ਗ੍ਰੀਨਸ ਅਤੇ ਲੇਬਰ ਹੋਮ ਅਫੇਯਰ ਮੰਤਰੀ ਪੀਟਰ ਡੱਟਣ ਵਿਰੁੱਧ ਬੱਚਿਆਂ ਦੀ ਸੰਭਾਲ ਕਰਨ ਵਾਲਿਆਂ ਔਰਤਾਂ ਨੂੰ ਵੀਜ਼ੇ ਦੇਣ ਦੇ ਮਾਮਲੇ ਉਜਾਗਰ ਹੋਣ ਅੰਗਰੋੰ ਹੁਣ ਅਵਿਸ਼ਵਾਸ ਮਤੇ ਦਾ ਸਮਰਥਨ ਕਰਨਗੇ।
ਸਾਲ 2015 ਵਿੱਚ ਦੋ ਵਿਦੇਸ਼ੀ ਔਰਤਾਂ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਸੀ, ਦੇ ਮਾਮਲੇ ਵਿੱਚ ਦਖਲ ਦੇ ਕੇ ਓਹਨਾ ਨੂੰ ਵੀਜ਼ੇ ਦੇਣ ਕਰਕੇ ਸ਼੍ਰੀ ਡੱਟਣ ਤੇ ਦਬਾਅ ਵੱਧ ਰਿਹਾ ਹੈ।
ਗ੍ਰੀਨਸ ਸਾਂਸਦ ਐਡਮ ਬੈਂਟ ਅਗਲੇ ਹਫਤੇ ਫੈਡਰਲ ਸੰਸਦ ਸ਼ੁਰੂ ਹੋਣ ਤੇ ਉਹਨਾਂ ਵਿਰੁੱਧ ਕ੍ਰਾਸਬੇਂਚ ਸਾਂਸਦ ਐਂਡ੍ਰਿਊ ਵਿਲਕੀ ਨਾਲ ਮਿਲਕੇ ਅਵਿਸ਼ਵਾਸ ਮਤਾ ਪੇਸ਼ ਕਰਨ ਗੇ ਜਿਸਨੂੰ ਲੇਬਰ ਵੱਲੋਂ ਸਮਰਥਨ ਮਿਲਣ ਦੀ ਪੂਰੀ ਸੰਭਾਵਨਾ ਹੈ।
ਇਸ ਮਾਮਲੇ ਤੇ ਵੋਟ ਕਾਫੀ ਕਰੀਬੀ ਮਾਮਲਾ ਹੋ ਸਕਦਾ ਹੈ ਕਿਓਂਕਿ ਸਾਬਕਾ ਪ੍ਰਧਾਨ ਮੰਤਰੀ ਮੈਕਲਮ ਟਰਨਬੁੱਲ ਸੰਸਦ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਕੇਵਿਨ ਹੋਗਨ ਕ੍ਰਾਸ ਬੇਂਚ ਤੇ ਚਲੇ ਗਏ ਹਨ।
"ਪੀਟਰ ਡੱਟਣ ਸੰਸਦ ਨੂੰ ਇਹ ਦੱਸਣ ਵਿੱਚ ਨਾਕਾਮ ਰਹੇ ਹਨ ਕਿ ਉਹਨਾਂ ਨੇ ਸਦਨ ਨੂੰ ਗੁਮਰਾਹ ਕਿਓਂ ਕੀਤਾ ਤੇ ਹੁਣ ਉਹਨਾਂ ਨੂੰ ਜਾਣਾ ਪਵੇਗਾ," ਐਡਮ ਬੈਂਟ ਨੇ ਕਿਹਾ।
ਇੱਕ ਮਾਮਲੇ ਵਿੱਚ ਇੱਕ ਇਟਾਲੀਅਨ ਔਰਤ ਜੋ ਕਿ ਸ਼੍ਰੀ ਡੱਟਣ ਦੇ ਇੱਕ ਕੁਈਨਸਲੈਂਡ ਪੁਲਿਸ ਵਿੱਚ ਸਹਿ ਕਰਮੀ ਨਾਲ ਸਬੰਧਿਤ ਸੀ ਅਤੇ ਦੂਜੇ ਵਿੱਚ ਇੱਕ ਫ਼੍ਰੇਂਚ ਔਰਤ ਜੋ ਕਿ ਏ ਐਫ ਐਲ ਮੁਖੀ ਗਿੱਲੋਨ ਮੇਕਲੋਕਲਨ ਦੇ ਇੱਕ ਰਿਸ਼ਤੇਦਾਰ ਲਈ ਕੰਮ ਕਰ ਚੁੱਕੀ ਸੀ।
ਸ਼੍ਰੀ ਬੈਂਟ ਨੇ ਕਿਹਾ ਕਿ ਸ਼੍ਰੀ ਡੱਟਣ ਨੇ ਇਹ ਕਹਿ ਕੇ ਕਿ ਉਹਨਾਂ ਦਾ ਇਹਨਾਂ ਮਾਮਲਿਆਂ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਸੀ, ਸੰਸਦ ਨੂੰ ਗੁਮਰਾਹ ਕੀਤਾ ਹੈ।
"ਪੀਟਰ ਡੱਟਣ ਦੀ ਚੋਰੀ ਫੜੀ ਗਈ ਹੈ ਤੇ ਉਸ ਦੇ ਕੋਲ ਇਸਦਾ ਕੋਈ ਜਵਾਬ ਨਹੀਂ ਹੈ। ਜੇ ਉਹ ਅਸਤੀਫਾ ਨਹੀਂ ਦਿੰਦਾ, ਸੰਸਦ ਨੂੰ ਉਸਨੂੰ ਦੱਸਣਾ ਪਵੇਗਾ ਕਿ ਇਸ ਨੂੰ ਹੁਣ ਉਸਦੇ ਉੱਤੇ ਭਰੋਸਾ ਨਹੀਂ ਹੈ, " ਸ਼੍ਰੀ ਬੈਂਟ ਨੇ ਕਿਹਾ।
ਪਰ ਸ਼੍ਰੀ ਡੱਟਣ ਨੇ ਉਹਨਾਂ ਵੱਲੋ ਕਿਸੇ ਕਿਸਮ ਦੇ ਦੁਰਾਚਾਰ ਦੇ ਦੋਸ਼ ਸਖਤੀ ਨਾਲ ਨਕਾਰੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਇੱਕ ਲਿਸਟ ਰੱਖੀ ਹੈ ਜਿਸ ਵਿੱਚ ਲੇਬਰ ਦੇ ਸੰਸਦਾਂ ਵੱਲੋਂ ਉਹਨਾਂ ਨੂੰ ਵੀਜ਼ੇ ਸੰਬੰਧੀ ਭੇਜੀਆਂ ਅਜੀਬ ਦਰਖਾਸਤਾਂ ਦਰਜ ਹਨ।
"ਲੇਬਰ ਮੇਨੂ ਜਿੰਨੇ ਸੁਆਲ ਪੁੱਛਣਾ ਚਾਹੁੰਦੀ ਹੈ ਪੁੱਛ ਸਕਦੀ ਹੈ ਤੇ ਉਹਨਾਂ ਨੂੰ ਕਰਾਰ ਜਵਾਬ ਮਿਲੇਗਾ
"ਇਹ ਕਹਿਣਾ ਕਿ ਮੇਰਾ ਕੋਈ ਨਿਜੀ ਸੁਆਰਥ ਸੀ ਜਾਂ ਮੈਂ ਆਪਣੇ ਕਿਸੇ ਜਾਨਣ ਵਾਲੇ ਲਈ ਇਹ ਕੀਤਾ, ਪੂਰੀ ਤਰਾਂ ਬਕਵਾਸ ਹੈ," ਸ਼੍ਰੀ ਡੱਟਣ ਨੇ ਬ੍ਰਿਸਬੇਨ ਵਿੱਚ ਕਿਹਾ।
ਲੇਬਰ ਦੇ ਆਗੂ ਬਿੱਲ ਸ਼ੋਰਟਨ ਨੇ ਕਿਹਾ ਕਿ ਪੀਟਰ ਡੱਟਣ ਉਸ ਵੱਲੋਂ ਸ਼੍ਰੀ ਤਰਨਬੁੱਲ ਨੂੰ ਹਟਾਏ ਜਾਣ ਵਿੱਚ ਨਿਭਾਈ ਭੂਮਿਕਾ ਕਾਰਨ ਅੰਦਰੂਨੀ ਦਬਾਅ ਦੇ ਹੇਠ ਹਨ।
"ਇਸ ਲਿਬਰਲ ਸਰਕਾਰ ਵਿੱਚ ਤੁਸੀਂ ਕਿ ਜਾਣਦੇ ਹੋ ਇਸਦਾ ਕੋਈ ਮੁੱਲ ਨਹੀਂ, ਬਲਕਿ ਤੁਸੀਂ ਕਿਸਨੂੰ ਜਾਣਦੇ ਹੋ ਇਹ ਜ਼ਿਆਦਾ ਜ਼ਰੂਰੀ ਹੈ। ਇਹ ਇੱਮੀਗ੍ਰੇਸ਼ਨ ਨੀਤੀ ਚਲਾਉਣ ਦਾ ਕੋਈ ਤਰੀਕਾ ਨਹੀਂ ਹੈ," ਸ਼੍ਰੀ ਸ਼ੋਰਟਨ ਨੇ ਬ੍ਰਿਸਬੇਨ ਵਿੱਚ ਪੱਤਰਕਾਰਾਂ ਨੂੰ ਕਿਹਾ।