ਸਿਡਨੀ ਕ੍ਰਿਕਟ ਗਰਾਉਂਡ (ਐਸ.ਸੀ.ਜੀ.) ਵਿਖੇ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੇ ਚੌਥੇ ਦਿਨ ਦੇ ਖ਼ੇਡ ਦੌਰਾਨ ਇੱਕ ਭਾਰਤੀ ਗੇਂਦਬਾਜ਼ ਨੇ ਮੈਚ ਵੇਖਣ ਆਏ ਇੱਕ ਟੋਲੇ ਵਲੋਂ ਅਸ਼ਲੀਲ ਟਿੱਪਣੀਆਂ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।
ਬਹੁਤ ਸਾਰੇ ਕ੍ਰਿਕਟਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਜਿਸ ਵਿਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵੀ ਸ਼ਾਮਲ ਹਨ ਜੋ ਇਸ ਵੇਲ਼ੇ ਨਿੱਜੀ ਕਾਰਨਾਂ ਕਾਰਣ ਭਾਰਤ ਟੀਮ ਦਾ ਹਿਸਾ ਨਹੀਂ ਹਨ।
ਕੋਹਲੀ ਨੇ ਟਵੀਟ ਕਰਦਿਆਂ ਕਿਹਾ ਕਿ ਨਸਲੀ ਬਦਸਲੂਕੀ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸੱਕਦਾ।
ਕ੍ਰਿਕਟ ਆਸਟਰੇਲੀਆ ਨੇ ਇਸ ਪੱਖਪਾਤੀ ਵਿਵਹਾਰ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਇਸ ਪ੍ਰਤੀ ਆਪਣੀ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਨੂੰ ਮੁੜ ਦੋਹਰਾਇਆ ਹੈ।
ਕ੍ਰਿਕਟ ਆਸਟਰੇਲੀਆ ਦੇ ਇੰਟੈਗਰਿਟੀ ਅਤੇ ਸੁਰੱਖਿਆ ਦੇ ਮੁਖੀ ਸ਼ੋਨ ਕੈਰਲ ਨੇ ਕਿਹਾ ਕਿ ਇਸ ਤਰਾਂ ਦਾ ਸਲੂਕ ਕਰਣ ਵਾਲੀਆਂ ਸ਼ਰਾਰਤੀ ਅਨਸਰਾਂ ਲਈ ਕ੍ਰਿਕਟ ਵਿੱਚ ਕੋਈ ਸਥਾਨ ਨਹੀਂ ਹੈ।
ਭਾਰਤੀ ਕ੍ਰਿਕਟਰਾਂ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਨੇ ਮੈਚ ਦੇ ਤੀਜੇ ਦਿਨ ਬਾਉਂਡਰੀ 'ਤੇ ਫੀਲਡਿੰਗ ਕਰਦੇ ਹੋਏ ਮੈਚ ਦੇਖਣ ਆਏ ਕੁੱਝ ਲੋਕਾਂ ਵਲੋਂ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਕੀਤੀ ਸੀ।
ਇਸ ਕਥਿਤ ਟਿੱਪਣੀ ਨੂੰ ਲੈ ਕੇ ਭਾਰਤ ਨੇ ਆਈਸੀਸੀ ਨੂੰ ਇੱਕ ਅਧਿਕਾਰਤ ਸ਼ਿਕਾਇਤ ਵੀ ਕੀਤੀ ਹੈ ਅਤੇ ਆਈਸੀਸੀ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੋਨ ਕੈਰਲ ਨੇ ਕਿਹਾ ਕਿ ਉਹ ਆਈਸੀਸੀ ਜਾਂਚ ਪੂਰੀ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਭਰੋਸਾ ਦਵਾਇਆ ਹੈ ਕਿ ਦੋਸ਼ੀ ਪਾਏ ਗਏ ਅਪਰਾਧੀ ਤੇ ਕ੍ਰਿਕੇਟ ਵੇਖਣ ਦੀ ਲੰਬੀ ਪਾਬੰਦੀ ਲਾਈ ਜਾਵੇਗੀ ਅਤੇ ਕੇਸ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਜਾ ਸੱਕਦਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ