ਦੇਸ਼ ਦੀ ਵਰਕਫ਼ੋਰਸ ਨੂੰ ਬਿਹਤਰ ਬਣਾਉਣ ਲਈ ਅਤੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਅੰਦਰ ਕਾਰੋਬਾਰਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸਾਲ ਸਾਰੇ ਰਾਜਾਂ ਨੂੰ ਸਰਕਾਰ ਕੋਲੋਂ ਨਾਮਜ਼ਦ ਕੋਟਾ ਪ੍ਰਾਪਤ ਹੁੰਦਾ ਹੈ, ਜਿਸ ਦੇ ਅਧਾਰ ਤੇ ਸਬਕਲਾਸ 190 ਅਤੇ ਸਕਿੱਲਡ ਰੀਜਨਲ ਸਪਾਂਸਰਡ ਸਬਕਲਾਸ 491 ਵੀਜ਼ਾ ਸ਼੍ਰੇਣੀਆਂ ਲਈ ਹੁਨਰਮੰਦ ਅਤੇ ਕਾਰੋਬਾਰੀ ਪ੍ਰਵਾਸੀ ਨਾਮਜ਼ਦ ਹੁੰਦੇ ਹਨ।
ਚੱਲ ਰਹੇ ਮੌਜੂਦਾ ਸਿਹਤ ਸੰਕਟ ਕਰਕੇ ਰਾਜ ਦੀ ਆਰਥਿਕ ਅਤੇ ਜਨਤਕ ਸਿਹਤ ਦੀ ਰਿਕਵਰੀ ਵਿੱਚ ਸਹਿਯੋਗ ਪਾਉਣ ਲਈ ਦੱਖਣੀ ਆਸਟ੍ਰੇਲੀਆ ਨੂੰ ਇਹ ਹੁਨਰਮੰਦ ਅਤੇ ਕਾਰੋਬਾਰੀ ਪ੍ਰੋਗਰਾਮਾਂ ਲਈ ਸੀਮਿਤ ਸਥਾਨ ਅਲਾਟ ਕੀਤੇ ਗਏ ਹਨ।
ਦੱਖਣੀ ਆਸਟ੍ਰੇਲੀਆ ਸਰਕਾਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ ਉਕਤ ਵੀਜ਼ਾ ਪ੍ਰੋਗਰਾਮਾਂ ਲਈ ਅਰਜ਼ੀਆਂ ਇਸ ਮਹੀਨੇ ਦੇ ਅੰਤ ਤੱਕ ਖੁੱਲ੍ਹਣ ਦੀ ਉਮੀਦ ਹੈ।
ਪ੍ਰਾਪਤ ਸੂਚਨਾਂ ਅਨੁਸਾਰ ਐਪਲੀਕੇਸ਼ਨਸ ਨੂੰ ਹੇਠ ਦਿੱਤੇ ਮਾਪਦੰਡਾਂ ਅਨੁਸਾਰ ਤਰਜੀਹ ਦਿੱਤੀ ਜਾਏਗੀ:
1. ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ ਦੇ ਅੰਦਰ ਉੱਚ-ਗੁਣਵੱਤਾ ਐਪਲੀਕੇਸ਼ਨਜ਼
2. ਰਾਜ ਦੇ ਕੋਵਿਡ-19 ਮਹਾਂਮਾਰੀ ਦੀ ਰਿਕਵਰੀ ਵਿੱਚ ਸਹਾਈ ਹੋਣ ਵਾਲੇ ਬਿਨੈਕਾਰ, ਮਾਹਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀ, ਆਵੱਸ਼ਕ ਸੇਵਾਵਾਂ ਦੀ ਸਪਲਾਈ ਨੂੰ ਬਣਾਈ ਰੱਖਣ ਵਾਲੇ ਅਤੇ ਆਸਟ੍ਰੇਲੀਆ ਦੀ ਆਰਥਿਕ ਬਹਾਲੀ ਲਈ ਮਹੱਤਵਪੂਰਨ ਸੈਕਟਰਾਂ ਵਿਚ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਵੇਦਕ ਅਤੇ
3. ਉਪਰੋਕਤ ਮਾਪਦੰਡਾਂ ਨੂੰ ਪੂਰਾ ਕਰਨ ਵਾਲਿਆਂ ਓਨਸ਼ੋਰ ਐਪਲੀਕੇਸ਼ਨਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਰਾਜ ਵਲੋਂ ਇਸ ਬਾਰੇ ਵਿਸਤਾਰ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਕੋਵੀਡ-19 ਮਹਾਂਮਾਰੀ ਦੇ ਕਾਰਨ ਕਈ ਮਹੀਨਿਆਂ ਲਈ ਮੁਅੱਤਲ ਹੋਣ ਤੋਂ ਬਾਅਦ ਸੰਪੂਰਨ ਆਸਟ੍ਰੇਲੀਆ ਦੇ ਆਮ ਹੁਨਰਮੰਦ ਪਰਵਾਸ ਵਿੱਚ ਅਕਤੂਬਰ ਤੋਂ ਅਲਾਟਮੈਂਟ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।