ਆਸਟ੍ਰੇਲੀਆ ਦੇ ਅਧਿਕਾਰ ਖੇਤਰਾਂ ਵਿੱਚ ਆਪਣੇ ਪ੍ਰੋਗਰਾਮਾਂ ਵਿੱਚ ਬਾਕੀ ਬਚੀਆਂ ਸਕਿਲਡ ਵੀਜ਼ਾ ਥਾਵਾਂ ਨੂੰ ਭਰਨ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।
ਵਿਕਟੋਰੀਆ ਵਿੱਚ ਸਿਹਤ ਪੇਸ਼ਿਆਂ ਵਿੱਚ ਦਿਲਚਸਪੀ ਦੀ ਰਜਿਸਟ੍ਰੇਸ਼ਨ (ਆਰ.ਓ.ਆਈ.) ਜੋ ਕਿ ਸਕਿਲਡ ਨਾਮਜ਼ਦ ਸਬਕਲਾਸ 190 ਅਤੇ ਸਕਿੱਲ ਰੀਜਨਲ ਸਪਾਂਸਰਡ ਸਬਕਲਾਸ 491 ਵੀਜ਼ਾ ਸ਼੍ਰੇਣੀਆਂ ਲਈ ਬਿਨੈ ਕਰਨ ਲਈ ਚੁਣੀਆਂ ਗਈਆਂ ਸਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਤਾਜ਼ਾ ਪ੍ਰੋਗਰਾਮ ਸਮੀਖਿਆ ਅਨੁਸਾਰ ਸਬ-ਕਲਾਸ 190 ਲਈ ਬਿਨੈ ਕਰਨ ਲਈ 5,121 ਆਰ.ਓ.ਆਈ. ਵਿਚੋਂ 1,140 ਨੂੰ ਚੁਣਿਆ ਗਿਆ ਹੈ ਜਦੋਂ ਕਿ 28 ਫਰਵਰੀ 2021 ਨੂੰ ਸਬਕਲਾਸ 491 ਲਈ ਅਰਜ਼ੀ ਦੇਣ ਲਈ 701 ਆਰ.ਓ.ਆਈ. ਵਿਚੋਂ 270 ਚੁਣੇ ਗਏ ਸਨ।
ਨਿਊ ਸਾਊਥ ਵੇਲਜ਼ ਰਾਜ ਇਸ ਸਮੇਂ ਚੋਣਵੇਂ ਸਿਹਤ, ਇੰਜੀਨੀਅਰਿੰਗ ਅਤੇ ਆਈਸੀਟੀ ਕਿੱਤਿਆਂ ਵਿੱਚ ਕੁਸ਼ਲ ਪ੍ਰਵਾਸੀਆਂ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਜਦਕਿ ਦੱਖਣੀ ਆਸਟ੍ਰੇਲੀਆ ਆਪਣੇ ਹੁਨਰਮੰਦ ਪ੍ਰੋਗਰਾਮ ਲਈ ਨਾਮਜ਼ਦਗੀ ਸਿਰਫ ਓਨਸ਼ੋਰ ਬਿਨੈਕਾਰਾਂ ਤੋਂ ਹੀ ਸਵੀਕਾਰ ਕਰ ਰਿਹਾ ਹੈ।
ਕੁਈਨਜ਼ਲੈਂਡ ਸਟੇਟ ਨਾਮਜ਼ਦ ਕਰਨ ਵਾਲੀ ਸੰਸਥਾ ਨੇ ਵਧੇਰੇ “ਬੈਕਲਾਗ” ਹੋਣ ਕਰਕੇ ਹੁਨਰਮੰਦ ਪ੍ਰੋਗਰਾਮ ਬੰਦ ਕਰ ਦਿੱਤਾ ਹੈ ਅਤੇ ਅਧਿਕਾਰੀ 1-7 ਫਰਵਰੀ 2020 ਦਰਮਿਆਨ ਪ੍ਰਾਪਤ ਹੋਈਆਂ ਦਿਲਚਸਪੀਆਂ ਦਾ ਮੁਲਾਂਕਣ ਕਰ ਰਹੇ ਹਨ। ਹਾਲਾਂਕਿ, ਰਾਜ ਨੇ ਸੰਕੇਤ ਦਿੱਤਾ ਹੈ ਕਿ ਉਹ ਅਪ੍ਰੈਲ ਵਿੱਚ ਓਨਸ਼ੋਰ ਬਿਨੈਕਾਰਾਂ ਲਈ ਇਹ ਪ੍ਰੋਗਰਾਮ ਦੁਬਾਰਾ ਖੋਲ੍ਹਣ ਜਾ ਰਿਹਾ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੀਟੋਰੀ ਦੀ ਨਾਮਜ਼ਦ ਕਰਣ ਵਾਲ਼ੀ ਸੰਸਥਾ ਨੇ ਸਬਕਲਾਸ 491 ਲਈ 23 ਅਤੇ ਸਬ ਕਲਾਸ 190 ਲਈ 39 ਸੱਦੇ ਜਾਰੀ ਕੀਤੇ। ਸੱਦੇ ਦਾ ਅਗਲਾ ਦੌਰ 26 ਮਾਰਚ 2021 ਨੂੰ ਜਾਂ ਉਸ ਤੋਂ ਪਹਿਲਾਂ ਆਯੋਜਿਤ ਕੀਤਾ ਜਾਵੇਗਾ।
ਤਸਮਾਨੀਆ ਮਾਈਗ੍ਰੇਸ਼ਨ ਨੇ ਸੰਕੇਤ ਦਿੱਤਾ ਹੈ ਕਿ 2020–2021 ਪ੍ਰੋਗਰਾਮ ਸਾਲ ਵਿੱਚ ਸਬ-ਕਲਾਸ 491 ਲਈ 400 ਤੋਂ ਘੱਟ ਨਾਮਜ਼ਦਗੀ ਥਾਵਾਂ ਬਾਕੀ ਹਨ। ਜਦਕਿ ਨੋਰਦਰਨ ਟੈਰੀਟੋਰੀ ਅਤੇ ਪੱਛਮੀ ਆਸਟ੍ਰੇਲੀਆ ਦੇ ਹੁਨਰਮੰਦ ਪ੍ਰੋਗਰਾਮ ਸਿਰਫ ਓਨਸ਼ੋ ਬਿਨੈਕਾਰਾਂ ਲਈ ਫ਼ਿਲਹਾਲ ਖੁੱਲੇ ਹਨ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।