Investigation

ਘਰੇਲੂ ਹਿੰਸਾ ਤੋਂ ਬਚੀਆਂ ਔਰਤਾਂ ਨੂੰ ਅਕਸਰ ਬਿਨ-ਵਕੀਲ ਕਰਨਾ ਪੈਂਦਾ ਹੈ ਅਦਾਲਤ ਦਾ ਸਾਹਮਣਾ

ਘਰੇਲੂ ਹਿੰਸਾ ਦੀ ਸਥਿਤੀ ਤੋਂ ਬਾਹਰ ਆਉਣ ਤੋਂ ਬਾਅਦ ਹਜ਼ਾਰਾਂ ਆਸਟ੍ਰੇਲੀਆਈ ਔਰਤਾਂ ਨੂੰ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੇ ਕਨੂੰਨੀ ਹੱਕ ਅਤੇ ਜਾਇਦਾਦ ਦੇ ਬੰਦੋਬਸਤ ਲਈ ਵਿਚੋਲਗੀ ਜਾਂ ਮੁਕੱਦਮੇਬਾਜ਼ੀ ਦੌਰਾਨ ਕਾਨੂੰਨੀ ਪ੍ਰਤੀਨਿਧਤਾ ਲਈ ਫੀਸਾਂ ਕਿਵੇਂ ਬਰਦਾਸ਼ਤ ਕਰਨ। ਇਸ ਪ੍ਰਕਿਰਿਆ ਦਾ ਅਸਰ ਔਰਤਾਂ ਅਤੇ ਬੱਚਿਆਂ ਦੀ ਲੰਬੇ ਸਮੇਂ ਦੀ ਤੰਦਰੁਸਤੀ 'ਤੇ ਪੈਂਦਾ ਹੈ।

A statue of the Greek God of Justice in Brisbane.

The Law Council is calling for more federal money to help people get legal aid. (AAP) Source: AAP

ਕਾਨੂੰਨੀ ਸਹਾਇਤਾ ਵਿੱਚ ਕੀ ਸ਼ਾਮਲ ਹੁੰਦਾ ਹੈ ਅਤੇ ਆਸਟ੍ਰੇਲੀਆ ਵਿੱਚ ਇਸਦਾ ਪ੍ਰਦਾਤਾ ਕੌਣ ਹਨ?

ਕਾਨੂੰਨੀ ਸਹਾਇਤਾ ਕਈ ਸੇਵਾਵਾਂ ਦੀ ਪਰਿਭਾਸ਼ਾ ਹੈ, ਜਿਸ ਵਿੱਚ ਕਾਨੂੰਨੀ ਜਾਣਕਾਰੀ, ਸਲਾਹ, ਸਹਾਇਤਾ ਅਤੇ ਪ੍ਰਤੀਨਿਧਤਾ ਸ਼ਾਮਲ ਹੈ। ਕਾਨੂੰਨੀ ਗ੍ਰਾਂਟ ਬਹੁਤੇ ਕਾਨੂੰਨੀ ਨੁਮਾਇੰਦਗੀ ਦੇ ਖਰਚਿਆਂ ਦਾ ਹਵਾਲਾ ਦਿੰਦੀ ਹੈ, ਭਾਵੇਂ ਵਿਚੋਲਗੀ ਵਿੱਚ ਜਾਂ ਕਨੂੰਨੀ ਅਦਾਲਤ ਵਿੱਚ। 

ਮੁਫਤ ਕਾਨੂੰਨੀ ਨੁਮਾਇੰਦਗੀ, ਕਮਿਊਨਿਟੀ ਲੀਗਲ ਸੈਂਟਰਾਂ ਵਿੱਚ ਕੰਮ ਕਰ ਰਹੇ ਫੰਡ ਪ੍ਰਾਪਤ ਨਿੱਜੀ ਪ੍ਰੈਕਟੀਸ਼ਨਰਾਂ ਜਾਂ ਵਕੀਲਾਂ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਰੇ ਮਾਮਲਿਆਂ ਵਿੱਚ, ਫੰਡਿੰਗ ਸੀਮਤ ਹੈ ਅਤੇ ਬਿਨੈਕਾਰਾਂ ਨੂੰ ਪਹਿਲਾਂ ਹਰੇਕ ਸੇਵਾ ਪ੍ਰਦਾਤਾ ਦੇ ਨਿਰਧਾਰਤ ਮਾਪਦੰਡ ਨੂੰ ਪੂਰਾ ਕਰਨਾ ਪੈਂਦਾ ਹੈ। 

ਆਸਟ੍ਰੇਲੀਆ ਵਿੱਚ ਕਾਨੂੰਨੀ ਪ੍ਰਣਾਲੀ ਵਿੱਚ ਸਹਾਇਤਾ ਕਰਨ ਲਈ ਜਨਤਕ ਅਤੇ ਨਿੱਜੀ ਸੇਵਾਵਾਂ ਮਿਲਕੇ ਕੰਮ ਕਰਦੀਆਂ ਹਨ:

  • ਕਾਨੂੰਨੀ ਸਹਾਇਤਾ ਕਮਿਸ਼ਨ; ਰਾਜ ਅਤੇ ਪ੍ਰਦੇਸ਼ ਦੀਆਂ ਕਾਨੂੰਨੀ ਏਜੰਸੀਆਂ
  • ਕਮਿਊਨਿਟੀ ਲੀਗਲ ਸੈਂਟਰ, ਸੁਤੰਤਰ, ਗੈਰ-ਲਾਭਕਾਰੀ, ਗੈਰ-ਸਰਕਾਰੀ ਸੰਗਠਨ
  • ਸਵਦੇਸ਼ੀ ਕਾਨੂੰਨੀ ਸੇਵਾਵਾਂ, ਸੁਤੰਤਰ, ਗੈਰ-ਮੁਨਾਫਾ, ਗੈਰ-ਸਰਕਾਰੀ ਸੰਸਥਾਵਾਂ ਜੋ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਕਾਨੂੰਨੀ ਸੇਵਾਵਾਂ (ਏ ਟੀ ਐਸ ਐਲ ਐਸ) ਵਜੋਂ ਜਾਣੀਆਂ ਜਾਂਦੀਆਂ ਹਨ
  • ਨਿੱਜੀ ਕਾਨੂੰਨੀ ਪੇਸ਼ੇ; ਸਵੈਸੇਵਕ ਵਜੋਂ ਕੰਮ ਕਰ ਰਹੇ ਜਾਂ ਲੀਗਲ ਏਡ ਦੁਆਰਾ ਫੰਡ ਕੀਤੇ ਗਏ ਵਕੀਲ
ਇਸ ਪ੍ਰਕਿਰਿਆ ਦੇ ਨਤੀਜੇ ਵਜੋਂ ਲੰਬੇ ਸਮੇਂ ਲਈ ਪ੍ਰਭਾਵ ਹੋ ਸਕਦੇ ਹਨ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ, ਘਰ, ਗੁੰਮ ਹੋਈ ਆਮਦਨੀ, ਜਾਇਦਾਦ ਅਤੇ ਚੀਜ਼ਾਂ ਦਾ ਨੁਕਸਾਨ ਅਤੇ ਸ਼ਾਮਲ ਔਰਤਾਂ ਅਤੇ ਬੱਚਿਆਂ ਦੀ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਸਿਹਤ 'ਤੇ ਮਾੜੇ ਪ੍ਰਭਾਵ ਸ਼ਾਮਲ ਹਨ। 

ਜਿਵੇਂ ਕਿ ਲਗਾਇਆ ਗਿਆ ਹੈ ਕਿ ਔਸਤਨ $500 ਪ੍ਰਤੀ ਘੰਟਾ ਰੇਟ ਦੀ ਦਰ ਨਾਲ, ਵਕੀਲਾਂ ਦੀਆਂ ਫੀਸਾਂ ਬਹੁਤਿਆਂ ਲਈ ਅਣਉਚਿਤ ਹਨ ਖ਼ਾਸਕਰ ਓਦੋਂ ਜਦੋਂ ਔਰਤਾਂ ਪਹਿਲਾਂ ਹੀ ਲਿੰਗ ਦੇ ਅਧਾਰ ਉੱਤੇ ਤਨਖਾਹ ਦੇ ਪਾੜੇ ਅਤੇ ਮਾਵਾਂ ਨੂੰ ਮਿਲਣ ਵਾਲ਼ੇ ਵਿੱਤੀ ਪਸਹਿਯੋਗ ਤੋਂ ਵਾਂਝੀਆਂ ਹਨ। 

ਕੁਝ ਘਰੇਲੂ ਹਿੰਸਾ ਸੇਵਾਵਾਂ ਹਨ ਜੋ ਹਿੰਸਾ, ਦੁਰਵਿਵਹਾਰ ਅਤੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਸਹਾਇਤਾ ਕਰਨ 'ਤੇ ਕੇਂਦ੍ਰਤ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਕੁਝ ਖ਼ਾਸ ਘਰੇਲੂ ਹਿੰਸਾ ਸੇਵਾ ਪ੍ਰਦਾਤਾਵਾਂ ਵਿੱਚ ਆਪਣੇ ਗਾਹਕਾਂ ਨੂੰ ਵਕੀਲ ਨਿਰਧਾਰਤ ਕਰਨ ਦੀ ਸਮਰੱਥਾ ਨਹੀਂ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ।

ਹਰੇਕ ਸੇਵਾ ਲਈ ਕਿੰਨਾ ਕੁ ਨਿਰਧਾਰਤ ਕੀਤਾ ਜਾਂਦਾ ਹੈ ਇਹ ਖੰਡਿਤ ਅਤੇ ਬੇਜੋੜ ਅੰਕੜਿਆਂ ਕਾਰਨ ਨਿਰਧਾਰਤ ਕਰਨਾ ਅਸੰਭਵ ਹੈ।
Kinds of legal aid levels Australia
Kinds of legal aid levels Australia Source: SBS

ਕਾਨੂੰਨੀ ਸਹਾਇਤਾ ਸੇਵਾ ਲਈ ਮਦਦ ਦੀ ਮੰਗ ਕਰਨਾ।

ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ, ਕਾਨੂੰਨੀ ਸਹਾਇਤਾ ਕੇਂਦਰ ਕਾਨੂੰਨੀ ਸਹਾਇਤਾ ਗ੍ਰਾਂਟਾਂ ਦੁਆਰਾ ਕਾਨੂੰਨੀ ਸੇਵਾਵਾਂ ਦਾ ਵਿਸਤਾਰ ਕਰਦੇ ਹਨ। ਹਰੇਕ ਅਧਿਕਾਰ ਖੇਤਰ ਦੀ ਆਪਣੀ ਨੀਤੀ ਅਤੇ ਦਿਸ਼ਾ ਨਿਰਦੇਸ਼ ਹੁੰਦੇ ਹਨ ਕਿ ਪਰਿਵਾਰਕ ਕਨੂੰਨੀ ਗ੍ਰਾਂਟ ਕੌਣ ਪ੍ਰਾਪਤ ਕਰ ਸਕਦਾ ਹੈ, ਪਰ ਆਮ ਤੌਰ ਤੇ, ਉਹ 'ਮੀਨਜ਼ ਟੈਸਟ' ਅਤੇ 'ਮੈਰਿਟ ਟੈਸਟ' ਦੁਆਰਾ ਯੋਗਤਾ ਦਾ ਮੁਲਾਂਕਣ ਕਰਦੇ ਹਨ। 

ਜਦਕਿ 'ਮੀਨਜ਼ ਟੈਸਟ' ਆਮਦਨੀ ਅਤੇ ਜਾਇਦਾਦ ਦੀ ਮੁਲਾਂਕਣ ਦਾ ਇੱਕ ਟੈਸਟ ਹੁੰਦਾ ਹੈ, 'ਮੈਰਿਟ ਟੈਸਟ' ਵੇਖਦਾ ਹੈ ਕਿ ਕੀ ਇਸ ਮਾਮਲੇ ਵਿੱਚ ਸਫਲਤਾ ਦੀ ਉਚਿਤ ਸੰਭਾਵਨਾ ਹੈ।

ਮੈਰਿਟ ਟੈਸਟ ਦਾ ਉਦੇਸ਼ ਇਹ ਨਿਸ਼ਚਤ ਕਰਨਾ ਹੈ ਕਿ ਸੀਮਤ ਰਾਜ ਫੰਡ ਬਹੁਤ ਜ਼ਿਆਦਾ ਲੋੜਵੰਦਾਂ ਲਈ ਉਪਲਬਧ ਕਰਵਾਏ ਜਾਣ ਅਤੇ ਸਭ ਤੋਂ ਵੱਧ ਯੋਗ ਬਿਨੈਕਾਰਾਂ ਦੀ ਸੇਵਾ ਕੀਤੀ ਜਾਵੇ। 

ਵਿਮਨ ਲੀਗਲ ਸਰਵਿਸ ਵਿਕਟੋਰੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ, ਹੈਲਨ ਮੈਥਿਊਜ਼ ਦਾ ਕਹਿਣਾ ਹੈ ਕਿ ਲੀਗਲ ਏਡ ਵਿਕਟੋਰੀਆ ਔਰਤਾਂ ਲਈ ਉਨ੍ਹਾਂ ਦੇ ਪਰਿਵਾਰਕ ਹਿੰਸਾ ਦੇ ਅਨੁਭਵ ਦੇ ਅਧਾਰ 'ਤੇ ਕਾਨੂੰਨੀ ਸਹਾਇਤਾ ਗ੍ਰਾਂਟ ਨੂੰ ਤਰਜੀਹ ਨਹੀਂ ਦਿੰਦੀ ਭਾਵੇਂ ਇਸਦਾ ਅਰਥ ਪਰਿਵਾਰਕ ਮਾਮਲਿਆਂ ਨੂੰ ਸੁਲਝਾਉਣਾ ਜਾਂ ਜਾਇਦਾਦ ਬਾਰੇ ਕੋਈ ਦਲੀਲ ਦੇਣਾ ਹੀ ਕਿਉਂ ਨਾ ਹੋਵੇ।

ਮੈਥਿਊਜ਼ ਦਾ ਕਹਿਣਾ ਹੈ ਕਿ ਵਿਕਟੋਰੀਆ ਵਿੱਚ ਪਰਿਵਾਰਕ ਕਾਨੂੰਨਾਂ ਦੇ ਮਾਮਲਿਆਂ ਲਈ ਕਾਨੂੰਨੀ ਸਹਾਇਤਾ ਪ੍ਰਾਪਤ ਕਰਨਾ ਬਹੁਤ ਹੀ ਔਖਾ ਹੈ ਕਿਉਂਕਿ ਯੋਗਤਾ ਬਹੁਤ ਹੀ ਪ੍ਰਤੀਬੰਧਿਤ ਹੈ ਅਤੇ ਕਾਨੂੰਨੀ ਸਹਾਇਤਾ ਦਾ ਕੰਮ ਕਰਨ ਲਈ ਤਿਆਰ ਪ੍ਰਾਈਵੇਟ ਵਕੀਲਾਂ ਦੀ ਸਪਲਾਈ ਵਿੱਚ ਵੀ ਮੁਸ਼ਕਲ ਹੈ। 

ਮਾਰੀਆ ਉਨ੍ਹਾਂ ਹਜ਼ਾਰਾਂ ਪ੍ਰਵਾਸੀ ਔਰਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਘਰੇਲੂ ਹਿੰਸਾ ਦੇ ਕਾਰਨ ਆਪਣੇ ਬੱਚਿਆਂ ਨਾਲ ਆਪਣਾ ਪਰਿਵਾਰਿਕ ਘਰ ਛੱਡਣਾ ਪਿਆ। 

ਲੀਗਲ ਏਡ ਐਨਐਸਡਬਲਯੂ (NSW) ਦੁਆਰਾ ਕਾਨੂੰਨੀ ਪ੍ਰਤੀਨਿਧਤਾ ਲਈ ਅਰਜ਼ੀ ਦੇਣ ਲਈ, ਉਸਨੂੰ ਗ੍ਰਾਂਟ ਪ੍ਰਾਪਤ ਕਰਨ ਲਈ ਕਾਨੂੰਨੀ ਸਹਾਇਤਾ ਦੀ ਅਰਜ਼ੀ ਨੂੰ ਪੂਰਾ ਕਰਨਾ ਪਿਆ।
16 ਪੰਨਿਆਂ ਦਾ ਆਨਲਾਈਨ ਬੇਨਤੀ ਪੱਤਰ ਬਹੁਤ ਹੀ ਜ਼ਿਆਦਾ ਵੱਡਾ ਸੀ।
ਉਹ ਕਾਨੂੰਨੀ ਭਾਸ਼ਾ ਨਾਲ ਜੂਝ ਰਹੀ ਸੀ ਅਤੇ ਦੁਖੀ ਮਹਿਸੂਸ ਕਰ ਰਹੀ ਸੀ, ਪਰ ਉਸਨੂੰ ਇਸ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਸੀ, ਕਿਉਂਕਿ ਉਸਦਾ ਸਾਥੀ ਜਾਣਦਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਲਿਜਾਣ ਲਈ ਪੈਸਿਆਂ ਨਾਲ ਸਾਰੇ ਢੰਗਾਂ ਦੀ ਵਰਤੋਂ ਕਰ ਸਕਦਾ ਹੈ। 

ਮਾਰੀਆ ਦੀ ਕਾਨੂੰਨੀ ਨੁਮਾਇੰਦਗੀ ਲਈ ਕੀਤੀ ਗਈ ਅਰਜ਼ੀ ਨੂੰ ਅਸਵੀਕਾਰ ਕਰ ਦਿੱਤਾ ਗਿਆ ਕਿਉਂਕਿ ਉਸਦੀ ਮੌਰਗਿਜ 'ਤੇ ਇੱਕ ਘਰ ਵਿੱਚ ਹਿੱਸੇਦਾਰੀ ਸੀ ਜਿਸ ਕਰਕੇ ਉਹ 'ਮੀਨਜ਼ ਟੈਸਟ' ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੀ। 

ਇਸ ਦੀ ਬਜਾਏ, ਉਸ ਨੂੰ ਸਵੈਸੇਵਕ ਵਜੋਂ ਕੰਮ ਕਰ ਰਹੇ ਵਕੀਲਾਂ ਦੀ ਇੱਕ ਸੂਚੀ ਦਿੱਤੀ ਗਈ। ਉਸਨੇ ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਸੰਪਰਕ ਕੀਤਾ, ਪਰ ਕਈ ਦਿਨਾਂ ਤੋਂ ਫੋਨ ਕਰਨ ਅਤੇ ਸੁਣਨ ਤੋਂ ਬਾਅਦ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੁਫਤ ਕਾਨੂੰਨੀ ਨੁਮਾਇੰਦਗੀ ਨਹੀਂ ਦਿੱਤੀ ਅਤੇ ਆਖਰਕਾਰ ਉਸਨੇ ਹਾਰ ਮੰਨ ਲਈ।

ਪੂਰੇ ਆਸਟ੍ਰੇਲੀਆ ਅਤੇ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਦੇ ਕਮਿਊਨਿਟੀ ਲੀਗਲ ਸੈਂਟਰਾਂ ਵਿੱਚ ਕਾਨੂੰਨੀ ਸੇਵਾਵਾਂ ਲਈ ਲੋੜ ਤੋਂ ਘੱਟ ਫ਼ੰਡ ਦਿੱਤਾ ਗਿਆ ਹੈ।

ਮੁਫਤ ਕਾਨੂੰਨੀ ਸਹਾਇਤਾ ਜਾਂ ਨੁਮਾਇੰਦਗੀ ਤਕ ਪਹੁੰਚ ਬਣਾਉਣ ਲਈ ਦੇਸ਼ ਭਰ ਵਿੱਚ 170 ਕਮਿਊਨਿਟੀ ਲੀਗਲ ਸੈਂਟਰ ਹਨ। ਲੋੜੀਂਦੀ ਫੰਡਿੰਗ ਦੀ ਘਾਟ ਦੇ ਕਾਰਨ, ਇਹ ਕੇਂਦਰ ਮਦਦ ਮੰਗ ਰਹੇ ਤਿੰਨਾਂ ਵਿੱਚੋਂ ਇੱਕ ਵਿਅਕਤੀ ਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦੇ, ਜਿਸ ਕਰਕੇ ਕਾਨੂੰਨੀ ਨੁਮਾਇੰਦਗੀ ਤੱਕ ਪਹੁੰਚ ਬਣਾਉਣੀ ਹੋਰ ਵੀ ਔਖੀ ਹੈ। 

ਸੀਐਲਸੀ ਦੇ ਸੀਈਓ ਨਸੀਮ ਅਰੇਜ ਨੇ ਐਸ ਬੀ ਐਸ ਨੂੰ ਦੱਸਿਆ ਕਿ ਸਰਕਾਰੀ ਫੰਡਿੰਗ ਫੈਸਲਿਆਂ ਕਾਰਨ, ਕਾਨੂੰਨੀ ਸਹਾਇਤਾ ਸੇਵਾਵਾਂ, ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਹੀ, ਇੱਕ ਸਾਲ ਵਿੱਚ ਲਗਭਗ 170,000 ਲੋਕਾਂ ਨੂੰ ਵਾਪਿਸ ਮੋੜ ਚੁੱਕੀਆਂ ਹਨ - ਜਿੰਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ ਜੋ ਦੁਰਵਿਵਹਾਰ ਕਰਨ ਵਾਲਿਆਂ ਤੋਂ ਬਚਣ ਲਈ ਸਹਾਇਤਾ ਦੀ ਮੰਗ ਕਰਦੀਆਂ ਹਨ। 

ਸਾਲ 'ਤੇ ਖਰਚ 88 ਪ੍ਰਤੀਸ਼ਤ ਅਤੇ ਕਾਨੂੰਨੀ ਨੁਮਾਇੰਦਗੀ 'ਤੇ 7.5 ਪ੍ਰਤੀਸ਼ਤ ਸੀ।
Service expenditure in assistance and representation (CLCs) 2018-19
Service expenditure in assistance and representation (CLCs) 2018-19 Source: Law Foundation. Community Legal Centres, National Picture, 2018-2019
ਆਸਟ੍ਰੇਲੀਆ ਦੇ 170 ਕਮਿਊਨਿਟੀ ਲੀਗਲ ਸੈਂਟਰਾਂ ਵਿੱਚੋਂ 70 ਪ੍ਰਤੀਸ਼ਤ ਘਰੇਲੂ ਹਿੰਸਾ ਬਾਰੇ ਆਮ ਸਲਾਹ ਦਿੰਦੇ ਹਨ ਅਤੇ ਸਿਰਫ 45 ਪ੍ਰਤੀਸ਼ਤ ਘਰੇਲੂ ਹਿੰਸਾ ਬਾਰੇ ਮਾਹਰ ਕਾਨੂੰਨੀ ਸਲਾਹ ਦੇ ਸਕਦੇ ਹਨ। 

ਵਿੱਤੀ ਸਾਲ 2019-20 ਵਿੱਚ, ਸੈਕਟਰ ਨੇ ਲਗਭਗ 706,000 ਤੋਂ ਵੱਧ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਇਹ ਸਹੂਲਤ ਹਾਸਿਲ ਕਰਨ ਵਾਲਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਔਰਤਾਂ ਸ਼ਾਮਿਲ ਸਨ। 

ਇਹ ਸੇਵਾਵਾਂ ਕਾਨੂੰਨੀ ਪ੍ਰਤੀਨਿਧਤਾ ਵਿੱਚ ਅਨੁਵਾਦ ਨਹੀਂ ਕਰਦੀਆਂ ਪਰ ਇਸ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਆਮ ਸਲਾਹ ਦਿੱਤੀ ਗਈ। ਉਨ੍ਹਾਂ ਵਿਚੋਂ ਮਾਪਦੰਡਾਂ 'ਤੇ ਖਰੇ ਉਤਰਨ ਵਾਲੇ ਲੋਕਾਂ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਮੁਫਤ ਕਾਨੂੰਨੀ ਨੁਮਾਇੰਦਗੀ ਮਿਲੀ।
ਕਮਿਊਨਿਟੀ ਲੀਗਲ ਸੈਂਟਰ ਸਹਾਇਤਾ ਦੀ ਮੰਗ ਕਰਨ ਵਾਲੇ 30 ਪ੍ਰਤੀਸ਼ਤ ਬਿਨੈਕਾਰਾਂ ਨੂੰ ਕਾਨੂੰਨੀ ਸਲਾਹ ਦੇਣ ਵਿੱਚ ਅਸਮਰੱਥ ਹਨ ਜਿਸ ਕਾਰਨ ਕਾਨੂੰਨੀ ਨੁਮਾਇੰਦਗੀ ਤੱਕ ਪਹੁੰਚ ਬਣਾਉਣੀ ਹੋਰ ਵੀ ਔਖੀ ਹੈ।
ਸ੍ਰੀ ਅਰੇਜ ਦਾ ਕਹਿਣਾ ਹੈ ਕਿ ਸਾਰੇ 170 ਸੈਂਟਰਾਂ ਵਿੱਚ, ਕਿਸੇ ਵਕੀਲ ਨਾਲ ਮੁਲਾਕਾਤ ਦਾ ਇੰਤਜ਼ਾਰ ਸਮਾਂ ਇੱਕ ਤੋਂ ਛੇ ਹਫ਼ਤਿਆਂ ਵਿੱਚ ਕਿਤੇ ਵੀ ਹੋ ਸਕਦਾ ਹੈ ਅਤੇ ਇਸ ਵਿੱਚ ਸਿਰਫ ਸਲਾਹ-ਮਸ਼ਵਰੇ ਦਾ ਸੈਸ਼ਨ ਸ਼ਾਮਲ ਹੁੰਦਾ ਹੈ, ਸਲਾਹ ਜਾਂ ਪ੍ਰਤੀਨਿਧਤਾ ਨਹੀਂ। 

ਹਾਲਾਂਕਿ ਉਨ੍ਹਾਂ ਦੀਆਂ ਸੇਵਾਵਾਂ ਤਕ ਪਹੁੰਚਣ ਲਈ ਕੋਈ ਯੋਗਤਾ ਦੇ ਮਾਪਦੰਡ ਨਹੀਂ ਹਨ ਪਰ ਆਸਟ੍ਰੇਲੀਆ ਦੇ ਕਮਿਊਨਿਟੀ ਲੀਗਲ ਸੈਂਟਰਾਂ ਦੇ ਸਟਾਫ ਸੀਮਤ ਫੰਡਾਂ ਕਾਰਨ ਆਪਣੇ ਗ੍ਰਾਹਕਾਂ ਨੂੰ ਤਰਜੀਹ ਦੇਣ ਲਈ 'ਨੁਕਸਾਨ ਦੇ ਸੂਚਕਾਂ' ਦੀ ਵਰਤੋਂ ਕਰਦੇ ਹਨ। 

ਇਨ੍ਹਾਂ ਸੂਚਕਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ, ਉਮਰ, ਸਿਹਤ ਆਦਿ ਸ਼ਾਮਲ ਹਨ। ਜਦੋਂ ਕੋਈ ਵਿਅਕਤੀ ਆਪਣੀ ਸਹਾਇਤਾ ਖੁਦ ਕਰਨ ਦੇ ਯੋਗ ਲੱਗਦਾ ਹੈ, ਤਾਂ ਉਨ੍ਹਾਂ ਲਈ ਸਿਰਫ ਸਵੈ-ਸਹਾਇਤਾ ਸਰੋਤਾਂ ਦੁਆਰਾ ਕਾਨੂੰਨੀ ਜਾਣਕਾਰੀ ਅਤੇ ਮਾਰਗਦਰਸ਼ਨ ਤੱਕ ਪਹੁੰਚ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਕਾਨੂੰਨੀ ਪ੍ਰਕਿਰਿਆ ਦੁਆਰਾ ਉਨ੍ਹਾਂ ਦੀ ਸਹਾਇਤਾ ਲਈ ਬਣਾਈ ਗਈ ਹੈ। 

ਸਿਰਫ ਜ਼ਿਆਦਾ ਪਛੜੇ ਗ੍ਰਾਹਕ ਕਾਨੂੰਨੀ ਸਲਾਹ ਅਤੇ ਪ੍ਰਤੀਨਿਧਤਾ ਨੂੰ ਪ੍ਰਾਪਤ ਕਰਨ ਦੀ ਵਧੇਰੇ ਸੰਭਾਵਨਾ ਰੱਖਦੇ ਹਨ। 

ਉੱਤਰੀ ਕਮਿਊਨਿਟੀ ਲੀਗਲ ਸੈਂਟਰ ਦੇ ਸੀਈਓ ਜੈਨੀ ਸਮਿੱਥ ਦਾ ਕਹਿਣਾ ਹੈ ਕਿ ਉਹ ਲਗਭਗ 30 ਪ੍ਰਤੀਸ਼ਤ ਸੰਭਾਵੀ ਗਾਹਕਾਂ ਨੂੰ ਦੂਜੀਆਂ ਸੇਵਾਵਾਂ ਲਈ ਭੇਜਦੇ ਹਨ। ਫੰਡਾਂ ਦੀ ਘਾਟ ਕਾਰਨ, ਉਨ੍ਹਾਂ ਦੀ ਸਮਰੱਥਾ ਸਿਰਫ ਉਨ੍ਹਾਂ ਦੇ ਤਰਜੀਹ ਵਾਲੇ ਗਾਹਕਾਂ ਤਕ ਹੀ ਪਹੁੰਚਦੀ ਹੈ। 

ਮਾਰੀਆ ਨੇ ਸਿਡਨੀ ਦੇ ਵੱਖ-ਵੱਖ ਕਮਿਊਨਿਟੀ ਲੀਗਲ ਸੈਂਟਰਾਂ ਦਾ ਦੌਰਾ ਕਰਦਿਆਂ ਕਈ ਸਾਲ ਬਿਤਾਏ ਅਤੇ ਕਈ ਘੰਟੇ ਐਨਐਸਡਬਲਯੂ (NSW) ਦੀ ਮੁਫਤ ਸਰਕਾਰੀ ਟੈਲੀਫੋਨ ਸੇਵਾ, ਲਾਅ ਐਕਸ ਨਾਲ ਗੱਲਬਾਤ ਕੀਤੀ। ਹਰ ਵਾਰ ਜਦੋਂ ਉਸ ਨੂੰ ਬੁਲਾਇਆ ਜਾਂਦਾ ਸੀ, ਤਾਂ ਉਸਨੂੰ ਸਿਰਫ ਸਧਾਰਣ ਕਾਨੂੰਨੀ ਜਾਣਕਾਰੀ ਦਿੱਤੀ ਜਾਂਦੀ ਸੀ ਇਹ ਨਹੀਂ ਦੱਸਿਆ ਜਾਂਦਾ ਸੀ ਕਿ ਕਾਨੂੰਨ ਉਸ ਦੇ ਖਾਸ ਹਾਲਤਾਂ 'ਤੇ ਕਿਵੇਂ ਲਾਗੂ ਹੁੰਦਾ ਹੈ। 

ਸਿਸਟਮ ਨੂੰ ਸਮਝਣਾ ਅਤੇ ਨੈਵੀਗੇਟ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ, ਖ਼ਾਸਕਰ ਜਦੋਂ ਪਰਿਵਾਰਕ ਮਾਮਲਿਆਂ ਨਾਲ ਸੰਬੰਧਿਤ ਵਿਅਕਤੀ ਭਾਵਨਾਤਮਕ ਤੌਰ 'ਤੇ ਪ੍ਰਭਾਵਤ ਹੁੰਦੇ ਹਨ। 

ਇਸ ਮੁੱਦੇ ਨੂੰ ਹੱਲ ਕਰਨ ਲਈ, ਰਾਸ਼ਟਰਮੰਡਲ ਨੇ ਔਰਤਾਂ ਦੀ ਸਹਾਇਤਾ ਕਰਨ ਲਈ 2015 ਤੋਂ 2018 ਤੱਕ ਨੂੰ ਚਲਾਇਆ। ਉਨ੍ਹਾਂ ਵਿਚੋਂ ਦੋ ਤਿਹਾਈ ਨੇ ਦੱਸਿਆ ਕਿ ਇਸ ਸਹਾਇਤਾ ਤੋਂ ਬਿਨਾਂ, ਉਨ੍ਹਾਂ ਨੇ ਇੱਕਲਿਆਂ ਇਸ ਪ੍ਰਕਿਰਿਆ ਵਿਚੋਂ ਲੰਘਣ ਦੇ ਕਾਬਿਲ ਨਹੀਂ ਹੋਣਾ ਸੀ, ਉਹ ਹਾਰ ਮੰਨ ਲੈਂਦੇ ਜਾਂ ਆਪਣੇ ਸਾਥੀਆਂ ਕੋਲ ਵਾਪਸ ਚਲੇ ਜਾਂਦੇ, ਅਤੇ ਉਨ੍ਹਾਂ ਵਿੱਚੋਂ ਕੁਝ ਨੇ ਖੁਦਕੁਸ਼ੀ ਬਾਰੇ ਸੋਚਿਆ ਹੋਣਾ ਸੀ। 

ਰਾਸ਼ਟਰਮੰਡਲ ਅਤੇ ਰਾਜਾਂ ਅਤੇ ਪ੍ਰਦੇਸ਼ਾਂ ਦਰਮਿਆਨ ਰਾਸ਼ਟਰੀ ਕਾਨੂੰਨੀ ਸਹਾਇਤਾ ਭਾਈਵਾਲੀ ਸਮਝੌਤੇ ਨੇ 2020 ਤੋਂ ਸ਼ੁਰੂ ਹੋਕੇ, ਇਸ ਪ੍ਰੋਗਰਾਮ ਨੂੰ ਪੰਜ ਸਾਲਾਂ ਲਈ ਫੰਡ ਦੇਣ ਲਈ 51 ਮਿਲੀਅਨ ਡਾਲਰ ਨਿਰਧਾਰਤ ਕੀਤੇ ਹਨ।

ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਲਈ ਕਾਨੂੰਨੀ ਸੇਵਾਵਾਂ ਤਕ ਪਹੁੰਚ ਕਰਨ ਦੀਆਂ ਆਪਣੀਆਂ ਚੁਣੌਤੀਆਂ ਹਨ, ਜੋਕਿ ਇਸ ਰਿਪੋਰਟ ਦੇ ਦਾਇਰੇ ਤੋਂ ਬਾਹਰ ਹਨ ਅਤੇ ਇਸ ਲਈ ਅੱਗੇ ਦੀ ਪੜਤਾਲ ਦੀ ਜ਼ਰੂਰਤ ਹੋਏਗੀ।

ਇਹ ਨੋਟ ਕਰਨਾ ਮਹੱਤਵਪੂਰਣ ਹੈ ਕਿ 2019-20 ਦੇ ਪੂਰਵ-ਬਜਟ ਪੇਸ਼ਗੀ ਵਿੱਚ, ਲਾਅ ਸੋਸਾਇਟੀ ਆਫ ਨਿਊ ਸਾਊਥ ਵੇਲਜ਼ ਨੇ ਫਸਟ ਨੇਸ਼ਨਜ਼ ਦੇ ਮੈਂਬਰਾਂ ਲਈ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ ਵੱਲ ਇਸ਼ਾਰਾ ਕੀਤਾ ਸੀ। 

ਦੇ 2017 ਦੇ ਬਰੀਫਿੰਗ ਪੇਪਰ ਵਿੱਚ, ਲਾਅ ਸੋਸਾਇਟੀ ਆਫ਼ ਵੈਸਟਰਨ ਆਸਟ੍ਰੇਲੀਆ ਨੇ ਦਲੀਲ ਦਿੱਤੀ: "ਸਾਡੀ ਨਿਆਂ ਪ੍ਰਣਾਲੀ ਵਿੱਚ ਦੇਸੀ ਲੋਕਾਂ ਦੀ ਵਧੀਕੀ ਬਿਆਨਬਾਜ਼ੀ ਵੱਡੇ ਪੱਧਰ 'ਤੇ ਇਨਸਾਫ ਦੀ ਸੀਮਤ ਪਹੁੰਚ ਕਾਰਨ ਹੋਈ ਹੈ।"

ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਸਵਦੇਸ਼ੀ ਔਰਤਾਂ ਹੋਰਨਾਂ ਕਾਰਨਾਂ ਦੇ ਨਾਲ ਕਾਨੂੰਨੀ ਪ੍ਰਣਾਲੀ ਪ੍ਰਤੀ ਦਹਾਕਿਆਂ ਦੀ ਬੇਵਿਸ਼ਵਾਸੀ ਅਤੇ ਡਰ ਕਾਰਨ ਕਾਨੂੰਨੀ ਸਹਾਇਤਾ ਤਕ ਪਹੁੰਚਣ ਤੋਂ ਨਿਰਾਸ਼ ਹਨ।



ਐਸ ਬੀ ਐਸ ਦੀ ਦਸਤਾਵੇਜ਼ੀ ਲੜੀ ਵਿੱਚ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਬਾਰੇ ਹੋਰ ਜਾਣੋ ਦੇਖੋ 'ਸੀ ਵੱਟ੍ਹ ਯੂ ਮੇਡ ਮੀ ਡੂ।' ਇਸਨੂੰ  ਅਤੇ  ਵਿੱਚ ਉਪਸਿਰਲੇਖਾਂ ਨਾਲ ਐਸਬੀਐਸ ਆਨ ਡਿਮਾਂਡ 'ਤੇ ਮੁਫਤ ਸਟ੍ਰੀਮ ਕਰੋ।


ਜੇ ਤੁਸੀਂ, ਕੋਈ ਬੱਚਾ, ਜਾਂ ਕੋਈ ਹੋਰ ਵਿਅਕਤੀ ਤੁਰੰਤ ਖਤਰੇ ਵਿੱਚ ਹੈ, ਤਾਂ 000 ਨੂੰ ਕਾਲ ਕਰੋ।

ਜੇ ਤੁਹਾਨੂੰ, ਜਾਂ ਕਿਸੇ ਨੂੰ ਜਿਸ ਨੂੰ ਤੁਸੀਂ ਜਾਣਦੇ ਹੋ ਸਹਾਇਤਾ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੀਆਂ ਸੰਸਥਾਵਾਂ ਨਾਲ ਸੰਪਰਕ ਕਰੋ:

1800 RESPECT

ਟੈਲੀਫੋਨ: 1800 737 732

 

ਕਿਡਜ਼ ਹੈਲਪਲਾਈਨ ਟੈਲੀਫੋਨ:

1800 55 1800

ਵੈੱਬ: 

 

ਮਰਦਾਂ ਦੀ ਰੈਫਰਲ ਸਰਵਿਸ

ਫੋਨ: 1300 766 491

ਵੈੱਬ: 

 

ਲਾਈਫਲਾਈਨ

ਟੈਲੀਫੋਨ: 13 11 14

ਵੈੱਬ: 


Share
Published 2 June 2021 11:41am
Updated 12 August 2022 3:05pm
By Florencia Melgar, Josipa Kosanovic


Share this with family and friends