ਅਰਸ਼ ਦੋਸਾਂਝ ਦਾ ਆਸਟ੍ਰੇਲੀਅਨ ਵਾਲੀਬਾਲ ਟੀਮ ਲਈ ਖੇਡਣਾ ਪੰਜਾਬੀਆਂ ਲਈ ਮਾਣ ਦੀ ਗੱਲ

ਅੰਤਰਾਸ਼ਟਰੀ ਪੱਧਰ ਤੇ ਨਾਂ ਕਮਾ ਰਹੇ ਆਸਟ੍ਰੇਲੀਅਨ ਪੰਜਾਬੀ ਖਿਡਾਰੀ ਅਰਸ਼ ਦੋਸਾਂਝ ਦੇ ਪਰਿਵਾਰ ਨੂੰ ਉਸ ਉੱਤੇ ਮਾਣ ਹੈ। ਚਾਰ ਦੇਸ਼ਾਂ ਦੇ ਵਾਲੀਬਾਲ ਨੇਸ਼ਨਜ਼ ਲੀਗ ਵਿੱਚ ਆਸਟ੍ਰੇਲੀਆ ਲਈ ਖੇਡਦਿਆਂ ਅਰਸ਼ ਨਵੀਆਂ ਬੁਲੰਦੀਆਂ ਹਾਸਿਲ ਕਰ ਰਿਹਾ ਹੈ।

Arsh Dosanjh

Source: Supplied

ਭਾਰਤੀ-ਮੂਲ ਦੇ ਪੰਜਾਬੀ ਖਿਡਾਰੀ ਅਰਸ਼ ਦੋਸਾਂਝ ਦੀ ਸਖਤ ਮੇਹਨਤ ਅਤੇ ਉਸਦੇ ਵਾਲੀਬਾਲ-ਪ੍ਰੇਮੀ ਪਿਤਾ ਦਾ ਮਾਰਗਦਰਸ਼ਨ ਉਸ ਲਈ ਸਫਲਤਾ ਦਾ ਸੂਤਰਧਾਰ ਸਿੱਧ ਹੋਇਆ ਹੈ।

ਪੱਛਮੀ ਸਿਡਨੀ ਦੇ ਵੁੱਡਕ੍ਰਾਫਟ ਦਾ ਰਹਿਣ ਵਾਲਾ ਦੋਸਾਂਝ ਪਰਿਵਾਰ ਅਰਸ਼ ਦੀ ਸਫਲਤਾ ਨੂੰ ਲੈਕੇ ਕਾਫੀ ਖੁਸ਼ ਹੈ।

ਅਰਸ਼ ਦੇ ਪਿਤਾ ਜਸਕਰਨ ਦੋਸਾਂਝ ਜੋ ਖੁਦ ਵੀ ਵਾਲੀਬਾਲ ਦੇ ਉਘੇ ਖਿਡਾਰੀ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਆਸਟ੍ਰੇਲੀਆ ਦੀ ਟੀਮ ਲਈ ਉਸਨੂੰ ਖੇਡਦੇ ਦੇਖਣਾ ਉਹਨਾਂ ਦਾ ਇੱਕ ਸੁਪਨਾ ਸੀ ਜੋ ਅਰਸ਼ ਨੇ ਆਪਣੀ ਲਗਨ ਤੇ ਮੇਹਨਤ ਨਾਲ ਸੱਚ ਕਰ ਦਿਖਾਇਆ ਹੈ। 

ਸਿਡਨੀ ਖਾਲਸਾ ਟੀਮ ਲਈ ਖੇਡਦੇ ਜਸਕਰਨ ਦੁਆਰਾ ਅਰਸ਼ ਨੂੰ ਵਾਲੀਬਾਲ ਦੀ ਲਾਈ ਚਿਣਗ ਅੱਜ ਉਸਨੂੰ ਅੰਤਰਾਸ਼ਟਰੀ ਪ੍ਰਸਿੱਧੀ ਦਵਾ ਰਹੀ ਹੈ।

ਅਰਸ਼ ਜਿੱਥੇ ਆਸਟ੍ਰੇਲੀਆ ਦੀ ਕੌਮੀ ਟੀਮ ਲਈ ਖੇਡਦਾ ਹੈ ਉਥੇ ਉਹ ਫਿਨਲੈਂਡ, ਸਵਿਟਜ਼ਰਲੈਂਡ ਅਤੇ ਪੋਲੈਂਡ ਦੀ ਵਾਲੀਬਾਲ ਲੀਗ ਵਿੱਚ ਵੀ ਆਪਣੀ ਖੇਡ ਦੇ ਜੌਹਰ ਦਿਖਾ ਚੁੱਕਿਆ ਹੈ।

ਮੈਲਬੌਰਨ ਦੇ ਹਾਈਸੈਂਸ ਅਰੀਨਾ ਵਿੱਚ 22 ਤੋਂ 24 ਜੂਨ ਤੱਕ ਚੱਲ ਰਹੇ ਚਾਰ ਦੇਸ਼ਾਂ ਦੇ ਵਾਲੀਬਾਲ ਨੇਸ਼ਨਜ਼ ਲੀਗ ਵਿੱਚ ਆਸਟ੍ਰੇਲੀਆ, ਪੋਲੈਂਡ, ਬ੍ਰਾਜ਼ੀਲ ਤੇ ਅਰਜਨਟੀਨਾ ਵਿਚਾਲੇ ਸਖ਼ਤ ਮੁਕਾਬਲਾ ਹੈ।

ਜਸਕਰਨ ਦੁਸਾਂਝ ਨਾਲ ਇੰਟਰਵਿਊ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਤੇ ਕਲਿਕ ਕਰੋ...
Arsh Dosanjh
Source: Supplied
Read this story in English:

Melbourne’s Hisense Arena is ready to host the Volleyball Nations League from 22 -24 June 2018.

In the four nation play out, Australia will face the ultimate challenge from world champions Poland, Olympic champions Brazil and Pan American champions Argentina.

21-year-old Arshdeep Singh Dosanjh, also known as Arsh Dosanjh will represent Australia in this tournament.

“It is going to be a tough contest and I look forward to this challenge! We’re very excited to play these games in front of our home crowd in Melbourne,” said Arsh in an interview with SBS Punjabi.

“They are tough teams. It’s the last week of the game so they’ll be pumped up to get some wins and so are we… That’s the Aussie way of doing it…We don’t fear anyone but we respect everyone.”
Australian Volleyball Team, Volleyroos
Australian volleyball team - Volleyroos Source: Supplied
A resident of the Woodcraft suburb in Sydney’s west, Arsh Dosanjh has been making waves ever since he joined the Volleyball circuits in Australia.

Arsh was 17-year-old when he played his first international game against New Zealand in Adelaide.

He has played all forms of the game starting as a young rookie in NSW’s team followed by his selection to Australia’s U17, U19 and subsequently to the senior national team, the Volleyroos.
Arsh Dosanjh
Dosanjh family - Arsh’s brother Arman Dosanjh plays for Australia’s U17 volleyball team Source: Supplied
Arsh’s father Jaskaran Singh Dosanjh, who himself is a volleyball player, is in Melbourne to see him play at the Hisense Arena.

“It’s a great moment for us. We’re very excited to see him play. It is fantastic to see him wear the national colors on the field,” he said.

“The Volleyroos don’t get to play in Australia very often so this is a rare chance for Aussie sports fans to get out and see our team playing against the world champions.

The proud Sydney father will cheer for Australia on Friday, 22 June when Australia takes on Brazil at 9PM.

Share
Published 23 June 2018 9:17pm
Updated 30 August 2018 5:22pm
By Preetinder Grewal


Share this with family and friends