ਆਸਟ੍ਰੇਲੀਆ ਦੀ ਸਿਡਨੀ ਕਿੰਗਜ਼ ਵਲੋਂ ਅਜ ਉਸ ਸਮੇਂ ਇਤਹਾਸ ਰਚਿਆ ਗਿਆ ਜਦੋਂ ਉਹਨਾਂ ਨੇ ਪੰਜਾਬ ਤੋਂ ਉਚੇਚਾ ਤੋਰ ਤੇ ਸੱਦੇ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਬਾਸਕਟਬਾਲ ਲੀਗ ਵਿਚ ਬਤੋਰ ਪ੍ਰੋਫੈਸ਼ਨਲ ਖਿਡਾਰੀ ਦੇ ਸ਼ਾਮਲ ਕਰ ਲਿਆ।
ਅੰਮ੍ਰਿਤਪਾਲ ਸਿੰਘ ਜਿਸ ਦਾ ਜਨਮ 5 ਜਨਵਰੀ 1991 ਵਿਚ ਜਲੰਧਰ ਜਿਲੇ ਦੇ ‘ਗੰਨਾਂ ਪਿੰਡ’ ਵਿਚ ਹੋਇਆ ਅਤੇ ਉਸ ਤੋਂ ਬਾਦ ਦਾ ਜਿਆਦਾ ਸਮਾਂ ਅੰਮ੍ਰਿਤਸਰ ਜਿਲੇ ਦੇ ਛੋਟੇ ਜਿਹੇ ਪਿੰਡ ਫਤੂਵਾਲ, ਜਿਸਦੀ ਕੁਲ ਅਬਾਦੀ 2,235 ਹੈ, ਵਿਚ ਆਪਣੇ ਪਿਤਾ ਨਾਲ ਖੇਤਾਂ ਵਿਚ ਮਿਹਨਤ ਕਰਦੇ ਹੋਏ ਬਿਤਾਇਆ। ਪੰਜਾਬੀ ਹੁੰਦੇ ਹੋਏ ਆਪਣੀ ਮਾਂ ਖੇਡ ਕਬੱਡੀ ਨਾਲ ਮੋਹ ਪਿਆਰ ਹੋਣਾ ਲਾਜ਼ਮੀ ਹੀ ਸੀ ਅਤੇ ਇਸੇ ਦੀ ਬਦੋਲਤ ਅੰਮ੍ਰਿਤਪਾਲ ਖੁੱਲੇ ਹੱਡਾਂ ਪੈਰਾਂ ਵਾਲਾ ਸਿਰ ਕੱਢਵਾ ਨੋਜਵਾਨ ਬਣਿਆ। 116 ਕਿਲੋ ਦੇ ਜੁੱਸੇ ਵਾਲਾ ਅੰਮ੍ਰਿਤਪਾਲ 6 ਫੁੱਟ 11 ਇੰਚਾਂ ਦੇ ਕੱਦ (ਪੂਰੀ ਲੰਬਾਈ 9’2”) ਨਾਲ ਅਸਮਾਨ ਨਾਲ ਗੱਲਾਂ ਕਰਦਾ ਲਗਦੈ। ਤੇ ਇਸੇ ਸਮੇਂ ਹੀ ਇਹਨਾਂ ਦੀ ਰੂਚੀ ਬਣੀ ਬਾਸਕੇਟ ਬਾਲ ਵਿਚ ਤੇ ਬਸ ਇਸੇ ਵਿਚ ਹੀ ਇੰਨਾਂ ਅੱਗੇ ਵਧ ਗਿਆ ਕਿ ਹੁਣ ਆਸਟ੍ਰੇਲੀਆ ਵਰਗੇ ਮੁਲਕ ਨੇ ਇਸਦੀ ਮਹਾਰਤ ਨੂੰ ਪਛਾਣਦੇ ਹੋਏ ਉਚੇਚਾ ਤੋਰ ਤੇ ਆਪਣੀ ਸਿਡਨੀ ਕਿੰਗਜ਼ ਦਾ ਸ਼ਿੰਗਾਰ ਬਨਾਉਣ ਦਾ ਨਿਸ਼ਚਾ ਕਰ ਲਿਆ ਹੈ। 2016 ਵਿਚ ਆਪਣੇ ਕਲੱਬ ਲਈ ਖੇਡਦੇ ਹੋਏ, ‘ਜੇਪਨੀਜ਼ ਡਿਵੈਲਪਮੈਂਟ ਲੀਗ ਫੋਰ ਦਾ ਟੋਕੀਓ ਐਕਸੀਲੈਂਸ’ ਵਿਚ ਅੰਮ੍ਰਿਤਪਾਲ ਨੇ ਬਹੁਤ ਹੀ ਅਹਿਮ ਭੂਮੀਕਾ ਨਿਭਾਈ ਤੇ ਸਾਰਿਆਂ ਦਾ ਧਿਆਨ ਆਪਣੇ ਵਲ ਕੇਂਦਰਤ ਕਰਵਾਣ ਵਿਚ ਸਫਲ ਹੋਇਆ। ਇਸ ਤੋਂ ਬਾਦ 2016 ਵਿਚ ਹੀ ਤੇਹਰਾਨ ਵਿਚ ਹੋਈ ‘2016 ਏਸ਼ੀਆ ਚੈਲੇਂਜ’ ਦੋਰਾਨ ਰਿਕਾਰਡ ਸਫਲਤਾ ਹਾਸਲ ਕਰਦੇ ਹੋਏ ਇਸ ਨੇ ਆਪਣਾ ਸਕੋਰ 17.8 ਐਵਰੇਜ ਅਤੇ 10.4 ਰਿਬਾਉਂਡਸ ਦਾ ਦਰਜ ਕੀਤਾ। ਹੁਣ ਅੰਮ੍ਰਿਤਪਾਲ ਆਸਟ੍ਰੇਲੀਆ ਦੇ ਸਿਡਨੀ ਕਿੰਗਜ਼ ਦੇ ਖਿਡਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੀਨ ਵਿਚ ਇਸੇ ਸਾਲ ਹੋਣ ਜਾ ਰਹੀ ‘ਐਟਲਸ ਚੈਲੇਂਜ 2017’ ਵਿਚ ਬੇਹਤਰੀਨ ਪਰਦਰਸ਼ਨ ਕਰਣ ਲਈ ਤਿਆਰੀਆਂ ਕਰ ਰਿਹਾ ਹੈ।ਅਜ ਸਿਡਨੀ ਦੇ ਐਨ ਵਿਚਕਾਰ, ਸੈਲਾਨੀਆਂ ਨਾਲ ਹਰ ਸਮੇਂ ਭਰੇ ਰਹਿਣ ਵਾਲੇ ‘ਮੈਕੂਆਇਰੀਜ਼ ਚੇਅਰ’ ਦੇ ਮਸ਼ਹੂਰ ਸਥਾਨ ਉਤੇ ਅੰਮ੍ਰਿਤਪਾਲ ਨੂੰ ਇਕ ਉਚੇਚਾ ਸਮਾਗਮ ਰਚ ਕੇ ਸਿਡਨੀ ਕਿੰਗਜ਼ ਦੀ ਟੀਮ ਨੇ ਆਪਣਾ ਸ਼ਿੰਗਾਰ ਬਣਾਇਆ।
Amritpal Singh with the member of Sydney's Punjabi community. Source: SBS Punjabi/MP Singh
ਸਿਡਨੀ ਕਿੰਗਜ਼ ਦੇ ਮੈਨੇਜਿੰਗ ਡਾਇਰੈਕਟਰ ਜੈਫ ਵਾਨ ਗਰੋਨਿਜੈਨ ਨੇ ਸਮਾਗਮ ਦੀ ਸ਼ੁਰੂਆਤ, ਅਮ੍ਰਿੰਤਪਾਲ ਨੂੰ ਜੀ ਆਇਆਂ ਨੂੰ ਆਖਦੇ ਹੋਏ ਕੀਤੀ ਤੇ ਕਿਹਾ ਕਿ, “ਉਹਨਾਂ ਵਾਸਤੇ ਅੱਜ ਦਾ ਦਿੰਨ ਅੰਤਾਂ ਦੀ ਖੁਸ਼ੀ ਵਾਲਾ ਹੈ ਕਿਉਂਕਿ ਅਜ ਅਮਿੰ੍ਰਤਪਾਲ ਸਿੰਘ ਨੇ ਸਿਡਨੀ ਕਿੰਗਜ਼ ਦੀ ਟੀਮ ਦੇ ਪਹਿਲੇ 11 ਖਿਡਾਰੀਆਂ ਵਿਚ ਆਪਣਾ ਸਥਾਨ ਦਰਜ ਕੀਤਾ ਹੈ, ਅਤੇ ਇਹ ਸਿਰਫ ਤੇ ਸਿਰਫ ਉਸ ਦੀ ਆਪਣੀ ਯੋਗਤਾ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਇਹ ਵੀ ਕਿਆਸ ਕੀਤਾ ਜਾ ਸਕਦਾ ਹੈ ਕਿ ਬਾਸਕੇਟਬਾਲ ਦੀ ਖੇਡ ਵਿਸ਼ਵ ਪੱਧਰੀ ਹੈ। ਅਸੀਂ ਜਦੋਂ ਵੀ ਭਾਰਤੀ ਭਾਈਚਾਰੇ ਨਾਲ ਮਿਲਵਰਤਣ ਬਾਰੇ ਸੋਚਦੇ ਹਾਂ, ਤਾਂ ਅਸੀ ਬਹੁਤ ਹੀ ਗੰਭੀਰ ਹੁੰਦੇ ਹਾਂ’।
ਸਿਡਨੀ ਕਿੰਗਜ਼ ਦੇ ਚੀਫ ਕੋਚ ਐਂਡਰੀਉ ਗੇਅਜ਼ ਨੇ ਕਿਹਾ ਕਿ, ‘ਸਿਡਨੀ ਕਿੰਗਜ਼ ਨੂੰ ਬੜੀ ਖੁਸ਼ੀ ਹੈ ਕਿ ਅੰਮ੍ਰਿਤਪਾਲ ਵਰਗਾ ਯੋਗ, ਤੰਦਰੁਸਤ ਅਤੇ ਲਚਕਦਾਰ ਖਿਡਾਰੀ ਉਸਨੂੰ ਮਿਲਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਅੰਮ੍ਰਿਤਪਾਲ ਸਾਡੀ ਟੀਮ ਵਿਚ ਆਪਣਾ ਭਰਪੂਰ ਯੋਗਦਾਨ ਪਾਏਗਾ ਅਤੇ ਅਸੀਂ ਐਨ ਬੀ ਐਲ ਦੇ ਮੁਕਾਬਲੇ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਾਂਗੇ’।ਇਸ ਮੋਕੇ ਅੰਮ੍ਰਿਤਪਾਲ ਨੇ ਵੀ ਐਸ ਬੀ ਐਸ ਪੰਜਾਬੀ ਦੇ ਸਰੋਤਿਆਂ ਨੂੰ ਪੰਜਾਬੀ ਵਿਚ ਮੁਖਾਤਬ ਹੁੰਦੇ ਹੋਏ ਕਿਹਾ ਕਿ, ‘ਮੈਂ 2009 ਤੋਂ ਪਹਿਲਾਂ ਤਕ ਸਿਰਫ ਕਬੱਡੀ ਹੀ ਖੇਡੀ ਪਰ ਜਦੋਂ ਮੇਰੇ ਮਾਮਾ ਜੀ ਨੇ ਮੈਂਨੂੰ ਬਾਸਕਟਬਾਲ ਵਿਚ ਦਾਖਲਾ ਦਿਵਾਇਆ ਤਾਂ ਇਹ ਖੇਡ ਮੈਨੂੰ ਬਹੁਤ ਹੀ ਪਸੰਦ ਆਈ ਅਤੇ ਮੈਂ ਇਸ ਨੂੰ ਪੂਰੀ ਤਰਾਂ ਨਾਲ ਅਪਨਾੁਣ ਦਾ ਫੈਸਲਾ ਕੀਤਾ। ਸਾਲ 2009 ਤੋਂ ਲੈ ਕੇ ਹੁਣ ਤਕ ਮੈਂ ਕਦੀ ਵੀ ਪਿਛੇ ਮੁੜ ਕੇ ਨਹੀਂ ਦੇਖਿਆ ਅਤੇ ਹੁਣ ਸਾਲ 2017 ਤਕ ਲਗਾਤਾਰ ਭਾਰਤੀ ਟੀਮ ਦਾ ਨੇਤਰਤਵ ਕਰਦਾ ਆ ਰਿਹਾ ਹਾਂ। ਮੈਂ ਪਹਿਲਾ ਪੰਜਾਬੀ, ਸਿੱਖ ਖਿਡਾਰੀ ਹਾਂ ਜਿਸ ਨੂੰ ਸਿਡਨੀ ਕਿੰਗਜ਼ ਨੇ ਉਚੇਚੇ ਤੋਰ ਤੇ ਭਾਰਤ ਤੋਂ ਇਥੇ ਬੁਲਾ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ, ਇਸ ਲਈ ਜਿਥੇ ਮੈਂ ਇਹਨਾਂ ਦਾ ਅਭਾਰੀ ਹਾਂ ਉਥੇ ਨਾਲ ਹੀ ਆਸਟ੍ਰੇਲੀਆ ਵਸਦੇ ਸਾਰੇ ਭਾਰਤੀ, ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਟੀਮ ਨੂੰ ਭਰਵਾਂ ਸਹਿਯੋਗ ਦੇਣ’।ਇਸ ਮੋਕੇ ਅੰਮ੍ਰਿਤਪਾਲ ਨੇ ਵੀ ਐਸ ਬੀ ਐਸ ਪੰਜਾਬੀ ਦੇ ਸਰੋਤਿਆਂ ਨੂੰ ਪੰਜਾਬੀ ਵਿਚ ਮੁਖਾਤਬ ਹੁੰਦੇ ਹੋਏ ਕਿਹਾ ਕਿ, ‘ਮੈਂ 2009 ਤੋਂ ਪਹਿਲਾਂ ਤਕ ਸਿਰਫ ਕਬੱਡੀ ਹੀ ਖੇਡੀ ਪਰ ਜਦੋਂ ਮੇਰੇ ਮਾਮਾ ਜੀ ਨੇ ਮੈਂਨੂੰ ਬਾਸਕਟਬਾਲ ਵਿਚ ਦਾਖਲਾ ਦਿਵਾਇਆ ਤਾਂ ਇਹ ਖੇਡ ਮੈਨੂੰ ਬਹੁਤ ਹੀ ਪਸੰਦ ਆਈ ਅਤੇ ਮੈਂ ਇਸ ਨੂੰ ਪੂਰੀ ਤਰਾਂ ਨਾਲ ਅਪਨਾੁਣ ਦਾ ਫੈਸਲਾ ਕੀਤਾ। ਸਾਲ 2009 ਤੋਂ ਲੈ ਕੇ ਹੁਣ ਤਕ ਮੈਂ ਕਦੀ ਵੀ ਪਿਛੇ ਮੁੜ ਕੇ ਨਹੀਂ ਦੇਖਿਆ ਅਤੇ ਹੁਣ ਸਾਲ 2017 ਤਕ ਲਗਾਤਾਰ ਭਾਰਤੀ ਟੀਮ ਦਾ ਨੇਤਰਤਵ ਕਰਦਾ ਆ ਰਿਹਾ ਹਾਂ। ਮੈਂ ਪਹਿਲਾ ਪੰਜਾਬੀ, ਸਿੱਖ ਖਿਡਾਰੀ ਹਾਂ ਜਿਸ ਨੂੰ ਸਿਡਨੀ ਕਿੰਗਜ਼ ਨੇ ਉਚੇਚੇ ਤੋਰ ਤੇ ਭਾਰਤ ਤੋਂ ਇਥੇ ਬੁਲਾ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ, ਇਸ ਲਈ ਜਿਥੇ ਮੈਂ ਇਹਨਾਂ ਦਾ ਅਭਾਰੀ ਹਾਂ ਉਥੇ ਨਾਲ ਹੀ ਆਸਟ੍ਰੇਲੀਆ ਵਸਦੇ ਸਾਰੇ ਭਾਰਤੀ, ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਟੀਮ ਨੂੰ ਭਰਵਾਂ ਸਹਿਯੋਗ ਦੇਣ’।
Source: Sydney Kings
Sydney Kings National Basketball League signing Amritpal Singh (right) and Sydney Kings coach Andrew Gaze pose for photographs Source: AAP
Other top stories in SBS Punjabi
Queensland kirpan reportage 'disgraceful': Sikh community members