ਕੋਵਿਡ-19 ਕਾਰਨ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ

ਆਸਟ੍ਰੇਲੀਆ ਵਿੱਚ ਕੋਵਿਡ-19 ਯਾਤਰਾ ਪਾਬੰਦੀਆਂ ਕਾਰਨ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ 2020 ਦੌਰਾਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

International students

Source: AAP

ਆਸਟ੍ਰੇਲੀਅਨ ਬਿਊਰੋ ਆਫ ਸਟੈਸਿਟਿਕਸ (ਏਬੀਐਸ) ਨੇ ਪਿਛਲੇ ਸਾਲ ਦੇ ਇਸੀ ਮਹੀਨੇ ਦੇ ਮਕਾਬਲੇ 16% ਦੀ ਗਿਰਾਵਟ ਦਾ ਖੁਲਾਸਾ ਕੀਤਾ ਹੈ।

ਖਾਸ ਨੁੱਕਤੇ:


  • ਮਾਰਚ 2020 ਦੌਰਾਨ ਆਸਟ੍ਰੇਲੀਆ ਆਉਣ ਵਾਲਿਆਂ ਦੀ ਗਿਣਤੀ 60% ਘਟੀ
  • ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ 16% ਘੱਟ ਦੇਖੀ ਗਈ
  • ਸਭ ਤੋਂ ਜਿਆਦਾ ਕਮੀ ਚੀਨ (78%) ਤੋਂ ਆਉਣ ਵਾਲਿਆਂ ਵਿੱਚ ਦੇਖੀ ਗਈ

ਏ ਬੀ ਐਸ ਦੇ ਡਾਟੇ ਤੋਂ ਪਤਾ ਚਲਿਆ ਹੈ ਕਿ ‘ਮਾਰਚ 2020 ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਆਉਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਇਸੀ ਮਹੀਨੇ ਦੇ ਮੁਕਾਬਲੇ 11,790 ਦੀ ਕਮੀ ਆਈ ਹੈ’।
INternational students MArch 2020
Of all arrivals to Australia travelling on an international student visa in March 2020, there was a decrease of 11,790 students (-16%) compared to the same month in the previous year. Source: Australian Bureau of Statistics
ਅੰਤਰਰਾਸ਼ਟਰੀ ਸਿੱਖਿਆ ਖੇਤਰ ਨੇ ਪਿਛਲੇ ਸਾਲ (2018-19) ਦੌਰਾਨ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ 37.6 ਬਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਸੀ ਅਤੇ ਇਹ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸੇਵਾ-ਅਧਾਰਤ ਨਿਰਿਯਾਤ ਹੋ ਨਿੱਬੜੀ ਸੀ ਜਿਸ ਨਾਲ 240,000 ਨੌਕਰੀਆਂ ਨੂੰ ਵੀ ਬਲ ਮਿਲਿਆ ਸੀ।
Student visa holders March 2020
It is clear that China had the largest proportion of student visa holders outside Australia, consistent with it first being the subject of travel restrictions. Source: The Department of Home Affairs
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਿਰਯਾਤ ਵਿੱਚ ਤਿੰਨ ਸਭ ਤੋਂ ਵੱਡੇ ਦੇਸ਼ਾਂ ਵਿੱਚ ਪਹਿਲੇ ਨੰਬਰ 'ਤੇ ਚੀਨ (109,523), ਦੂਜੇ ਤੇ ਭਾਰਤ (105,514) ਅਤੇ ਤੀਜੇ ਤੇ ਨੇਪਾਲ (58,116) ਹਨ।

ਆਲਮੀ ਮਹਾਂਮਾਰੀ ਕਾਰਨ ਲੱਗੀਆਂ ਸਰਹੱਦੀ ਪਾਬੰਦੀਆਂ ਦੇ ਸਿੱਟੇ ਵਜੋਂ ਆਸਟ੍ਰੇਲੀਆ ਦੀਆਂ ਯੂਨਿਵਰਸਟੀਆਂ ਵਿੱਚ ਦਾਖਲ ਕਈ ਵਿਦਿਆਰਥੀ ਆਸਟ੍ਰੇਲੀਆ ਨਹੀਂ ਆ ਸਕੇ ਹਨ।
ਇਹਨਾਂ ਵਿੱਚੋਂ ਚੀਨ ਦੇ ਵਿਦਿਆਰਥੀ ਪਹਿਲੇ ਤੇ ਹਨ ਜੋ ਕਿ 67,919 ਦੇ ਕਰੀਬ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿਸ ਦੇ 6,974 ਵਿਦਿਆਰਥੀ ਵਾਪਸ ਨਹੀਂ ਆ ਸਕੇ।

ਮੈਲਬਰਨ ਦੇ ਰਜਿਸਟਰਡ ਐਜੂਕੇਸ਼ਨ ਏਜੰਟ ਬੀਨਾ ਸ਼ਾਹ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਲੱਗੀਆਂ ਬੰਦਸ਼ਾ ਤਹਿਤ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਾਪਸ ਨਹੀਂ ਆ ਸਕੇ ਹਨ।
ਆਸਟ੍ਰੇਲੀਆ ਸਰਕਾਰ ਨੇ ਇਸ਼ਾਰਾ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਉੱਤੇ ਅਤੇ ਯੂਨੀਵਰਸਟੀਆਂ ਨੂੰ ਦੁਬਾਰਾ ਆਹਮੋ-ਸਾਹਮਣੇ ਪੜਾਈ ਕਰਵਾਉਣ ਲਈ ਖੋਲਣ ‘ਤੇ ਵਿਚਾਰਾਂ ਕਰ ਰਹੀ ਹੈ।

ਸ਼ੁੱਕਰਵਾਰ 8 ਮਈ ਵਾਲੇ ਦਿਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਸੀ ਕਿ ਸਰਕਾਰ ਕੋਵਿਡ-19 ਕਾਰਨ ਲਾਈਆਂ ਬੰਦਸ਼ਾਂ ਵਿੱਚ ਢਿੱਲ ਦਿੰਦੇ ਹੋਏ ਤੀਜੇ ਪੜਾਅ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਦੀ ਸੋਚ ਰਹੀ ਹੈ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਸੀ, "ਅਸੀਂ ਤੀਜੇ ਪੜਾਅ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਬਾਰੇ ਸੋਚਿਆ ਹੈ ਅਤੇ ਇਹ ਸਖਤ ਕੂਆਰਨਟੀਨ ਨਿਯਮਾਂ ਅਧੀਨ ਹੀ ਕੀਤੀ ਜਾਵੇਗੀ"।


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 15 May 2020 5:11pm
Updated 12 August 2022 3:20pm
By Mosiqi Acharya, MP Singh


Share this with family and friends