Key Points
- ਇੰਡੀਜੀਨਸ ਵੌਇਸ ਟੂ ਪਾਰਲੀਮੈਂਟ ਰੈਫਰੈਂਡਮ ਨੂੰ ਨਤੀਜੇ ਵਿੱਚ ਮਿਲੀ ਜੋਰਦਾਰ ‘ਨਾਂਹ’
- 6 ਰਾਜਾਂ ਅਤੇ ਨੌਰਦਰਨ ਟੈਰੇਟਰੀ ਵਿੱਚ ਦਰਜ ਕੀਤੀ ਗਈ ‘ਨਾਂਹ’ ਵੋਟ, ਜਦਕਿ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਵਿੱਚ ਪ੍ਰਾਪਤ ਹੋਈ ‘ਹਾਂ’ ਵੋਟ
- ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ੀ ਨੇ ਆਸਟ੍ਰੇਲੀਅਨ ਲੋਕਾਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਆਸਟ੍ਰੇਲੀਅਨ ਲੋਕਾਂ ਨੇ ਸੰਵਿਧਾਨ ਵਿੱਚ ਸਵਦੇਸ਼ੀ ਆਵਾਜ਼ ਨੂੰ ਸੰਸਦ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਇਤਿਹਾਸਕ ਜਨਮਤ ਸੰਗ੍ਰਹਿ ਦੌਰਾਨ ਸਾਰੇ ਛੇ ਰਾਜਾਂ ਅਤੇ ਨੌਰਦਰਨ ਟੈਰੇਰਟੀ ਵਿੱਚ 'ਨਹੀਂ' ਵੋਟ ਦਰਜ ਕੀਤੀ ਗਈ ਹੈ।
‘ਨਹੀਂ’ ਵੋਟ ਦੇਸ਼ ਭਰ ਵਿੱਚ ਵੋਟਾਂ ਦੀ ਸਮੁੱਚੀ ਗਿਣਤੀ ਵਿੱਚ ਵੀ ਸਭ ਤੋਂ ਅੱਗੇ ਹੈ।
ਸਿਰਫ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਵਲੋਂ ‘ਹਾਂ’ ਵੋਟ ਦਰਜ ਕੀਤੀ ਗਈ ਹੈ।
LISTEN TO

ਵੌਇਸ ਰੈਫਰੈਂਡਮ : ਆਸਟ੍ਰੇਲੀਅਨ ਲੋਕਾਂ ਨੇ ਦਰਜ ਕੀਤੀ ਜੋਰਦਾਰ ‘ਨਾਂਹ’
SBS Punjabi
15/10/202305:23
ਨਤੀਜਿਆਂ ਤੋਂ ਨਿਰਾਸ਼ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਜ਼ੋਰ ਦੇ ਕੇ ਕਿਹਾ ਕਿ ਨਤੀਜਾ "ਸਾਨੂੰ ਪਰਿਭਾਸ਼ਿਤ ਨਹੀਂ ਕਰਦਾ, ਅਤੇ ਇਹ ਸਾਨੂੰ ਵੰਡ ਨਹੀਂ ਸਕੇਗਾ"।
"ਇਹ ਹੁਣ ਸਾਡੇ ਸਾਰਿਆਂ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਕੱਠੇ ਹੋਈਏ ਅਤੇ ਮੇਲ-ਮਿਲਾਪ ਵਾਲੀ ਮੰਜ਼ਿਲ ਲਈ ਇੱਕ ਵੱਖਰਾ ਰਸਤਾ ਲੱਭੀਏ”
ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਦੇਸ਼ਵਾਸੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਰੈਫਰੈਂਡਮ ਇੱਕ ਅਜਿਹੀ ਕਵਾਇਦ ਸੀ, ਜਿਸ ਦੀ ਆਸਟ੍ਰੇਲੀਆਂ ਨੂੰ ਕੋਈ ਲੋੜ ਨਹੀਂ ਸੀ।
ਉਨ੍ਹਾਂ ਕਿਹਾ ਕਿ ਪ੍ਰਸਤਾਵ ਅਤੇ ਇਸ ਦੀ ਪ੍ਰਕ੍ਰਿਆ ਆਸਟ੍ਰੇਲੀਅਨ ਲੋਕਾਂ ਨੂੰ ਜੋੜਨ ਦੇ ਮਕਸਦ ਨਾਲ ਬਣਾਏ ਜਾਣੇ ਚਾਹੀਦੇ ਸਨ, ਨਾ ਕਿ ਸਾਨੂੰ ਵੰਡਣ ਦੇ ਲਈ।
ਕੁਝ ਆਸਟ੍ਰੇਲੀਅਨ ਇੰਡੀਜੀਨਸ ਵੋਟ ਦੇ ਨਤੀਜਿਆਂ ਤੋਂ ਬਾਅਦ ਇੱਕ ਹਫਤੇ ਦਾ ਮੌਨ ਰੱਖ ਰਹੇ ਹਨ ਜਦਕਿ ਬਾਕੀ ਪਹਿਲਾਂ ਤੋਂ ਇਹ ਵੇਖ ਰਹੇ ਹਨ ਕਿ ਹੁਣ ਅੱਗੇ ਕੀ ਹੋਵੇਗਾ?
ਇੰਡੀਜੀਨਸ ਆਸਟ੍ਰੇਲੀਅਨ ਮੰਤਰੀ ਅਤੇ ‘ਹਾਂ’ ਸਮਰਥਕ ਲੰਿੰਡਾ ਬਰਨੇ ਨੇ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਵੋਟ ਤੋਂ ਬਾਅਦ ਇੰਡੀਜੀਨਸ ਆਗੂਆਂ ਦੀ ਇੱਕ ਨਵੀਂ ਪੀੜੀ ਉਭਰ ਕੇ ਸਾਹਮਣੇ ਆਵੇਗੀ।
ਪ੍ਰਮੁੱਖ ‘ਨਾਂਹ’ ਪ੍ਰਚਾਰਕ ਨਯੁਨਗਈ ਵਾਰੇਨ ਮੁੰਡਾਈਨ ਦਾ ਕਹਿਣਾ ਹੈ ਕਿ ਨਤੀਜਿਆਂ ਨੇ ਸੰਕੇਤ ਦੇ ਦਿੱਤਾ ਹੈ ਕਿ ਆਸਟੇ੍ਰੇਲੀਅਨ ਲੋਕ ਇੰਡੀਜੀਨਸ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਲਈ ਕੰਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਡੀਜੀਨਸ ਭਾਈਚਾਰੇ ਵਿੱਚ ਹੋਣ ਵਾਲੀ ਹਿੰਸਾ, ਦੁਰਵਿਵਹਾਰ, ਜਬਰਦਸਤੀ ਕਬਜ਼ਾ ਅਤੇ ਨਾਂਹਪੱਖੀ ਵਿਵਹਾਰ ਵੱਲ ਵੇਖ ਕੇ ਅੱਖ ਬੰਦ ਕਰਨਾ ਛੱਡਣ ਦੀ ਲੋੜ ਹੈ।
ਐੱਨਆਈਟੀਵੀ ਦੇ ਮਧਿਅਮ ਰਾਹੀਂ, ਫਸਟ ਨੇਸ਼ਨ ਦੇ ਦ੍ਰਿਸ਼ਟੀਕੋਣ ਸਮੇਤ 2023 ਇੰਡੀਜੀਨਸ ਵਾਇਸ ਟੂ ਪਾਰਲੀਮੈਂਟ ਰਿਫਰੈਂਡਮ ਬਾਰੇ ਹੋਰ ਜਾਣਕਾਰੀਆਂ ਲਈ ਐੱਸਬੀਐੱਸ ਨੈਟਵਰਕ ਨਾਲ ਜੁੜੇ ਰਹੋ।
60 ਤੋਂ ਵੱਧ ਭਾਸ਼ਾਵਾਂ ਵਿੱਚ ਲੇਖਾਂ, ਵੀਡੀਓਜ਼ ਅਤੇ ਪੋਡਕਾਸਟਾਂ ਤੱਕ ਪਹੁੰਚ ਕਰਨ ਲਈ 'ਤੇ ਜਾਓ,
ਜਾਂ 'ਤੇ, ਤਾਜ਼ਾ ਖਬਰਾਂ ਅਤੇ ਵਿਸ਼ਲੇਸ਼ਣ, ਦਸਤਾਵੇਜ਼ਾਂ ਅਤੇ ਮਨੋਰੰਜਨ ਨੂੰ ਮੁਫਤ ਵਿੱਚ ਸਟ੍ਰੀਮ ਕਰੋ।