ਮੁਸਲਮਾਨ ਸਾਲ ਵਿੱਚ ਦੋ ਵਾਰ ਈਦ ਮਨਾਉਂਦੇ ਹਨ। ਪਹਿਲੀ ਈਦ ਨੂੰ 'ਈਦ ਉਲ-ਫਿਤਰ' ਕਿਹਾ ਜਾਂਦਾ ਹੈ ਅਤੇ ਇਹ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਮਨਾਈ ਜਾਂਦੀ ਹੈ। ਇਸ ਪੁਰਬ ਤੋਂ ਤਕਰੀਬਣ ਦੋ ਮਹੀਨਿਆਂ ਬਾਅਦ 'ਈਦ ਉਲ-ਅਧਾ, ਜਿਸ ਨੂੰ "ਵੱਡੀ ਈਦ" ਵਜੋਂ ਵੀ ਜਾਣਿਆ ਜਾਂਦਾ ਹੈ, ਮਨਾਈ ਜਾਂਦੀ ਹੈ।
ਅੱਲ੍ਹਾ ਦੇ ਹੁਕਮ 'ਤੇ ਅਥਾਹ ਵਿਸ਼ਵਾਸ ਕਰਦੇ ਪੈਗੰਬਰ ਇਬਰਾਹਿਮ ਵੱਲੋਂ ਆਪਣੇ ਪੁੱਤਰ ਦੀ ਬੇ-ਝਿਜਕ ਕੁਰਬਾਨੀ ਦੇਣ ਲਈ ਰਾਜ਼ੀ ਹੋਣ ਦੀ ਯਾਦ ਵਿੱਚ ਇਹ ਪੁਰਬ ਮਨਾਇਆ ਜਾਂਦਾ ਹੈ।
'ਈਦ ਉਲ-ਅਧਾ' ਹਰ ਸਾਲ ਇਸਲਾਮੀ ਕੈਲੰਡਰ ਦੇ ਆਖ਼ਰੀ ਮਹੀਨੇ ਦੇ 10ਵੇਂ ਦਿਨ ਮਨਾਈ ਜਾਂਦੀ ਹੈ। ਮੁਸਲਮਾਨ ਇਸ ਦਿਨ ਆਮਤੌਰ 'ਤੇ ਭੇਡ ਜਾਂ ਕਿਸੇ ਹੋਰ ਪਸ਼ੂ ਦਾ ਬਲੀਦਾਨ ਕਰਦੇ ਹਨ ਜਿਸ ਨੂੰ 'ਕੁਰਬਾਨੀ' ਕਿਹਾ ਜਾਂਦਾ ਹੈ।
'ਕੁਰਬਾਨੀ' ਦੇ ਮੀਟ ਨੂੰ ਆਮ ਤੌਰ 'ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਦਾ ਇੱਕ ਹਿਸਾ ਪਰਿਵਾਰ ਖਾਂਦਾ ਹੈ, ਦੂਸਰਾ ਹਿਸਾ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਤੀਜਾ ਹਿਸਾ ਆਰਥਿਕ ਤੋਰ ਤੇ ਪਛੜੇ ਲੋਕਾਂ ਨਾਲ਼ ਸਾਂਝਾ ਕੀਤਾ ਜਾਂਦਾ ਹੈ।
ਆਸਟ੍ਰੇਲੀਅਨ ਮੁਸਲਮਾਨਾਂ ਵਿੱਚ ਇਸ ਸਾਲ ਇਸ ਪੁਰਬ ਲਈ ਵਧੇਰੇ ਉਤਸ਼ਾਹ ਇਸ ਕਰਕੇ ਵੀ ਹੈ ਕਿਓਂਕਿ ਇਨ੍ਹਾਂ ਨੇ ਪਿਛਲੀ ਸਾਲ 'ਈਦ ਅਲ-ਅਧਾ' ਕੋਵਿਡ-19 ਪਾਬੰਦੀਆਂ ਵਿੱਚ ਮਨਾਈ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ