ਗੈਰ-ਨਾਗਰਿਕਾਂ ਦਾ ਆਸਟ੍ਰੇਲੀਆ ਦੇ ਸੁਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ।
ਆਸਟ੍ਰੇਲੀਆ ਦੀ ਫ਼ੌਜ ਦੀ ਗਿਣਤੀ ਵਧਾਉਣ ਲਈ ਵਿਦੇਸ਼ੀ ਨਾਗਰਿਕਾਂ ਲਈ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਸੋਧ ਕੀਤੀ ਜਾ ਰਹੀ ਹੈ। ਇਸ ਬਦਲਾਵ ਨਾਲ ਵਿਦੇਸ਼ੀ ਨਾਗਰਿਕਾਂ ਲਈ ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਦਾ ਸਮਾਂ ਬਹੁਤ ਘੱਟ ਜਾਵੇਗਾ।
ਗੈਰ-ਨਾਗਰਿਕ, ਜੋ ਫ਼ੌਜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਦਾ ਆਸਟ੍ਰੇਲੀਆ ਵਿੱਚ ਇੱਕ ਸਾਲ ਬਤੌਰ ਸਥਾਈ ਨਿਵਾਸੀ ਰਹਿਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪਿਛਲੇ ਦੋ ਸਾਲਾਂ ਵਿੱਚ ਕਿਸੇ ਵਿਦੇਸ਼ੀ ਫੌਜ ਵਿੱਚ ਸੇਵਾ ਨਹੀਂ ਕੀਤੀ ਹੋਣੀ ਚਾਹੀਦੀ ਅਤੇ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹੋਣੇ ਚਾਹੀਦੇ ਹਨ।
ਜੁਲਾਈ ਤੋਂ ਯੋਗ ਨਿਊਜ਼ੀਲੈਂਡਰ ਆਸਟ੍ਰੇਲੀਅਨ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਅਰਜ਼ੀ ਦੇ ਸਕਣਗੇ। ਜਨਵਰੀ 2025 ਤੋਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕ ਵੀ ਇਸ ਨੀਤੀ ਅਧੀਨ ਅਪਲਾਈ ਕਰ ਸਕਣਗੇ।
90 ਦਿਨਾਂ ਦੀ ਨੌਕਰੀ ਤੋਂ ਬਾਅਦ ਉਹ ਅਸਟ੍ਰੇਲੀਅਨ ਦੀ ਨਾਗਰਿਕਤਾ ਲੈਣ ਦੇ ਯੋਗ ਹੋ ਜਾਣਗੇ।