ਆਸਟ੍ਰੇਲੀਆ ਦੀ ਨਾਗਰਿਕਤਾ ਅਰਜ਼ੀਆਂ ਦੀ ਮਨਜ਼ੂਰੀ ਵਿੱਚ ਹੋਈ ਕਮੀ

ਇਸ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕੁੱਲ 54,415 ਨਾਗਰਿਕਤਾ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸਦੇ ਮੁਕਾਬਲੇ, ਪਿਛਲੇ ਪੂਰੇ ਸਾਲ ਦੌਰਾਨ 139,285 ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਗਈ ਸੀ।

Australian citizenship

Australian citizenship Source: AAP

ਆਸਟ੍ਰੇਲੀਆ ਦੀ ਸੰਸਦ ਵਿੱਚ ਦਿੱਤੀ ਜਾਣਕਾਰੀ ਮੁਤਾਬਿਕ, ਮੌਜੂਦਾ ਸਾਲ ਦੌਰਾਨ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਅਰਜ਼ੀਆਂ ਦਾ ਨਿਪਟਾਰਾ ਪਹਿਲਾਂ ਦੇ ਮੁਕਾਬਲੇ ਖਾਸੀ ਹੋਲੀ ਰਫਤਾਰ ਤੇ ਹੋ ਰਿਹਾ ਜਾਪਦਾ ਹੈ। ਹੋਮ ਅਫੇਯਰ ਵਿਭਾਗ ਵੱਲੋਂ ਇਸ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕੁੱਲ 54,419 ਨਾਗਰਿਕਤਾ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ, ਜਦਕਿ ਪਿਛਲੇ ਪੂਰੇ ਸਾਲ ਵਿੱਚ ਕੁੱਲ 139,285 ਪ੍ਰਵਾਸੀ ਆਸਟ੍ਰੇਲੀਆ ਦੇ ਨਾਗਰਿਕ ਬਣੇ ਸਨ।

ਨਾਗਰਿਕਤਾ ਅਤੇ ਬਹੁਸੱਭਿਆਚਰਿਕ ਮਾਮਲਿਆਂ ਦੇ ਮੰਤਰੀ ਐਲਨ ਟੱਜ ਵੱਲੋਂ ਸੰਸਦ ਵਿਚ ਦਿੱਤੀ ਜਾਣਕਾਰੀ ਅਨੁਸਾਰ, ਮੌਜੂਦਾ ਵਿੱਤੀ ਵਰ੍ਹੇ ਦੌਰਾਨ 28 ਫਰਵਰੀ ਤੱਕ ਕੁੱਲ 141,236 ਨਾਗਰਿਕਤਾ ਅਰਜ਼ੀਆਂ ਦਾਖਿਲ ਕੀਤੀਆਂ ਗਈਆਂ ਹਨ।

ਇਸਤੋਂ ਪਹਿਲਾਂ, ਹੋਮ ਅਫੇਯਰ ਵਿਭਾਗ ਨੇ ਸੈਨੇਟ ਦੀ ਇਕ ਕੇਮਟੀ ਨੂੰ ਪਿਛਲੇ ਮਹੀਨੇ ਦੱਸਿਆ ਸੀ ਕਿ 30 ਅਪ੍ਰੈਲ ਤੱਕ ਕੁੱਲ 200,000 ਤੋਂ ਵੱਧ ਨਾਗਰਿਕਤਾ ਅਰਜ਼ੀਆਂ ਦਾ ਅਜੇ ਨਿਪਟਾਰਾ ਕੀਤਾ ਜਾਣਾ ਬਾਕੀ ਹੈ ਅਤੇ ਨਾਗਰਿਕਤਾ ਲਈ ਬਿਨੈਕਾਰ ਔਸਤ 12 ਤੋਂ 16 ਮਹੀਨੇ ਦੀ ਉਡੀਕ ਕਰ ਰਹੇ ਹਨ।
ਇਸ ਸਾਲ ਦੌਰਾਨ ਘੱਟ ਲੋਕਾਂ ਨੂੰ ਨਾਗਰਿਕਤਾ ਦਿੱਤੇ ਜਾਨ ਪਿਛੇ ਵਿਭਾਗ ਵੱਲੋਂ 2017 ਵਿੱਚ ਅਪ੍ਰੈਲ ਤੋਂ ਅਕਤੂਬਰ ਵਿਚਾਲੇ ਨਵੀ ਅਰਜ਼ੀਆਂ ਨੂੰ ਪ੍ਰੋਸੱਸ ਨਾ ਕਰਨਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਸਰਕਾਰ ਨੇ ਨਾਗਰਿਕਤਾ ਕਾਨੂੰਨ ਵਿੱਚ ਬਦਲਾਅ ਕਰਕੇ ਇੱਕ ਨਵੇਂ ਅੰਗਰੇਜ਼ੀ ਇਮਤਿਹਾਨ ਤੋਂ ਅਲਾਵਾ ਜਨਰਲ ਰੇਸੀਡੈਂਸ ਦੇ ਸਮੇ ਨੂੰ ਵਧਾਉਣ ਦਾ ਪ੍ਰਸਤਾਵ ਸੀ। ਇਹ ਕਾਨੂੰਨ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਚਲਦਿਆਂ ਸੰਸਦ ਵਿੱਚ ਪਾਸ ਨਹੀਂ ਕੀਤਾ ਜਾ ਸਕਿਆ।

ਹੋਮ ਅਫੇਯਰ ਵਿਭਾਗ ਦੇ ਅਧਿਕਾਰੀ ਲੂਕ ਮੈਂਸਫੀਲਡ ਨੇ ਸੈਨੇਟ ਨੂੰ ਦੱਸਿਆ ਕਿ ਨਾਗਰਿਕਤਾ ਅਰਜ਼ੀਆਂ ਵਿੱਚ ਵਾਧਾ ਅਤੇ ਰਾਸ਼ਰਤੀ ਸੁਰੱਖਿਆ ਦੇ ਮੱਦੇਨਜ਼ਰ ਵਧੀ ਚੌਕਸੀ ਕਾਰਨ ਇਹਨਾਂ ਅਰਜ਼ੀਆਂ ਦੇ ਨਿਪਟਾਰੇ ਵਿੱਚ ਪਹਿਲਾਂ ਦੇ ਮੁਕਾਬਲੇ ਵੱਧ ਸਮਾਂ ਲੱਗ ਰਿਹਾ ਹੈ।  

Citizenship Minister Alan Tudge
Minister for Citizenship and Multicultural Affairs, Alan Tudge. Source: AAP

ਬਿਨੈਕਾਰਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ

ਅਤੁਲ ਵਿਧਾਤਾ ਨਾਗਰਿਕਤਾ ਦੀ ਉਡੀਕ ਕਰ ਰਹੇ ਬਿਨੈਕਾਰਾਂ ਦੀ ਇੱਕ ਔਨਲਾਈਨ ਫੋਰਮ ਚਲਾਉਂਦੇ ਹਨ। ਓਹਨਾ ਦਾ ਕਹਿਣਾ ਹੈ ਕਿ ਕਈ ਪਰਵਾਸੀ ਵਿਭਾਗ ਵੱਲੋਂ ਦਿੱਤੇ 16 ਮਹੀਨੇ ਤੋਂ ਵੀ ਵੱਧ ਸਮੇ ਤੋਂ ਉਡੀਕ ਕਰ ਰਹੇ ਹਨ।

"ਜਦੋਂ ਇਹ ਲੋਕ ਵਿਭਾਗ ਨੂੰ ਫੋਨ ਕਰਕੇ ਪੁੱਛਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਵਿਭਾਗ ਲਈ ਦਿੱਤੇ ਸਮੇਂ ਦੌਰਾਨ ਉਹਨਾਂ ਦੀ ਅਰਜੀ ਦਾ ਨਿਪਟਾਰਾ ਕਰਨਾ ਜ਼ਰੂਰੀ ਨਹੀਂ ਹੈ।"

"ਕੋਈ ਸਾਫ ਜਵਾਬ ਨਾ ਮਿਲਣ ਕਾਰਨ ਕਾਫੀ ਅਨਿਸ਼ਚਿਤਤਾ ਦਾ ਮਾਹੌਲ ਹੈ। ਮੇਰੇ ਤਜ਼ਰਬੇ ਮੁਤਾਬਿਕ, ਕਈ ਬਿਨੈਕਾਰਾਂ ਵੱਲੋਂ 2018 ਵਿੱਚ ਦਾਖਿਲ ਕੀਤੀਆਂ ਅਰਜ਼ੀਆਂ ਦਾ ਨਿਪਟਾਰਾ ਪਹਿਲਾਂ ਹੋ ਰਿਹਾ ਹੈ ਤੇ ਜਿਹਨਾਂ ਨੇ 2017 ਵਿੱਚ ਅਰਜ਼ੀਆਂ ਦਾਖਿਲ ਕੀਤੀਆਂ ਸਨ ਉਹ ਅਜੇ ਤੱਕ ਉਡੀਕ ਵਿੱਚ ਹਨ। "

ਵਿਕਟੋਰੀਆ ਵਿੱਚ ਲੇਬਰ ਸੰਸਦ ਜੂਲੀਅਨ ਹਿੱਲ ਨੇ ਨਾਗਰਿਕਤਾ ਮੰਤਰੀ ਐਲਨ ਟੱਜ ਨੂੰ ਕਈ ਨਾਗਰਿਕਤਾ ਅਰਜ਼ੀਆਂ ਨੂੰ ਆਮ ਨਾਲੋਂ ਵੱਧ ਸਮਾਂ ਲੱਗਣ ਤੇ ਸੁਆਲ ਕੀਤਾ ਸੀ।
ਇਸਦੇ ਜਵਾਬ ਵਿੱਚ ਸ਼੍ਰੀ ਟੱਜ ਨੇ ਕਿਹਾ:" ਹਰੇਕ ਨਾਗਰਿਕਤਾ ਅਰਜੀ ਨੂੰ ਕੇਸ ਬਾਈ ਕੇਸ ਲਿਆ ਜਾਂਦਾ ਹੈ ਅਤੇ ਇਹਨਾਂ ਦਾ ਨਿਪਟਾਰਾ ਕਾਨੂੰਨ ਦੇ ਅਧਾਰ ਤੇ ਕੀਤਾ ਜਾਂਦਾ ਹੈ। "

Share

Published

Updated

By Shamsher Kainth


Share this with family and friends