ਬਾਲਗਾਂ ਲਈ $1000 (ਜੋੜੇ ਇਕੱਲੇ ਤੌਰ ਉੱਤੇ $1000 ਲੈ ਸਕਦੇ ਹਨ) ਅਤੇ ਨਿਰਭਰ ਬੱਚਿਆਂ ਲਈ $400 ਦਾ ਇਕਮੁਸ਼ਤ ਭੁਗਤਾਨ ‘ ਸੇਵਾ ਦੁਆਰਾ ਯੋਗ ਲੋਕਾਂ ਲਈ ਉਪਲਬਧ ਹੈ।
ਨੂੰ ਆਫ਼ਤਾਂ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਭੋਜਨ ਅਤੇ ਕੱਪੜੇ ਵਰਗੀਆਂ ਜ਼ਰੂਰਤਾਂ ਦੇ ਨਾਲ-ਨਾਲ ਥੋੜ੍ਹੇ ਸਮੇਂ ਲਈ ਰਿਹਾਇਸ਼ ਦੇ ਪ੍ਰਬੰਧਾਂ ਲਈ ਤੁਰੰਤ ਫੰਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੋਵਾਂ ਵਿੱਚ ਵਿਨਾਸ਼ਕਾਰੀ ਹੜ੍ਹ ਅਤੇ ਤੂਫਾਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਸਫਾਈ ਦੇ ਯਤਨਾਂ ਦੇ ਵਿਚਕਾਰ, ਨਿਵਾਸੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਅਤੇ ਘਰਾਂ ਅਤੇ ਕਾਰੋਬਾਰਾਂ ਨੂੰ ਮੁੜ ਬਣਾਉਣ ਜਾਂ ਬਦਲਣ ਵਿੱਚ ਕਈ ਮਹੀਨੇ ਅਤੇ ਸਾਲ ਵੀ ਲੱਗ ਸਕਦੇ ਹਨ।
ਇਸ ਡਿਸਆਸਟਰ ਰਿਕਵਰੀ ਭੁਗਤਾਨ ਲਈ ਯੋਗ ਹੋਣ ਲਈ ਕੁੱਝ ਸ਼ਰਤਾਂ ਹਨ। ਹੜ੍ਹਾਂ ਦੌਰਾਨ ਸਖਤ ਜਖਮੀ ਹੋਣ ਵਾਲੇ, ਹੜ੍ਹਾਂ ਦੌਰਾਨ ਮਰਨ ਵਾਲੇ ਦੇ ਪਰਿਵਾਰਕ ਮੈਂਬਰ ਅਤੇ/ਜਾਂ ਜੇ ਕਿਸੇ ਦੇ ਘਰ ਨੂੰ ਵੱਡਾ ਨੁਕਸਾਨ ਹੋਇਆ ਹੋਵੇ, ਤਾਂ ਉਹ ਇਸ ਭੁਗਤਾਨ ਲਈ ਯੋਗ ਹੋ ਸਕਦੇ ਹਨ।
ਘਰਾਂ ਦੇ ਵੱਡੇ ਨੁਕਸਾਨ ਦੀ ਭਰਪਾਈ ਲਈ ਹੇਠ ਲਿਖੀਆਂ ਸ਼ਰਤਾਂ ਜਰੂਰੀ ਹਨ:
• ਨਸ਼ਟ ਹੋ ਗਿਆ ਹੈ ਜਾਂ ਢਾਹਿਆ ਜਾਣਾ ਚਾਹੀਦਾ ਹੈ
• ਢਾਂਚਾਗਤ ਤੌਰ 'ਤੇ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ
• ਅੰਦਰਲੇ ਹਿੱਸੇ ਨੂੰ ਵੱਡਾ ਨੁਕਸਾਨ ਹੋਇਆ ਸੀ
• ਇਸਦੇ ਅੰਦਰਲੇ ਹਿੱਸੇ ਨੂੰ ਤੱਤਾਂ ਦੇ ਸੰਪਰਕ ਵਿੱਚ ਰੱਖਿਆ ਗਿਆ ਸੀ
• ਸੀਵਰੇਜ ਦਾ ਪਾਣੀ ਅੰਦਰ ਵੜ ਗਿਆ ਸੀ, ਅਤੇ/ਜਾਂ
• ਸੰਪੱਤੀ ਨੂੰ ਨੁਕਸਾਨ ਪਹੁੰਚਿਆ ਸੀ।
ਕੁਈਨਜ਼ਲੈਂਡ ਵਿਚਲੇ ਲੋਕਾਂ ਕੋਲ ਦਾਅਵਾ ਦਾਇਰ ਕਰਨ ਲਈ 28 ਅਗਸਤ, 2022 ਤੱਕ ਦਾ ਸਮਾਂ ਹੈ ਅਤੇ ਐਨ ਐਸ ਡਬਲਿਊ ਲਈ ਇਹ ਤਰੀਕ 1 ਸਤੰਬਰ ਨੀਯਤ ਕੀਤੀ ਗਈ ਹੈ।
ਯੋਗ ਦਾਅਵੇਦਾਰਾਂ ਨੂੰ (ਐਲ ਜੀ ਏ) ਵਿੱਚੋਂ ਇੱਕ, ਜਾਂ ਵਿੱਚ ਰਹਿੰਦੇ ਹੋਣਾ ਚਾਹੀਦਾ ਹੈ।
ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਭੁਗਤਾਨ ਤੱਕ ਪਹੁੰਚ ਕੀਤੀ ਜਾ ਸਕਦੀ ਹੈ:
1. ਮਾਈਗਵ ਵਿੱਚ ਸਾਈਨ ਇਨ ਕਰੋ ਅਤੇ ਆਪਣੀਆਂ ਲਿੰਕ ਕੀਤੀਆਂ ਸੇਵਾਵਾਂ ਵਿੱਚ ਸੈਂਟਰਲਿੰਕ ਚੁਣੋ। ਮਹੱਤਵਪੂਰਨ ਤੌਰ 'ਤੇ, ਤੁਹਾਨੂੰ ਸੈਂਟਰਲਿੰਕ ਗਾਹਕ ਸੰਦਰਭ ਨੰਬਰ (ਸੀ ਆਰ ਐਨ) ਦੀ ਵਰਤੋਂ ਕਰਕੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੋਏਗੀ ਕਿ ਸੈਂਟਰਲਿੰਕ ਤੁਹਾਡੇ ਮਾਈਗਵ ਖਾਤੇ ਨਾਲ ਲਿੰਕ ਹੈ ਜਾਂ, ਜੇਕਰ ਤੁਹਾਡੇ ਕੋਲ ਸੀਆਰਐਨ ਨਹੀਂ ਹੈ, ਤਾਂ ਤੁਸੀਂ ਅਧਿਕਾਰਤ ਦਸਤਾਵੇਜ਼ਾਂ ਦੀ ਸਪਲਾਈ ਕਰਕੇ ਆਪਣੀ ਪਛਾਣ ਸਾਬਤ ਕਰ ਸਕਦੇ ਹੋ।
2. "ਮੇਕ ਆ ਕਲੇਮ ਜਾਂ ਵਿਊ ਕਲੇਮ ਸਟੇਟਸ" ਚੁਣੋ।
3. "ਹੈਲਪ ਇਨ ਐਮਰਜੈਂਸੀ" ਤੱਕ ਸਕ੍ਰੋਲ ਕਰੋ ਅਤੇ "ਗੈਟ ਸਟਾਰਟਿਡ" ਨੂੰ ਚੁਣੋ।
4. "ਅਪਲਾਈ ਫਾਰ ਡਿਸਆਸਟਰਟ ਰਿਕਵਰੀ" ਨੂੰ ਚੁਣੋ।
5. "ਬਿਗਨ" ਚੁਣੋ।
6. ਯੋਗਤਾ ਅਤੇ ਦਾਅਵੇ ਦੇ ਸਵਾਲਾਂ ਦੇ ਜਵਾਬ ਦਿਓ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਤੁਹਾਡੇ ਕੋਲ ਫੋਟੋਆਂ, ਦਸਤਾਵੇਜ਼ ਅਤੇ/ਜਾਂ ਹੋਰ ਸਮੱਗਰੀ ਹੈ ਜੋ ਤੁਸੀਂ ਹੜ੍ਹਾਂ ਦੇ ਨੁਕਸਾਨ ਦੇ ਸਬੂਤ ਵਜੋਂ ਨੱਥੀ ਕਰ ਸਕਦੇ ਹੋ।
7. ਆਪਣਾ ਦਾਅਵਾ ਦਰਜ ਕਰਨ ਲਈ "ਸਬਮਿਟ" ਦਬਾਓ।
8. ਤੁਸੀਂ ਮਾਈਗਵ ਵੈੱਬਸਾਈਟ ਦੇ ਸ਼ੁਰੂਆਤੀ ਸੈਂਟਰਲਿੰਕ ਲੈਂਡਿੰਗ ਪੰਨੇ ਤੋਂ " ਮੇਕ ਆ ਕਲੇਮ ਜਾਂ ਵਿਊ ਕਲੇਮ ਸਟੇਟਸ" ਬਟਨ 'ਤੇ ਕਲਿੱਕ ਕਰ ਸਕਦੇ ਹੋ ਇਹ ਦੇਖਣ ਲਈ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਤੁਹਾਡਾ ਭੁਗਤਾਨ ਕਿਵੇਂ ਅੱਗੇ ਵਧ ਰਿਹਾ ਹੈ।