ਭਾਵੇਂ ਬਜਟ ਬਾਰੇ ਇੱਕ ਨਜ਼ਰੀਏ ਅਨੁਸਾਰ, ਇਹ ਮਿੱਥਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 1 ਜਨਵਰੀ ਤੋਂ 30 ਜੂਨ 2021 ਦਰਮਿਆਨ ਹਟਾਈਆਂ ਜਾ ਸਕਦੀਆਂ ਹਨ, ਪਰ ਸਾਰੇ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਪ੍ਰਤੀ ਦੋ ਹਫਤਿਆਂ ਦੀ ਲਾਜ਼ਮੀ ਕੁਆਰੰਟੀਨ ਵਿੱਚ ਕੋਈ ਨਰਮੀ ਨਹੀਂ ਵਰਤੀ ਜਾਵੇਗੀ।
ਜੇ ਕਰ ਇਹ ਅਨੁਮਾਨਤ ਨੀਤੀਆਂ ਲਾਗੂ ਹੋ ਜਾਂਦੀਆਂ ਹਨ, ਤਾਂ ਇਹ ਅਸਥਾਈ ਅਤੇ ਸਥਾਈ ਪ੍ਰਵਾਸੀਆਂ ਲਈ ਆਸਟ੍ਰੇਲੀਆ ਮੁੜ ਵਾਪਸ ਪਰਤਣ ਦਾ ਰਾਹ ਪਦਰਾ ਕਰਨ ਅਤੇ ਪਰਵਾਸ ਦਾ ਪਰਸਾਰ ਕਰਨ ਵਿੱਚ ਬਹੁਤ ਸਹਾਈ ਹੋ ਸਕਦਈਆਂ ਹਨਂ।
ਵਿਦੇਸ਼ੀ ਮਾਈਗ੍ਰੇਸ਼ਨ ਸੰਨ 2018-19 ਵਿਚ 232,000 ਤੋਂ ਘਟ ਕੇ 2019-20 ਵਿਚ 154,000 ਰਹਿ ਗਈ ਅਤੇ ਇਨ੍ਹਾਂ ਗਤੀਸ਼ੀਲ ਨੀਤੀਆਂ ਦੇ ਬਾਵਜੂਦ ਵੀ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸੰਨ 2020-21 ਵਿਚ ਇਹ 31,000 ਹੀ ਰਹਿ ਜਾਵੇਗੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਆਰਥਿਕ ਮੰਦੀ ਦੇ ਚਲਦਿਆਂ ਆਸਟ੍ਰੇਲੀਆ ਦੇ ਵਿੱਤੀ ਉਥਾਨ ਵਿੱਚ ਪਰਵਾਸ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਸੱਕਦਾ ਹੈ ਪਰ ਬਹੁਤੇ ਆਰਜ਼ੀ ਪ੍ਰਵਾਸੀ ਉਦੋਂ ਤਕ ਦੇਸ਼ ਵਿਚ ਦਾਖਲ ਨਹੀਂ ਹੋ ਸਕਣਗੇ ਜਦੋਂ ਤਕ ਕੇ ਸੰਘੀ ਸਰਕਾਰ ਅੰਤਰਰਾਸ਼ਟਰੀ ਮੁਸਾਫਰਾਂ ਤੇ ਲੱਗੀ 4,000 ਪ੍ਰਤੀ ਹਫ਼ਤਾ ਦੀ ਹੱਦਬੰਦੀ ਹਟਾਉਣ ਦਾ ਫੈਸਲਾ ਨਹੀਂ ਲੈਂਦੀ।
ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਇਹ ਗੱਲ ਵੀ ਸਪਸ਼ਟ ਕੀਤੀ ਕਿ ਮੋਰਿਸਨ ਸਰਕਾਰ ਨੇ ਅਜੇ ਤੱਕ ਅੰਤਰਰਾਸ਼ਟਰੀ ਸਰਹੱਦਾਂ ਖੋਲਣ ਸੰਬੰਧੀ ਕੋਈ ਨੀਤੀਗਤ ਫੈਸਲਾ ਨਹੀਂ ਲਿਆ ਹੈ ਅਤੇ ਇਹ ਭਵਿੱਖਵਾਣੀਆਂ ਕੋਰੋਨਾਵਾਇਰਸ ਸਥਿਤੀ ਵਿੱਚ ਤੱਬਦੀਲੀ ਨਾਲ ਬਦਲ ਸਕਦੀਆਂ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।