'ਸ਼ਰਮਨਾਕ ਅਤੇ ਨਸਲਵਾਦੀ': ਰੈਫਰੈਂਡਮ ਦੇ ਹਿਮਾਇਤੀ ਨੇਤਾਵਾਂ ਨੇ ਰਾਏਸ਼ੁਮਾਰੀ ਦੇ ਨਤੀਜਿਆਂ ਉੱਤੇ ਚੁੱਪ ਤੋੜੀ

ਹਾਲ ਹੀ ਵਿੱਚ ਜਾਰੀ ਇੱਕ ਖੁੱਲੇ ਪੱਤਰ ਵਿੱਚ ਉਨ੍ਹਾਂ ਆਸਟ੍ਰੇਲੀਅਨ ਲੋਕਾਂ ਜਿਨ੍ਹਾਂ ਨੇ ਇਸ ਰਾਏਸ਼ੁਮਾਰੀ ਵਿੱਚ ਸੰਵਿਧਾਨ ਦੀ ਸੋਧ ਦੇ ਖ਼ਿਲਾਫ਼ ਵੋਟ ਪਾਈ ਸੀ, ਦੀ ਆਲੋਚਨਾ ਕੀਤੀ ਗਈ ਹੈ ਅਤੇ ਇਸ ਨੂੰ 'ਨਸਲਵਾਦੀ' ਸੋਚ ਦਾ ਪ੍ਰਤੀਕ ਆਖਿਆ ਗਿਆ।

The Aboriginal and Torres Strait Islander flags fly in front of Parliament House in Canberra

The ACT was the only jurisdiction to achieve a majority Yes vote in the Voice referendum. Source: AAP / Lukas Coch

'ਹਾਂ ਮੁਹਿੰਮ' ਦੇ ਨੇਤਾਵਾਂ ਨੇ 14 ਅਕਤੂਬਰ ਦੀ ਰਾਏਸ਼ੁਮਾਰੀ ਉੱਤੇ ਆਪਣੀ ਚੁੱਪ ਤੋੜਦਿਆਂ ਇਸ ਨਤੀਜੇ ਨੂੰ 'ਸ਼ਰਮਨਾਕ ਅਤੇ ਨਸਲਵਾਦੀ' ਦੱਸਿਆ ਹੈ।

ਇਸ ਖੁੱਲੇ ਪੱਤਰ ਉਤੇ ਕਿਸੇ ਦੇ ਦਸਤਖਤ ਨਹੀਂ ਹਨ ਜਿਸ ਕਰਕੇ ਇਹ ਸਾਫ ਨਹੀਂ ਕਿ ਇਹ ਕਿਸ ਵਲੋਂ ਹੈ ਪਰ ਇਸ ਦੇ ਲੇਖਕਾਂ ਨੇ ਇਸ ਰਾਏਸ਼ੁਮਾਰੀ ਦੇ ਨਤੀਜੇ ਨੂੰ 'ਅਪਮਾਨਜਨਕ' ਆਖਿਆ ਹੈ।

ਇਸ ਰਾਏਸ਼ੁਮਾਰੀ ਵਿਚ 60.69 ਫੀਸਦੀ ਲੋਕਾਂ ਨੇ ਨਾ-ਵੋਟ ਅਤੇ 39.31 ਫੀਸਦੀ ਨੇ ਹਾਂ-ਵੋਟ ਪਾਈ ਸੀ।

ਆਸਟ੍ਰੇਲੀਆ ਦੇ ਹਰ ਰਾਜ ਦੇ ਲੋਕਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਕੇਵਲ ਆਸਟ੍ਰੇਲੀਅਨ ਕੈਪੀਟਲ ਟੈਰੀਟੋਰੀ ਦੇ ਲੋਕਾਂ ਨੇ ਇਸ ਦੀ ਹਮਾਇਤ ਕੀਤੀ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਵੀ ਇਸ ਨਤੀਜੇ ਉੱਤੇ ਨਿਰਾਸ਼ਾ ਜ਼ਾਹਿਰ ਕੀਤੀ ਪਰ ਕਿਹਾ ਕਿ ਲੋਕਾਂ ਦੀ ਇੱਛਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

Share

Published

By Ravdeep Singh
Source: SBS

Share this with family and friends