ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਫੈਡਰਲ ਚੋਣਾਂ ਵਿੱਚ ਇੱਕ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ ਅਤੇ ਲੇਬਰ ਇਸ ਖੇਤਰ ਵਿੱਚ ਸੁਧਾਰ ਨੂੰ ਆਪਣੀ ਮੁਹਿੰਮ ਦਾ ਇੱਕ ਪ੍ਰਮੁੱਖ ਪਹਿਲੂ ਬਣਾ ਰਹੀ ਹੈ।
ਲੇਬਰ ਦੇ ਗ੍ਰਹਿ ਮਾਮਲਿਆਂ ਦੀ ਨਜ਼ਰਸਾਨੀ ਕਰਨ ਵਾਲ਼ੀ ਕ੍ਰਿਸਟੀਨਾ ਕੇਨੀਲੀ ਨੇ ਅਸਥਾਈ ਵੀਜ਼ਾ ਧਾਰਕਾਂ 'ਤੇ ਆਸਟ੍ਰੇਲੀਆ ਦੀ ਨਿਰਭਰਤਾ ਵਿੱਚ ਸੁਧਾਰ ਲਿਆਉਣ ਲਈ ਆਪਣੀ ਪਾਰਟੀ ਦੇ ਇਰਾਦੇ ਦਾ ਖੁਲਾਸਾ ਕੀਤਾ ਹੈ।
ਫ਼ਿਲਹਾਲ ਲੇਬਰ ਵਲੋਂ ਨੀਤੀਆਂ ਦਾ ਪੂਰਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਪਾਰਟੀ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਕਾਮਿਆਂ ਲਈ ਸਥਾਈ ਨਿਵਾਸ ਦਾ ਰਸਤਾ ਆਸਾਨ ਬਣਾਉਣਾ ਚਾਹੁੰਦੀ ਹੈ।
"ਆਸਟ੍ਰੇਲੀਆ ਨੂੰ ਅਸਥਾਈ ਪ੍ਰਵਾਸ 'ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ ਅਤੇ ਸਥਾਈ ਪ੍ਰਵਾਸ ਨੂੰ ਸਮਰਥਨ ਦੇਣਾ ਚਾਹਿਦਾ ਹੈ" ਕ੍ਰਿਸਟੀਨਾ ਕੇਨੀਲੀ ਨੇ ਕਿਹਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ