ਘਰੇਲੂ ਹਿੰਸਾ ਤੋਂ ਪੀੜ੍ਹਤ ਸ਼ੇਜ਼ੀ ਸਿੰਘ ਨੇ ਆਪਣੀ ਜਿੰਦਗੀ ਦੀ ਨੁਹਾਰ ਬਦਲੀ

ਸਿਡਨੀ ਦੀ ਰਹਿਣ ਵਾਲੀ ਸ਼ੇਜ਼ੀ ਸਿੰਘ ਨੇ ਆਪਣੀ ਘਰੇਲੂ ਹਿੰਸਾ ਤੋਂ ਗ੍ਰਸਤ ਜਿੰਦਗੀ ਨੂੰ ਪਿੱਛੇ ਛੱਡਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਉਹ ਹੁਣ ਇੱਕ ਕਾਮਯਾਬ 'ਸ਼ੂ-ਡਿਜ਼ਾਈਨ' ਕਾਰੋਬਾਰ ਦੇ ਨਾਲ-ਨਾਲ ਇੱਕ ਸਮਾਜ ਭਲਾਈ ਸੰਸਥਾ 'ਐਮਪੋਵੈਰਮੈਂਟ ਫਾਊਂਡੇਸ਼ਨ' ਵੀ ਚਲਾ ਰਹੀ ਹੈ।

Shaizy Singh

Source: SBS

ਸ਼ੇਜ਼ੀ ਸਿੰਘ ਦੀ ਜਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਅਹਿਮ ਮੋੜ ਉਸਦਾ ਵਿਆਹ ਸੀ ਜਿਸ ਕਾਰਨ ਉਸਨੂੰ ਸ਼ਰੀਕਕ ਤੇ ਮਾਨਸਿਕ ਤਸ਼ੱਦਦ ਦਾ ਸਾਮਣਾ ਕਰਨਾ ਪਿਆ।

ਦੋ ਸਾਲ ਪਹਿਲਾਂ, ੨੬ ਸਾਲ ਦੀ ਉਮਰ ਵਿੱਚ ਸ਼ੇਜ਼ੀ ਦਾ ਵਿਆਹ ਸਨਫ੍ਰੈਨਸਿਸਕੋ ਦੇ ਵਸਨੀਕ ਇੱਕ ਪੰਜਾਬੀ ਨੌਜਵਾਨ ਨਾਲ ਪਰਿਵਾਰਾਂ ਦੀ ਮਰਜ਼ੀ ਨਾਲ ਹੋਇਆ।

ਉਸ ਨਾਲ ਅਮਰੀਕਾ ਜਾਕੇ ਰਹਿਣ ਪਿੱਛੋਂ ਸ਼ੇਜ਼ੀ ਨੂੰ ਆਪਣੇ ਸੁਪਨੇ ਟੁੱਟਦੇ ਨਜ਼ਰ ਆਏ। ਸ਼ੇਜ਼ੀ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਉਸਦੇ ਪਤੀ ਦੁਆਰਾ ਉਸਤੇ ਕਾਬਿਜ਼ ਹੋਣ, ਰੌਬ ਜਮਾਉਣ, ਗੱਲ ਗੱਲ ਉੱਤੇ ਟੋਕਾ-ਟਿਕਾਈ ਤੇ ਗਾਲੀ-ਗਲੋਚ ਉਸ ਲਈ ਨਾ-ਸਹਿਣਯੋਗ ਸੀ।

ਜਦੋ ਗੱਲ ਕੁੱਟਮਾਰ ਤੱਕ ਪਹੁੰਚੀ ਤਾਂ ਸ਼ੇਜ਼ੀ ਨੇ ਇਸ ਵਿਆਹ ਤੋਂ ਹੱਥ ਪਿੱਛੇ ਖਿੱਚ ਲਿਆ। ਸ਼ੇਜ਼ੀ ਨੇ ਦੱਸਿਆ ਕਿ ਇੱਹ ਉਸਦੀ ਜਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ, ਪੁਲਿਸ ਤੇ ਅਦਾਲਤ ਦੇ ਚੱਕਰ ਇੱਕ ਅਜਨਬੀ ਸ਼ਹਿਰ ਤੇ ਮੁਲਕ ਵਿੱਚ ਉਸ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਸੀ।

ਪੁਲਿਸ ਨੇ ਕਾਰਵਾਈ ਕਰਦਿਆਂ ਉਸਦੇ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਇਸ ਸਿਲਸਿਲੇ ਚ' ਉਸਤੋਂ ਦੂਰੀ ਬਣਾਉਣ ਲਈ ਇੱਕ 'ਰੇਸਟ੍ਰੇਨਿੰਗ ਆਰਡਰ' ਵੀ ਪਾਸ ਕੀਤਾ ਗਿਆ।

ਸ਼ੇਜ਼ੀ ਸਿੰਘ ਜਿੰਦਗੀ ਵਿੱਚ ਛੇਤੀ ਹਾਰਨ ਵਾਲਿਆਂ ਵਿਚੋਂ ਨਹੀਂ ਸੀ, ਆਪਣੇ ਪਰਿਵਾਰ ਦੇ ਸਹਿਯੋਗ ਤੇ ਮਾਂ-ਬਾਪ ਦੇ ਹੌਂਸਲੇ ਨਾਲ ਉਸਨੇ ਸਿਡਨੀ ਵਿੱਚ ਆਪਣੀ ਜਿੰਦਗੀ ਨਵੇਂ ਸਿਰਿਓਂ ਸ਼ੁਰੂ ਕੀਤੀ ਹੈ।

ਹੁਣ ਉਸਦਾ ਸਾਰਾ ਧਿਆਨ ਆਪਣੇ 'ਸ਼ੂ-ਡਿਜ਼ਾਈਨ' ਕਾਰੋਬਾਰ ਉੱਤੇ ਹੈ। ਵੇਹਲੇ ਸਮੇਂ ਵਿੱਚ ਉਹ ਸ਼ਾਇਰੀ ਲਿਖਦੀ ਹੈ ਅਤੇ ਨਾਲ ਇੱਕ ਸਮਾਜ ਭਲਾਈ ਸੰਸਥਾ 'ਐਮਪੋਵੈਰਮੈਂਟ ਫਾਊਂਡੇਸ਼ਨ' ਵੀ ਚਲਾ ਰਹੀ ਹੈ ਜਿਥੇ ਉੱਸਦੀ ਕੋਸ਼ਿਸ਼ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਮਦਦ ਕਰਨਾ ਹੈ।
Shaizy Singh
Shaizy Singh is a Sydney-based entrepreneur - a shoe designer. Source: SBS
ਉਸਦਾ ਸੁਨੇਹਾ ਹੈ ਕਿ - "ਅਗਰ ਤੁਹਾਡਾ ਦਿਲ ਕਹਿੰਦਾ ਹੈ ਕਿ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ ਤਾਂ ਪਿੱਛੇ ਨਾ ਹਟੋ, ਚੁੱਪ ਨਾ ਰਹੋ, ਮਦਦ ਮੰਗੋ। ਇੱਹ ਕੋਈ ਸ਼ਰਮ ਵਾਲੀ ਗੱਲ ਨਹੀਂ - ਕਿਸੇ ਮਾਹਿਰ ਦੇ ਸਲਾਹ ਲਵੋ, ਮਾੜ੍ਹੀਆਂ ਯਾਦਾਂ ਤੋਂ ਪਿੱਛਾ ਛੁਡਾਓ, ਮੇਡੀਟੇਸ਼ਨ ਕਰੋ, ਘੁੰਮੋ-ਫਿਰੋ ਅਤੇ ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਪਿਆਰ ਕਰੋ। ਇਸ ਦੁਨੀਆ ਤੇ ਆਏ ਹਰ ਸ਼ਕਸ ਨੂੰ ਪਿਆਰ ਤੇ ਸਤਿਕਾਰ ਮਿਲਣਾ ਚਾਹੀਦਾ ਹੈ।"

ਸ਼ੇਜ਼ੀ ਸਿੰਘ ਸਮੇਂ-ਸਮੇਂ ਤੇ ਆਪਣੇ ਮਾਪਿਆਂ ਦੁਆਰਾ ਸਿਡਨੀ ਵਿੱਚ ਵਿੱਢੇ ਕਾਰਜ 'ਗੁਰੂ ਨਾਨਕ'ਜ਼ ਫ੍ਰੀ ਕਿਚਨ' ਦੁਆਰਾ ਭੁੱਖੇ ਤੇ ਬੇਘਰੇ ਲੋਕਾਂ ਨੂੰ ਭੋਜਨ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਦੀ ਹੈ।
Shaizy Singh
Shaizy writes poetry - “It all started when…I made a choice. I made a difference.” — All of us Source: SBS

Share
Published 24 May 2018 11:18am
Updated 30 May 2018 11:38am
By Harita Mehta
Presented by Preetinder Grewal

Share this with family and friends