ਪਿਛਲੇ ਸਾਲ ਇੱਕ ਲਿਬਰਲ ਸੈਨੇਟਰ, ਮਾਰੀਆ ਕੋਵੈਚਿਚ ਦੁਆਰਾ ਸਰਕਾਰੀ ਸੇਵਾਵਾਂ ਦੇ ਮੰਤਰੀ ਬਿਲ ਸ਼ਾਰਟਨ ਨੂੰ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਸਭ ਤੋਂ ਲੰਬੇ ਇੰਤਜ਼ਾਰ ਦੇ ਸਮੇਂ ਦੇ ਅੰਕੜਿਆਂ ਦਾ ਖੁਲਾਸਾ ਹੋਇਆ ਸੀ।
ਹਾਲਾਂਕਿ ਸਰਵਿਸਿਜ਼ ਆਸਟ੍ਰੇਲੀਆ ਦਾ ਮਿਥਿਆ ਟੀਚਾ 70 ਪ੍ਰਤੀਸ਼ਤ ਕਾਲਾਂ ਦਾ ਜਵਾਬ 15 ਮਿੰਟਾਂ ਦੇ ਅੰਦਰ-ਅੰਦਰ ਦੇਣ ਦਾ ਹੈ, ਪਰ ਪਿਛਲੇ ਵਿੱਤੀ ਸਾਲ ਲਈ ਕਿਸੇ ਕਾਲਰ ਦੁਆਰਾ ਅਨੁਭਵ ਕੀਤਾ ਗਿਆ ਸਭ ਤੋਂ ਲੰਮਾ ਉਡੀਕ ਸਮਾਂ 2 ਘੰਟੇ 54 ਮਿੰਟ 'ਤੇ ਸੀ।
ਸਰਵਿਸਿਜ਼ ਆਸਟ੍ਰੇਲੀਆ ਦੇ ਮੁਲਾਜ਼ਮ ਨਾਲ਼ ਫ਼ੋਨ ਤੇ ਗੱਲ ਕਰਨ ਲਈ ਸੱਭ ਤੋਂ ਲੰਬਾ ਸਮਾਂ ਇੰਤਜ਼ਾਰ ਕਰਨ ਦਾ ਰਿਕਾਰਡ 2016-17 ਅਤੇ ਫਿਰ 2020-21 ਵਿੱਤੀ ਸਾਲਾਂ ਵਿੱਚ ਦਰਜ ਕੀਤਾ ਗਿਆ। ਇਨ੍ਹਾਂ ਦੋਹਾਂ ਮੌਕਿਆਂ ਤੇ ਫ਼ੋਨ ਕਾਲ ਕਰਨ ਵਾਲ਼ੇ ਨੂੰ 3 ਘੰਟੇ ਅਤੇ 53 ਮਿੰਟਾ ਦਾ ਇੰਤਜ਼ਾਰ ਕਰਨਾ ਪਿਆ।
ਬੀਤੀ ਨਵੰਬਰ ਵਿੱਚ ਸਰਕਾਰ ਨੇ ਸਰਵਿਸਿਜ਼ ਆਸਟ੍ਰੇਲੀਆ ਦੇ ਬਜਟ ਵਿੱਚ 228 ਮਿਲੀਅਨ ਡਾਲਰ ਦੇ ਵਾਧੇ ਦੀ ਘੋਸ਼ਣਾ ਕੀਤੀ ਸੀ ਜਿਸ ਨਾਲ਼ 3,000 ਵਾਧੂ ਸਟਾਫ ਦੀ ਭਰਤੀ ਸੰਭਵ ਹੋ ਸਕੇਗੀ।
ਸਰਵਿਸਿਜ਼ ਆਸਟ੍ਰੇਲੀਆ ਦੇ ਬੁਲਾਰੇ ਨੇ ਫ਼ੋਨ ਤੇ ਲੰਬੀ ਉਡੀਕ ਲਈ ਲੋਕਾਂ ਕੋਲੋਂ ਮੁਆਫੀ ਮੰਗੀ ਹੈ।