ਐਸ ਬੀ ਐਸ ਰੇਡੀਓ ਐਪ
ਹੁਣ ਤੁਸੀਂ 68 ਭਾਸ਼ਾਵਾਂ ਦੇ ਪ੍ਰੋਗਰਾਮ, ਚਾਰ 24/7 ਡਿਜੀਟਲ ਰੇਡੀਓ ਸਟੇਸ਼ਨਾਂ ਦੀ ਲਾਈਵ ਸਟ੍ਰੀਮਿੰਗ - ਐਸ ਬੀ ਐਸ ਅਰੇਬਿੱਕ 24, ਐਸ ਬੀ ਐਸ ਪੌਪੇਸੀਆ, ਐਸ ਬੀ ਐਸ ਪੌਪ ਦੇਸੀ, ਅਤੇ ਚਿਲ ਦੀ ਪੇਸ਼ਕਾਰੀਆਂ ਤੱਕ ਪਹੁੰਚ ਬਣਾ ਸਕਦੇ ਹੋ; ਐਸ ਬੀ ਐਸ ਰੇਡੀਓ ਐਪ ਕਿਸੇ ਵੀ ਸਮੇਂ, ਕਿਤੇ ਵੀ ਮੁਫਤ ਸੁਣਨ ਲਈ ਆਈਟਿਊਨਜ਼ ਐਪ ਸਟੋਰ ਅਤੇ ਗੂਗਲ ਪਲੇ ਤੋਂ ਡਾਊਨਲੋਡ ਕਰਨ ਲਈ ਉਪਲਬਧ ਹੈ।
ਐਸ ਬੀ ਐਸ ਰੇਡੀਓ ਐਪ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ:
- ਆਪਣੀ ਭਾਸ਼ਾ ਵਿਚ ਲਾਈਵ ਸਟ੍ਰੀਮਜ਼, ਪੋਡਕਾਸਟ, ਸੰਗੀਤ, ਖ਼ਬਰਾਂ ਅਤੇ ਜਾਣਕਾਰੀ ਦੀ ਖੋਜ ਕਰਨਾ ਸੌਖਾ ਬਣਾਉਣ ਲਈ ਡਿਜ਼ਾਇਨ ਅਤੇ ਨੈਵੀਗੇਸ਼ਨ ਵਿੱਚ ਸੁਧਾਰ।
- ਨਵੀਨਤਮ 'ਆਡੀਓ' ਸਕ੍ਰੀਨ ਦੁਆਰਾ ਹੁਣ ਤੁਹਾਡੇ ਲਈ ਢੁਕਵਾਂ ਆਡੀਓ ਆਪਣੇ-ਆਪ ਤਿਆਰ ਹੋਵੇਗਾ।
- 'ਲਾਈਵ ਰੇਡੀਓ' ਮੀਨੂ ਵਿੱਚ ਹੁਣ ਸਟੇਸ਼ਨਾਂ ਨੂੰ ਬਦਲਣਾ ਸੌਖਾ ਹੋ ਗਿਆ ਹੈ।
- ਕੁਝ ਨਵਾਂ ਲੱਭ ਰਹੇ ਹੋ? ਆਪਣੇ ਮਨਪਸੰਦ ਵਿੱਚ ਨਵੇਂ ਸ਼ੋਅ ਲੱਭਣ ਅਤੇ ਅੱਪ ਨਾਲ਼ ਜੋੜਨ ਲਈ 'ਐਕਸਪਲੋਰ' ਸਕ੍ਰੀਨ ਦੀ ਵਰਤੋਂ ਕਰੋ।
- ਡਾਉਨਲੋਡ ਕੀਤੇ ਪੋਡਕਾਸਟ ਆਸਾਨੀ ਨਾਲ 'ਮੇਰੇ ਡਾਊਨਲੋਡਜ਼' ਸਕ੍ਰੀਨ ਵਿੱਚ ਲੱਭੇ ਜਾ ਸਕਦੇ ਹਨ।
- ਨਵੀਂ ਸਮਗਰੀ ਜਾਂ ਮਿਆਦ ਸਮਾਪਤ ਹੋਣ ਵਾਲੀਆਂ ਆਈਟਮਾਂ ਦੀਆਂ ਸੂਚਨਾਵਾਂ ਨਾਲ਼ ਆਪਣੇ ਮਨਪਸੰਦ ਪ੍ਰੋਗਰਾਮਾਂ ਦੇ ਐਪੀਸੋਡ ਹੁਣ ਭੁੱਲਣ ਦੇ ਦਾਇਰੇ ਤੋਂ ਬਾਹਰ ਹੋਣਗੇ।
- ਸਮੇਂ ਦੇ ਬਾਅਦ, ਜਾਂ ਜਦੋਂ ਤੁਹਾਡਾ ਪ੍ਰੋਗਰਾਮ ਪੂਰਾ ਹੋ ਜਾਂਦਾ ਹੈ, ਉਸਦੇ ਬਾਅਦ ਆਟੋਮੈਟਿਕ ਸਵਿੱਚ-ਆਫ ਲਈ ਨੀਂਦ ਵਾਲ਼ਾ ਟਾਈਮਰ ਸੈੱਟ ਕਰੋ।
- ਆਪਣੇ ਮਨਪਸੰਦ ਸਟੇਸ਼ਨ ਲਈ 7 ਦਿਨਾਂ ਦੀ ਰੇਡੀਓ ਦੀ ਸਮਾਂ-ਸਾਰਣੀ ਵੇਖੋ, ਜਾਂ ਦੇਖੋ ਕਿ ਕਿਹੜੇ ਗਾਣੇ ਨੂੰ ਸਾਡੇ ਸੰਗੀਤ ਸਟੇਸ਼ਨਾਂ 'ਤੇ ਕਿਹੜਾ ਸਮਾਂ ਦਿੱਤਾ ਜਾਂਦਾ ਹੈ।
- ਆਪਣੇ ਐਪ ਅਨੁਭਵ, ਸੂਚਨਾਵਾਂ ਅਤੇ ਡੇਟਾ ਖਪਤ ਨੂੰ ਇੱਕ ਨਵੀਂ 'ਟੂਲਜ਼ ਅਤੇ ਸੈਟਿੰਗਜ਼' ਸਕ੍ਰੀਨ ਨਾਲ਼ ਨਿੱਜੀ ਖਾਤੇ ਪਾਓ।
- ਆਪਣੇ ਪਸੰਦੀਦਾ ਪੋਡਕਾਸਟਾਂ ਨੂੰ ਫੇਸਬੁੱਕ, ਟਵਿੱਟਰ ਅਤੇ ਈਮੇਲ 'ਤੇ ਸਾਂਝਾ ਕਰੋ।
ਕੀ ਤੁਹਾਡੇ ਕੋਲ਼ ਐਸ ਬੀ ਐਸ ਰੇਡੀਓ ਐਪ ਪਹਿਲਾਂ ਹੀ ਮੌਜੂਦ ਹੈ?
ਤੁਹਾਡੀ ਮੌਜੂਦਾ ਐਪ ਨੂੰ ਅਪਡੇਟ ਕਰਨ ਲਈ ਜਾਣਕਾਰੀ ਦਿੱਤੀ ਜਾਏਗੀ! ਵਿਕਲਪਿਕ ਤੌਰ ਤੇ, ਐਪ ਸਟੋਰ (ਆਈਫੋਨ ਉਪਭੋਗਤਾ) ਜਾਂ ਗੂਗਲ ਪਲੇ (ਐਂਡਰਾਇਡ ਫੋਨ ਉਪਭੋਗਤਾ) 'ਤੇ ਜਾਓ ਅਤੇ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।
ਆਈਫੋਨ, ਐਪਲ ਇੰਕ ਦਾ ਰਜਿਸਟਰਡ ਟ੍ਰੇਡਮਾਰਕ ਹੈ ਜੋ ਕਿ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਰਜਿਸਟਰਡ ਹੈ। ਐਂਡਰਾਇਡ ਗੂਗਲ ਇੰਕ ਦਾ ਟ੍ਰੇਡਮਾਰਕ ਹੈ।
ਸੰਗੀਤ ਐਪਸ
ਐਪ ਸਟੋਰ ਜਾਂ ਗੂਗਲ ਪਲੇ ਦੁਆਰਾ ਐਪ ਨੂੰ ਡਾਊਨਲੋਡ ਕਰਕੇ ਆਪਣੇ ਮੋਬਾਈਲ ਤੋਂ ਸਿੱਧਿਆਂ 24/7 ਐਸ ਬੀ ਐਸ ਪੌਪਏਸ਼ੀਆ ਸੁਣੋ।
ਕ੍ਰਿਪਾ ਕਰਕੇ ਨੋਟ ਕਰੋ: ਸਾਰੇ ਮੋਬਾਈਲ ਰੇਡੀਓ ਸਟ੍ਰੀਮਜ਼ ਏ.ਈ.ਐੱਸ.ਟੀ. (ਆਸਟ੍ਰੇਲੀਅਨ ਪੂਰਬੀ ਸਟੈਂਡਰਡ ਟਾਈਮ) ਦੇ ਹਿਸਾਬ ਨਾਲ ਪ੍ਰਸਾਰਿਤ ਕੀਤੇ ਜਾਂਦੇ ਹਨ।