ਐਸਬੀਐਸ ਵਲੋਂ ਸ਼ੁਰੂ ਕੀਤਾ ਗਿਆ ਆਸਟ੍ਰੇਲੀਅਨ ਜਨਗਣਨਾ ਐਕਸਪਲੋਰਰ ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੀ 2021 ਵਿੱਚ ਹੋਈ ਜਨਗਣਨਾ ਤੇ ਅਧਾਰਿਤ ਹੈ।
ਇਸ ਵਿੱਚ 2011 ਅਤੇ 2016 ਦੀ ਜਨਗਣਨਾ ਦਾ ਡਾਟਾ ਵੀ ਪ੍ਰਦਾਨ ਕੀਤਾ ਗਿਆ ਹੈ ਜਿਸ ਰਾਹੀਂ ਵਕਤੀ ਤਬਦੀਲੀਆਂ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਐਕਸਪਲੋਰਰ ਰਾਹੀਂ ਆਸਟ੍ਰੇਲੀਆ ਵਿੱਚ ਕਿਹੜੇ ਉਪਨਗਰਾਂ ਤੋਂ ਸਭ ਤੋਂ ਵੱਧ ਪੰਜਾਬੀ ਆਏ, ਉਨ੍ਹਾਂ ਦੀ ਆਸਟ੍ਰੇਲੀਆ ਲਾਉਣ ਵੇਲੇ ਉਮਰ, ਉਨ੍ਹਾਂ ਦਾ ਵੰਸ਼ ਆਦਿ ਵਰਗੀ ਦਿਲਚਸਪ ਜਾਣਕਾਰੀ ਹੈ ਅਤੇ ਇਸ ਪ੍ਰਵਾਹ ਵਿੱਚ ਵਕ਼ਤ ਨਾਲ਼ ਆਇਆਂ ਮਹੱਤਵਪੂਰਣ ਤਬਦੀਲੀਆਂ ਬਾਰੇ ਜਾਣਿਆ ਜਾ ਸਕਦਾ ਹੈ।
ਉਪਭੋਗਤਾ ਇਸ ਐਕਸਪਲੋਰਰ ਦੀ ਮਦੱਦ ਨਾਲ 250 ਤੋਂ ਵੱਧ ਕੌਮਾਂ ਅਤੇ 350 ਭਾਸ਼ਾਵਾਂ ਵਿੱਚ ਇਕੱਤਰ ਕੀਤੇ ਗਏ ਜਨਗਣਨਾ ਡਾਟਾ ਦੀ ਪੜਚੋਲ ਕਰ ਸਕਦੇ ਹਨ।
ਇਸ ਵਿੱਚ ਮੂਲਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰਸ ਦੁਆਰਾ ਬੋਲੀਆਂ ਜਾਣ ਵਾਲਿਆਂ ਭਾਸ਼ਾਵਾਂ ਦੀ ਅਮੀਰ ਵਿਭਿੰਨਤਾ ਅਤੇ ਆਸਟ੍ਰੇਲੀਆ ਵਿੱਚ ਇਨ੍ਹਾਂ ਵਲੋਂ ਬੋਲੀਆਂ ਜਾਣ ਵਾਲੀਆਂ 167 ਸਵਦੇਸ਼ੀ ਭਾਸ਼ਾਵਾਂ ਬਾਰੇ ਵੀ ਅਹਿਮ ਜਾਣਕਾਰੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ