ਰਾਸ਼ਟਰੀ ਕੈਬਨਿਟ ਵੱਲੋਂ ਅੰਤਰਾਸ਼ਟਰੀ ਆਗਮਨ ਵਿੱਚ 50% ਕਟੌਤੀ ਦਾ ਫ਼ੈਸਲਾ

ਸਰਕਾਰ ਦਾ ਕਹਿਣਾ ਹੈ ਕਿ ਉਹ ਦੇਸ਼ ਵਾਪਸੀ ਦੀਆਂ ਉਡਾਣਾਂ ਨੂੰ ਵਧਾਕੇ ਆਗਮਨ ਕੈਪ ਵਿੱਚ ਕਟੌਤੀ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗੀ ਪਰ ਇਸ ਕਾਰਜ ਲਈ ਉਹ ਸਿਹਤ ਸਲਾਹ ਮੁਤਾਬਕ ਹੀ ਤਬਦੀਲੀ ਲਿਆਉਣਗੇ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਵਿਦੇਸ਼ਾਂ ਵਿੱਚ ਫ਼ਸੇ ਤਕਰੀਬਨ 34,000 ਲੋਕਾਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਹੈ।

International travel resumes from November 2021

Photo used for representation purposes only. Source: AAP Image/Lukas Coch

ਸਰਕਾਰ ਦੇ ਇਸ ਫੈਸਲੇ ਪਿੱਛੋਂ ਅੰਤਰਾਸ਼ਟਰੀ ਯਾਤਰੀਆਂ ਦੇ ਆਉਣ ਦੀ ਸੰਖਿਆ ਅਸਥਾਈ ਤੌਰ 'ਤੇ ਪ੍ਰਤੀ ਹਫਤੇ 3,085 ਦੇ ਕਰੀਬ ਕਰ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਹੋਈ ਰਾਸ਼ਟਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਕੁਆਰੰਟੀਨ ਸਹੂਲਤਾਂ ‘ਤੇ ਦਬਾਅ ਘਟੇਗਾ ਅਤੇ 'ਡੈਲਟਾ ਵੇਰੀਐਂਟ' ਦੇ ਸੰਚਾਰ ਨੂੰ ਰੋਕਣ ਵਿੱਚ ਵੀ ਸਹਾਇਤਾ ਮਿਲੇਗੀ।

ਅੰਤਰਾਸ਼ਟਰੀ ਆਗਮਨ ਕੈਪ ਉਤੇ ਲਾਗੂ ਕੀਤੀ ਗਈ ਇਹ ਕਟੌਤੀ ਅਗਲੇ ਸਾਲ ਦੇ ਸ਼ੁਰੂ ਹੋਣ ਤੱਕ ਜਾਰੀ ਰਹੇਗੀ।

ਸ੍ਰੀ ਮੋਰਿਸਨ ਨੇ ਕਿਹਾ ਕਿ “ਜੇ ਸਿਹਤ ਸਲਾਹ ਇਸ ਦੌਰਾਨ ਬਦਲਦੀ ਹੈ ਤਾਂ ਰਾਸ਼ਟਰੀ ਮੰਤਰੀ ਮੰਡਲ ਇਸ ਫ਼ੈਸਲੇ ਦੀ ਮੁੜ ਸਮੀਖਿਆ ਕਰਣ ਵਿੱਚ ਗੁਰੇਜ਼ ਨਹੀਂ ਕਰੇਗੀ।"

ਇਸ ਵੇਲ਼ੇ 34,000 ਤੋਂ ਵੀ ਜ਼ਿਆਦਾ ਆਸਟ੍ਰੇਲੀਅਨ ਲੋਕ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਅਤੇ ਬੇਸਬਰੀ ਨਾਲ਼ ਵਾਪਸੀ ਦੀ ਉਡੀਕ ਕਰ ਰਹੇ ਹਨ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 7 July 2021 9:46am
Updated 12 August 2022 3:05pm
By Ravdeep Singh

Share this with family and friends