚੀਨ ਤੋਂ 14,764, ਫਿਲਪੀਨਜ਼ ਤੋਂ 12,838 ਅਤੇ ਪਾਕਿਸਤਾਨ ਮੂਲ਼ ਦੇ 8,821 ਪ੍ਰਵਾਸੀਆਂ ਹਨ।ਨਾਗਰਿਕਤਾ ਹਾਸਲ ਕਰਣ ਵਿੱਚ ਵਿਕਟੋਰੀਆ ਸੂਬੇ ਤੋਂ ਸੱਬ ਤੋਂ ਵੱਧ 60,081, ਨਿਊ ਸਾਉਥ ਵੇਲਜ਼ ਤੋਂ 58,833, ਕੁਈਨਜ਼ਲੈਂਡ ਤੋਂ 31,714, ਪੱਛਮੀ ਆਸਟਰੇਲੀਆ ਤੋਂ 30,394 ਅਤੇ ਦੱਖਣੀ ਆਸਟਰੇਲੀਆ ਤੋਂ 14,135 ਪ੍ਰਵਾਸੀਆਂ ਨੂੰ ਨਾਗਰਿਕਤਾ ਨਾਲ਼ ਸਨਮਾਨਤ ਕੀਤਾ ਗਿਆ।
Kiran Sreerangam and his son Davansh Viann from India became Australian citizens on Friday. Source: SBS News
ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕੀ “ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਕਿੰਨੇ ਹੀ ਲੋਗ ਇਸ ਮਹਾਮਾਰੀ ਕਾਰਣ ਬਹੁੱਤ ਸਖਤ ਹਲਾਤਾਂ ਵਿੱਚੋਂ ਲੰਗ ਰਹੇ ਨੇ ਤੇ ਮੈਂ ਆਸ ਕਰਦਾਂ ਹਾਂ ਕੀ ਨਾਗਰੀਕਤਾਂ ਮਿਲਣ ਨਾਲ਼ ਉਨ੍ਹਾਂ ਦੇ ਇਸ ਬੁਝੇ ਮਹੌਲ ਵਿੱਚ ਖ਼ੁਸ਼ੀਆਂ ਦਾ ਪ੍ਰਸਾਰ ਹੋਵੇਗਾ "।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।