ਅੰਤਰਾਸ਼ਟਰੀ ਵਿਦਿਆਰਥੀ ਔਰਤਾਂ ਦੀਆਂ ਵੀਡੀਓਜ਼ ਬਣਾਉਣ ਦੇ ਦੋਸ਼ਾਂ ਤਹਿਤ ਕਟਹਿਰੇ ਵਿੱਚ

ਇੱਕ 20-ਸਾਲਾ ਅੰਤਰਾਸ਼ਟਰੀ ਵਿਦਿਆਰਥੀ ਚਕਸ਼ਮ ਵਰਮਾ ਨੂੰ ਗੁਪਤ ਰੂਪ ਵਿੱਚ ਔਰਤਾਂ ਦੀਆਂ ਵੀਡੀਓਜ਼ ਬਣਾਉਣ ਦੇ ਦੋਸ਼ਾਂ ਦੇ ਚਲਦਿਆਂ ਸੋਮਵਾਰ ਨੂੰ ਕੈਮਬੇਲਟਾਊਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Chaksham Verma

Source: Supplied

ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਵੋਲਨਗੌਂਗ ਦੇ ਇੱਕ ਨੌਜਵਾਨ ਉੱਤੇ ਅਸੱਭਿਅਕ ਢੰਗ ਨਾਲ, ਬਿਨ-ਇਜਾਜ਼ਤ, ਗੁਪਤ ਰੂਪ ਵਿੱਚ ਔਰਤਾਂ ਦੀਆਂ ਵੀਡੀਓਜ਼ ਬਣਾਉਣ ਦੇ ਦੋਸ਼ ਲਾਏ ਗਏ ਸਨ।

ਪੁਲਿਸ ਵੱਲੋਂ ਅੰਤਰਾਸ਼ਟਰੀ ਵਿਦਿਆਰਥੀ ਚਕਸ਼ਮ ਵਰਮਾ ਨੂੰ ਕੈਮਬੇਲਟਾਊਨ ਸ਼ੋਪਿੰਗ ਸੈਂਟਰ ਵਿੱਚ ਭੇਦਭਰੀ ਹਾਲਤ ਵਿੱਚ ਵਿਚਰਦਿਆਂ ਤਫਤੀਸ਼ ਦੇ ਘੇਰੇ ਵਿੱਚ ਲਿਆਂਦਾ ਗਿਆ ਸੀ।

ਚਕਸ਼ਮ ਦੇ ਫੋਨ ਅਤੇ ਲੈਪਟਾਪ ਨੂੰ ਕਬਜ਼ੇ 'ਚ ਲੈਣ ਪਿੱਛੋਂ ਉਸ ਉੱਤੇ ਔਰਤਾਂ ਦੀਆਂ ਗ਼ੈਰ-ਸੱਭਿਅਕ ਵੀਡੀਓ ਬਣਾਉਣ ਦੇ 36 ਮਾਮਲੇ ਦਰਜ ਕੀਤੇ ਗਏ ਹਨ।

ਪੁਲਿਸ ਮੁਤਾਬਿਕ ਇੱਹ ਵੀਡੀਓ ਕੈਮਬੇਲਟਾਊਨ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਣਾਏ ਗਏ ਸਨ।

ਇਨ੍ਹਾਂ ਦੋਸ਼ਾਂ ਮਗਰੋਂ ਉਸਨੂੰ ਸ਼ਰਤ-ਅਧਾਰਿਤ ਜਮਾਨਤ ਦੇ ਦਿੱਤੀ ਗਈ ਸੀ।

15 ਅਕਤੂਬਰ ਨੂੰ ਉਸਨੂੰ ਮੁੜ ਕੈਮਬੇਲਟਾਊਨ ਦੀ ਸਥਾਨਿਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Follow SBS Punjabi on Facebook and Twitter.


Share

Published

Updated

By SBS Punjabi
Source: SBS

Share this with family and friends