ਟ੍ਰੇਲਰ ਕੰਪਨੀ ਦੇ ਦਿਵਾਲੀਆਪਣ ਐਲਾਨਣ ਪਿੱਛੋਂ ਪੰਜਾਬੀ ਲੈਣਦਾਰਾਂ ਨੂੰ 4 ਲੱਖ ਡਾਲਰ ਦਾ ਘਾਟਾ

ਮੈਲਬੌਰਨ ਸ਼ਹਿਰ ਦੇ ਪ੍ਰਮੁੱਖ ਟ੍ਰੇਲਰ ਨਿਰਮਾਤਾਵਾਂ ਵਿੱਚੋਂ ਇੱਕ ਪ੍ਰਮੁੱਖ ਪੰਜਾਬੀ ਕੰਪਨੀ ਦੇ ਮਾਲਿਕ ਸੁਖਦੇਵ ਸਿੰਘ 'ਸੁੱਖੀ' ਨੇ ਆਪਣੇ-ਆਪ ਨੂੰ ਜੇਬੋਂ ਖਾਲੀ ਦੱਸਦਿਆਂ ਦਿਵਾਲੀਆਪਣ ਦਾ ਐਲਾਨ ਕੀਤਾ ਹੈ। ਇਸਦੇ ਨਤੀਜੇ ਵਜੋਂ ਭਾਰਤੀ ਵਪਾਰੀਆਂ ਦੀ ਮਾਲਕੀ ਵਾਲੀਆਂ ਘੱਟੋ-ਘੱਟ 4 ਕੰਪਨੀਆਂ ਦੇ 4 ਲੱਖ ਡਾਲਰ ਦਾ ਨੁਕਸਾਨ ਹੋਣ ਦੇ ਅੰਦੇਸ਼ੇ ਹਨ।

Hoppers Crossing Trailers

Source: Supplied

ਮੈਲਬੌਰਨ ਦੀ ਹੌਪਰਜ਼ ਕਰੌਸਿੰਗ ਟ੍ਰੇਲਰ ਕੰਪਨੀ ਦੇ ਮਾਲਿਕ ਸੁਖਦੇਵ ਸਿੰਘ 'ਸੁੱਖੀ' ਵੱਲੋਂ ਦਿਵਾਲੀਆਪਣ ਐਲਾਨਣ ਪਿੱਛੋਂ ਕੰਪਨੀ ਦੇ ਲੈਣਦਾਰਾਂ ਨੂੰ ਇੱਕ ਮਿਲੀਅਨ ਡਾਲਰ ਦਾ ਘਾਟਾ ਪਿਆ ਹੈ।

2011 ਵਿੱਚ ਹੋਂਦ ਵਿੱਚ ਆਈ ਇਸ ਕੰਪਨੀ ਨੂੰ ਸਪੇਅਰ ਪਾਰਟਸ ਅਤੇ ਟਾਇਰ ਮੁਹਈਆ ਕਰਾਉਣ ਵਾਲੀਆਂ ਚਾਰ ਪੰਜਾਬੀ ਕੰਪਨੀਆਂ ਨੂੰ 4 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ।

ਐਪਿੰਗ ਇਲਾਕੇ ਦੇ ਜਗਜੀਤ ਸਿੰਘ ਗੁਰਮ ਪਿਛਲੇ ਅੱਠ ਸਾਲਾਂ ਤੋਂ ਹੌਪਰਜ਼ ਕਰੌਸਿੰਗ ਟ੍ਰੇਲਰ ਕੰਪਨੀ ਨੂੰ ਸਪੇਅਰ ਪਾਰਟਸ ਮੁਹਈਆ ਕਰ ਰਹੇ ਸਨ। ਉਨ੍ਹਾਂ ਦਾ ਇਸ ਕੰਪਨੀ ਵੱਲ 78,000 ਡਾਲਰ ਤੋਂ ਵੀ ਵੱਧ ਦਾ ਭੁਗਤਾਨ ਬਕਾਇਆ ਹੈ।

ਸ਼੍ਰੀ ਗੁਰਮ ਨੇ ਕਿਹਾ ਕਿ ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਕੰਪਨੀ ਦੇ ਮਾਲਕਾਂ ਨੇ ਸੰਭਾਵੀ ਨੁਕਸਾਨ ਅਤੇ ਦੀਵਾਲੀਆਪਨ ਬਾਰੇ ਉਨ੍ਹਾਂ ਨਾਲ਼ ਕਦੇ ਵੀ ਚਰਚਾ ਨਹੀਂ ਕੀਤੀ - "ਅਸੀਂ ਉਨ੍ਹਾਂ 'ਤੇ ਇੱਕ ਪੰਜਾਬੀ ਭਰਾ ਹੋਣ ਦੇ ਤੌਰ' ਤੇ ਵਿਸ਼ਵਾਸ ਕੀਤਾ ਅਤੇ ਨਤੀਜੇ ਵਿੱਚ ਸਾਨੂੰ ਇਹ ਨੁਕਸਾਨ ਮਿਲਿਆ ਹੈ....ਅਸੀਂ ਇਸ ਗੱਲ ਤੋਂ ਦਿਲੋਂ ਦੁਖੀ ਹਾਂ।"

ਸ਼੍ਰੀ ਗੁਰਮ ਨੇ ਇਸ ਨੁਕਸਾਨ ਦੇ ਚਲਦਿਆਂ ਕੰਪਨੀ ਦੇ ਮਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਦਾ ਵੀ ਮਨ ਬਣਾਇਆ ਹੈ - "ਮੈਂ ਚਾਹੁੰਦਾ ਹਾਂ ਕਿ ਇਹ ਗੱਲ ਸੌਖਿਆਂ ਹੀ ਹੱਲ ਹੋ ਜਾਵੇ, ਪਰ ਜੇ ਨਹੀਂ ਹੁੰਦੀ ਤਾਂ ਮੈਂ ਉਨ੍ਹਾਂ 'ਤੇ ਮੁਕੱਦਮਾ ਕਰਾਂਗਾ।"

"ਕਾਰੋਬਾਰਾਂ ਵਿੱਚ ਲਾਭ ਅਤੇ ਨੁਕਸਾਨ ਹੁੰਦੇ ਰਹਿੰਦੇ ਹਨ। ਪਰ ਮੇਰੀ ਨਾਰਾਜ਼ਗੀ ਇਸ ਗੱਲ ਤੋਂ ਹੈ ਕਿ ਉਨ੍ਹਾਂ ਸਾਨੂੰ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਸਮਝੀ। ਲੋਕ ਮੈਨੂੰ ਦੱਸਦੇ ਹਨ ਕਿ ਉਹ ਭਾਰਤ ਨੂੰ ਭੱਜ ਗਏ ਹਨ, ਮੇਰੇ ਕੋਲ ਪੈਸੇ ਵਾਪਿਸ ਲੈਣ ਲਈ ਉਨ੍ਹਾਂ ਦਾ ਪਿੱਛਾ ਕਰਨ ਦੀ ਬਜਾਏ ਹੁਣ ਹੋਰ ਕੋਈ ਚਾਰਾ ਨਹੀਂ ਹੈ।"
Hoppers Crossing Trailers
Jagjit Singh Gurm has an outstanding payment of $78,178. Source: Supplied
ਸੁਪਰਸਟਾਰ ਗਰੁੱਪ ਦੇ ਸਰਬਜੀਤ ਸਿੰਘ ਪਿਛਲੇ ਅੱਠ ਸਾਲਾਂ ਤੋਂ ਇਸ ਕੰਪਨੀ ਨੂੰ ਟਾਇਰ ਅਤੇ ਪਹੀਏ ਸਪਲਾਈ ਕਰ ਰਹੇ ਸਨ।

ਟ੍ਰੇਲਰ ਕੰਪਨੀ ਦੇ ਮਾਲਿਕ ਸੁਖਦੇਵ ਸਿੰਘ 'ਸੁੱਖੀ' ਵੱਲੋਂ ਦਿਵਾਲੀਆਪਣ ਐਲਾਨਣ ਪਿੱਛੋਂ ਉਨ੍ਹਾਂ ਦੀ ਕੰਪਨੀ ਨੂੰ 21,000 ਡਾਲਰ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਗਰ ਸਾਰੇ ਲੋਕਾਂ ਦਾ ਨੁਕਸਾਨ ਮਿਲਾਕੇ ਦੇਖਿਆ ਜਾਵੇ ਤਾਂ ਇਹ ਇੱਕ ਮਿਲੀਅਨ ਤੋਂ ਵੀ ਵੱਧ ਹੋ ਸਕਦਾ ਹੈ – "ਉਨ੍ਹਾਂ ਦੀ ਵੈਬਸਾਈਟ ਅਜੇ ਵੀ ਚੱਲ ਰਹੀ ਹੈ। ਉਹ ਪਿਛਲੇ ਕੁਝ ਹਫਤਿਆਂ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਫਸਾਉਣ ਲਈ ਪ੍ਰੋਮੋਸ਼ਨਲ ਵਿਕਰੀ ਦੀ ਪੇਸ਼ਕਸ਼ ਕਰ ਰਹੇ ਹਨ।“

"ਮੈਨੂੰ ਸ਼ੱਕ ਹੈ ਕਿ ਆਨਲਾਈਨ ਆਰਡਰ ਦੇਣ ਵਾਲੇ ਗਾਹਕ ਅਜੇ ਵੀ ਆਪਣੇ ਪੈਸੇ ਗੁਆਉਣ ਦੀ ਕਗਾਰ 'ਤੇ ਹਨ।ਮੇਰਾ ਮਤਲਬ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਜਿੰਨਾ ਲੋਕਾਂ ਨੂੰ ਆਰਡਰ ਦੇ ਰਹੇ ਹਨ ਉਹ ਦਿਵਾਲੀਆਪਣ ਐਲਾਨ ਚੁਕੇ ਹਨ।"

“ਇਹ ਵਿਸ਼ਵਾਸਘਾਤ ਹੈ, ਸਾਨੂੰ ਆਪਣਾ ਪੰਜਾਬੀ ਭਰਾ ਆਖਣ ਵਾਲਿਆਂ ਤੋਂ ਸਾਨੂੰ ਇਹ ਉਮੀਦ ਨਹੀਂ ਸੀ। ਉਨ੍ਹਾਂ ਨੇ ਸਾਡੇ ਭੁਗਤਾਨਾਂ ਦਾ ਨਿਪਟਾਰਾ ਕਰਨ ਲਈ ਸਾਡੀਆਂ ਫੋਨ ਕਾਲਾਂ ਅਤੇ ਈਮੇਲ ਦਾ ਜਵਾਬ ਦੇਣਾ ਵੀ ਜ਼ਰੂਰੀ ਨਾ ਸਮਝਿਆ।" 
Hoppers Crossing Trailers
Sarabjit Singh from Superstar Group is facing a loss of $21351. Source: Supplied
ਹੌਪਕਸ ਕਰੌਸਿੰਗ ਟ੍ਰੇਲਰ ਕੰਪਨੀ ਲਈ ਘੱਟੋ-ਘੱਟ 4 ਗੂਗਲ ਸਮੀਖਿਆਵਾਂ ਨੇ ਜ਼ਿਕਰ ਕੀਤਾ ਹੈ ਕਿ ਕੰਪਨੀ ਅਪ੍ਰੈਲ 2019 ਵਿੱਚ 'ਤਿੱਤਰ' ਹੋ ਗਈ ਸੀ ਪਰ ਬਾਵਜੂਦ ਇਸਦੇ ਉਹ ਔਨਲਾਈਨ ਆਰਡਰ ਲੈਂਦੇ ਰਹੇ ਜਿਸਦੇ ਚਲਦਿਆਂ ਬਹੁਤ ਸਾਰੇ ਗਾਹਕਾਂ ਨੂੰ ਨੁਕਸਾਨ ਹੋਇਆ ਹੋ ਸਕਦਾ ਹੈ।

ਐਸ ਬੀ ਐਸ ਪੰਜਾਬੀ ਨੇ ਹੌਪਰਜ਼ ਕਰੌਸਿੰਗ ਟ੍ਰੇਲਰ ਕੰਪਨੀ ਅਤੇ ਇਸਦੇ ਡਾਇਰੈਕਟਰ ਸੁਖਦੇਵ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਵਾਰ-ਵਾਰ ਸੰਪਰਕ ਕਰਨ ਦੇ ਬਹੁਤ ਸਾਰੇ ਯਤਨ ਕੀਤੇ ਪਰ ਉਹ ਕਿਸੇ ਵੀ ਕਿਸਮ ਦਾ ਜਵਾਬ ਪ੍ਰਾਪਤ ਕਰਨ ਵਿੱਚ ਅਸਫਲ ਰਹੇ।

ਐਸ ਬੀ ਐਸ ਪੰਜਾਬੀ ਨੂੰ ਮਿਲੇ ਪੱਤਰ-ਵਿਹਾਰ ਵਿੱਚ ਪਾਇਆ ਗਿਆ ਹੈ ਕਿ ਸੁਖਦੇਵ ਸਿੰਘ ਵੱਲ $925,430 ਦੀ ਬਕਾਇਆ ਰਕਮ ਹੈ। ਰਾਜਪਾਲ ਸਿੰਘ, ਨਵਦੀਪ ਸਿੰਘ ਅਤੇ ਸੁਖਦੇਵ ਸਿੰਘ ਹੌਪਰਜ਼ ਕਰੌਸਿੰਗ ਟ੍ਰੇਲਰ ਕੰਪਨੀ ਦੇ ਮੌਜੂਦਾ ਹਿੱਸੇਦਾਰ ਹਨ। 
Read this story in English:

A Melbourne-based professional trailer manufacturer has declared bankruptcy causing a total loss of $925,430 to its creditors.

At least four companies owned by Indian Australians lost over $400,000 with two of them describing it as 'a breach of trust’ on the part of the director and co-company owner Sukhdev Singh and his associates.

Epping-based Jagjit Singh Gurm who had been a spare parts supplier for Hoppers Crossing Trailers for the last eight years, has an outstanding payment of over $78,000.

Mr Gurm says he is annoyed to find that the company owners never discussed the possible liquidation and bankruptcy.

“We trusted them as our Indian brothers and this is what we got…. we are heartbroken,” he said.

“We have a policy to not to give anyone that much credit but we did it to accommodate their business needs.”

Mr Gurm also plans to take a legal action against the owners of Hoppers Crossing Trailers.

“I wish this is resolved amicably. If not, I’ll sue them. I know they’ve properties attached to them in the Tarneit area,” he said.

“Business is all about gains and losses. I would have understood if they’d bothered to explain before doing this ‘runner’. People tell me they’ve run away to India, leaving me no other option than to chase them up to get back my outstanding payments.”

Sarabjit Singh from Superstar Group had been supplying tyres and wheels to Hoppers Crossing Trailers for the last eight years.  

The bankruptcy saga has left his company to cough up a loss of over $21,000. 

Mr Singh suspects that the full impact of the losses to suppliers and customers may never be known.

“Their website is still operational. They’re offering promotional sales from the last few weeks trapping more and more people,” he says.

“I suspect that customers ordering online are still on the verge of losing their money. I mean they’re not aware that they’re dealing with bankrupt people.”

Mr Singh said that he wasn’t aware of the closure until he received a bankruptcy notification from the Australian Financial Security Authority.

“This was very devastating. As a small-scale business we were not prepared to bear this loss,” he said.

“It’s a breach of trust. They didn’t tell us anything and neither they responded to our phone calls and repeated emails to settle our payments." 

“We’re told they’ve moved everything from the Hopper Crossing premises in a very suspicious manner.”

Mr Singh speculates that bankruptcy will allow them to restructure and re-enter the fray.

“I don’t believe that this is really happening. I am told the same premises where this company used to work is going to operate another trailer business but with a different name.”
Hoppers Crossing Trailers
Source: Supplied
In the midst of laying out the full damages from Hoppers Crossing Trailers going into liquidation and Mr Singh filing for bankruptcy — at least four of the Google reviews mentioned that the company did a ‘runner’ in April 2019 but they still continue to take online orders leaving many customers in a lurch. 

SBS Punjabi has made numerous attempts to contact Hoppers Crossing Trailers, HC Trailers and Sukhdev Singh, but failed to get a response from any of the phone numbers mentioned on their websites.

SBS Punjabi has been supplied with the bankruptcy letter issued in the name of Sukhdev Singh. It shows an outstanding amount of $925,430 to its creditors. Rajpal Singh, Navdeep Singh and Sukhdev Singh are the current shareholders of the company  HC Trailers Pty. Ltd.

Listen to  Monday to Friday at 9 pm. Follow us on  and 

Share
Published 28 May 2019 5:42pm
Updated 28 May 2019 5:58pm
By Preetinder Grewal


Share this with family and friends