ਅੰਤਰਰਾਸ਼ਟਰੀ ਵਿਦਿਆਰਥੀ ਭਰਤੀ ਬਾਜ਼ਾਰ ਉਤੇ ਕਮ ਕਰ ਰਹੀ ਸੰਸਥਾ 'ਐਡਵੈਂਟਸ' ਦੇ ਅਨੁਸਾਰ ਮਾਰਚ 2021 ਤੋਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਲਈ ਵਿਦੇਸ਼ੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ 51 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਇਸ ਦੌਰਾਨ, ਕੈਨੇਡਾ ਦੀ ਮਾਰਕੀਟ ਹਿੱਸੇਦਾਰੀ ਵਿੱਚ 148 ਪ੍ਰਤੀਸ਼ਤ, ਯੂਕੇ ਦੀ 150 ਪ੍ਰਤੀਸ਼ਤ ਅਤੇ ਅਮਰੀਕਾ ਵਲ ਵਿਦਿਆਰਥੀਆਂ ਦੇ ਰੁਝਾਣ ਵਿੱਚ 422 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਹਿਰਾਂ ਮੁਤਾਬਕ ਵਿਦਿਆਰਥੀਆਂ ਦੇ ਇਸ ਰੁਝਾਨ ਦਾ ਵੱਡਾ ਕਾਰਨ ਚੀਨ ਅਤੇ ਭਾਰਤ ਵਰਗੇ ਸਰੋਤ ਦੇਸ਼ਾਂ ਦੇ ਵਿਦਿਆਰਥੀਆਂ ਵਲੋਂ ਆਸਟ੍ਰੇਲੀਆ ਦੀਆਂ ਸਖ਼ਤ ਸਰਹਦੀ ਨੀਤੀਆਂ ਨੂੰ ਲੈ ਕੇ ਹੈ।
ਇਨ੍ਹਾਂ ਦੋਵਾਂ ਦੇਸ਼ਾਂ ਤੋਂ ਲਗਭਗ ਇੱਕ ਲੱਖ ਵਿਦਿਆਰਥੀਆਂ ਨੇ ਇਸ ਵੇਲ਼ੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲਿਆ ਹੋਇਆ ਹੈ ਪਰ ਇਥੇ ਆਉਣ ਵਿੱਚ ਅਸਮਰਥ ਹਨ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।