ਭਾਰਤੀ ਹਿਨਾਂ ਸਿਧੂ ਨੇ ਫੁੰਡਿਆ ਸੋਨ ਤਗਮਾ

ਬਰਿਸਬੇਨ ਵਿਚ ਚਲ ਰਹੇ ਕਾਮਨਵੈਲਥ ਸ਼ੂਟਿੰਗ ਚੈਂਪਿਅਨਸ਼ਿਪ ਦੇ ਮੁਕਾਬਲਿਆਂ ਵਿਚ ਭਾਰਤੀ ਹਿਨਾਂ ਸਿਧੂ ਨੇ 10 ਮੀਟਰ ਵਾਲੇ ਮੁਕਾਬਲੇ ਵਿਚ ਸੋਨ ਤਗਮਾ ਜਿਤਿਆ ਅਤੇ ਭਾਰਤ ਦੇ ਹੀ ਦੀਪਕ ਕੂਮਾਰ ਨੇ ਕਾਂਸੇ ਦਾ ਤਗਮਾ ਜਿਤਦੇ ਹੋਏ ਇਹਨਾਂ ਮੁਕਾਬਲਿਆਂ ਭਾਰਤ ਦਾ ਨਾਮ ਰੋਸ਼ਨ ਕੀਤਾ।

Heena Sidhu

Heena Sidhu at Commonwealth Games, Gold Coast Source: MPS

ਹਿਨਾਂ ਨੇ ਕੁਲ 626.2 ਪੁਆਂਇੰਟਸ ਹਾਸਲ ਕਰਦੇ ਹੋਏ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਆਪਣਾ ਇਕ ਤੋਂ ਬਾਦ ਦੂਜਾ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਦਿੱਲੀ ਵਿਚ ਹੋਏ ‘ੀਸ਼ਸ਼ਢ ਾਂੋਰਲਦ ਛੁਪ ਢਨਿੳਲਸ’ ਵਾਲੇ ਮੁਕਾਬਲਿਆਂ ਵਿਚ ਵੀ ਹਿਨਾਂ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ।
ਕਲ ਹੋਏ ਮੁਕਾਬਲੇ ਵਿਚ ਹਿਨਾਂ ਸਵੇਰ ਤੋਂ ਹੀ ਬਹੁਤ ਮੁਸਤੈਦ ਸੀ ਅਤੇ ਆਪਣੇ ਕੂਆਲੀਫੀਕੇਸ਼ਨ ਰਾਉਂਡ ਵਿਚ ਤਾਂ ਉਸ ਨੇ 386 ਅੰਕ ਪ੍ਰਾਪਤ ਕੀਤੇ, ਜੋ ਕਿ ਦੋ ਸਾਲ ਪਹਿਲਾਂ ਦਿੱਲੀ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਤੋਂ ਇੱਕ ਅੰਕ ਨਾਲ ਬੇਹਤਰ ਹੈ। ਹਿਨਾਂ ਨੇ ਫਾਈਨਲ ਮੁਕਾਬਲੇ ਵਿਚ ਸ਼ੁਰੂ ਤੋਂ ਹੀ ਅੱਗੇ ਚਲਦੀ ਰਹੀ ਅਤੇ ਆਪਣੇ ਆਖਰੀ, 23ਵੇਂ ਨਿਸ਼ਨੇ ਦੋਰਾਨ ਉਸ ਨੇ ਬਹੁਤ ਵਧੀਆ 10.9 ਅੰਕ ਪ੍ਰਾਪਤ ਕੀਤੇ ਅਤੇ ਫਾਈਨਲ ਵਿਚ 240.8 ਅੰਕ ਪ੍ਰਾਪਤ ਕੀਤੇ।
ਆਸਟ੍ਰੇਲੀਆ ਦੀ ਈਲੇਨਾ ਗੇਲੀਆਬੋਵਿਚ ਨੇ 238.2 ਅੰਕ ਪ੍ਰਾਪਤ ਕਰਦੇ ਹੋਏ ਚਾਂਦੀ ਦਾ ਤਗਮਾ ਹਾਸਲ ਕੀਤਾ ਅਤੇ ਮੇਜ਼ਬਾਨ ਦੇਸ਼ ਦੀ ਹੀ ਕਰਿਸਟੀ ਗਿਲਮਨ ਨੇ ਕਾਂਸੇ ਦਾ ਤਗਮਾਂ ਹਾਸਲ ਕੀਤਾ। ਚੋਥੇ ਸਥਾਨ ਤੇ ਭਾਰਤ ਦੀ ਹਰਵੀਨ ਸਰਾਉ ਰਹੀ।
ਅਤੇ ਮਰਦਾਂ ਵਾਲੇ ਮੁਕਾਬਲੇ ਵਿਚ ਦੀਪਕ ਕੂਮਾਰ ਨੇ 224.2 ਅੰਕ ਹਾਸਲ ਕਰ ਕੇ ਕਾਂਸੇ ਦਾ ਤਗਮਾ ਹਾਸਲ ਕੀਤਾ। ਭਾਰਤ ਦੇ ਹੀ ਗਰਗ ਨਾਰੰਗ ਜੋ ਕਿ ਲੰਡਨ ਉਲੰਪਿਕਸ ਵਿਚ ਕਾਂਸੇ ਦਾ ਤਗਮਾ ਜਿਤੇ ਸਨ, ਇਸ ਮੁਕਾਬਲੇ ਵਿਚ ਚੋਥੇ ਸਥਾਨ ਤੇ ਆਏ ਹਨ। ਪਹਿਲੇ ਅਤੇ ਦੂਜੇ ਸਥਾਨ ਤੇ ਰਹੇ ਆਸਟ੍ਰੇਲੀਆ ਦੇ ਸ਼ੂਟਰਸ ਐਲੇਕਸ ਹੋਬਰਗ ਅਤੇ ਜੈਕ ਰੋਸੀਟਰ।

Share
Published 1 November 2017 12:13pm
Updated 1 November 2017 4:04pm
By MP Singh


Share this with family and friends