ਆਸਟ੍ਰੇਲੀਆ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ 'ਚ ਅਧਿਕਾਰਤ ਮਹਿੰਗਾਈ ਦਰ ਨਾਲੋਂ ਜ਼ਿਆਦਾ ਵਾਧਾ

ਆਸਟ੍ਰੇਲੀਆ ਵਿੱਚ ਰਹਿਣ-ਸਹਿਣ ਦਿਨੋਂ -ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਇਕ ਨਵੇਂ ਵਿਸ਼ਲੇਸ਼ਣ ਅਨੁਸਾਰ ਸੁਪਰਮਾਰਕੀਟ ਤੋਂ ਖਰੀਦੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਲਗਭੱਗ 10 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਆਸਟ੍ਰੇਲੀਆ ਵਿਚ ਅਧਿਕਾਰਤ ਮਹਿੰਗਾਈ ਦਰ ਇਸ ਵੇਲੇ 7 ਪ੍ਰਤੀਸ਼ਤ ਹੈ।

Aerial shot of a box of groceries

Analysis from investment bank UBS has found grocery prices have increased by almost 10 per cent in the last year at supermarket giants Coles and Woolworths. Source: AAP / Jane Dempster

ਆਸਟ੍ਰੇਲੀਆ ਵਿੱਚ ਲੋਕ ਮਹਿੰਗਾਈ ਨਾਲ ਰੋਜ਼ਾਨਾ ਜੂਝ ਰਹੇ ਹਨ। ਵਿਆਜ ਦਰਾਂ, ਫ਼ੋਨ
ਬਿੱਲ, ਊਰਜਾ ਦੇ ਬਿੱਲਾਂ ਅਤੇ ਕਿਰਾਏ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਨਿਵੇਸ਼ ਬੈਂਕ 'ਯੂ ਬੀ ਐਸ' ਵਲੋਂ ਕੀਤੇ ਗਏ ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਵਿੱਚ ਵਸਤੂਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਮਹਿੰਗਾਈ ਦਰ ਨੂੰ ਪਛਾੜ ਦਿੱਤਾ ਹੈ।

ਇਸ ਵਿਸ਼ਲੇਸ਼ਣ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ 'ਕੋਲਜ਼' ਅਤੇ 'ਵੂਲਵਰਥ' ਵਿਚ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ 9.6 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਅਧਿਕਾਰਤ ਮਹਿੰਗਾਈ ਦਰ ਇਸ ਵੇਲੇ 7 ਪ੍ਰਤੀਸ਼ਤ ਹੈ।
Graph showing inflation across different grocery categories.
Dairy, bread and cereal had high rates of inflation in the 12 months to March 2023. Source: SBS
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2022 ਵਿੱਤੀ ਸਾਲ ਵਿੱਚ 'ਕੋਲਜ਼' ਨੇ 1.48 ਬਿਲੀਅਨ ਡਾਲਰ ਦਾ ਮੁਨਾਫ਼ਾ ਕਮਾਇਆ ਜਦ ਕਿ 'ਵੂਲਵਰਥ' ਨੇ 1.5 ਬਿਲੀਅਨ ਡਾਲਰ ਦਾ ਮੁਨਾਫ਼ਾ ਦਰਜ ਕੀਤਾ।

ਇਸ ਵਿਸ਼ਲੇਸ਼ਣ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ 'ਕੋਲਜ਼' ਦੇ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ 'ਯੂ ਬੀ ਐਸ' ਦੀ ਰਿਪੋਰਟ ਵਿਚ ਮਹਿੰਗਾਈ ਦਰ ਦੀ ਗਣਨਾ ਸਹੀ ਢੰਗ ਨਾਲ ਨਹੀਂ ਕੀਤੀ ਗਈ ਹੈ।

Share

Published

Updated

By Ravdeep Singh, Jessica Bahr
Source: SBS

Share this with family and friends