'ਵੱਨ ਮੀਲ ਪਰ ਡੇਅ' - ਭੋਜਨ ਨੂੰ ਇਸ ਢੰਗ ਨਾਲ ਖਾਣ ਵਾਲੇ ਅਕਸਰ 24 ਘੰਟਿਆਂ ਵਿੱਚੋ ਸਿਰਫ਼ ਇਕ ਘੰਟੇ ਵਿੱਚ ਹੀ ਭੋਜਨ ਦਾ ਸੇਵਨ ਕਰਦੇ ਹਨ।
ਪਰ ਇਸ ਤਰ੍ਹਾਂ ਭੋਜਨ ਖਾਣ 'ਤੇ ਬਹੁਤ ਸੀਮਤ ਅਧਿਐਨ ਹੋਏ ਹਨ ਅਤੇ ਇੰਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਅਧਿਐਨ ਜਾਨਵਰਾਂ 'ਤੇ ਕੀਤੇ ਗਏ ਹਨ।
ਜਿਸ ਕਰਕੇ ਕੁਝ ਮਾਹਰਾਂ ਦਾ ਮਨਣਾ ਹੈ ਕਿ ਇਸ ਤਰ੍ਹਾਂ ਦੀ ਵਿਧੀ ਅਪਨਾਉਣ ਵਾਲ਼ੇ ਲੋਕਾਂ ਵਿੱਚ ਪੋਸ਼ਣ ਦੀ ਕਮੀ ਅਤੇ ਸਿਹਤ ਸਮੱਸਿਆਵਾਂ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਹਨ ਕਿਉਂਕਿ ਸ਼ਰੀਰ ਨੂੰ ਲੋੜਵੰਦ ਪੌਸ਼ਟਿਕਤਾ ਨਹੀਂ ਮਿਲਦੀ।
ਮਾਹਿਰਾਂ ਮੁਤਾਬਕ ਭਾਰ ਘਟਾਉਣ ਲਈ ਜੀਵਨਸ਼ੈਲੀ ਵਿੱਚ ਭੋਜਨ ਖਾਣ ਸਬੰਧੀ ਸਾਰਥਕ ਤਬਦੀਲੀਆਂ ਨੂੰ ਹੌਲੀ-ਹੌਲੀ ਪਰ ਸਥਾਈ ਤੌਰ ਤੇ ਅਪਨਾਉਣ ਨਾਲ ਲੰਮਾ ਸਮਾਂ ਭੁੱਖੇ ਰਹਿਣ ਨਾਲੋਂ ਜ਼ਿਆਦਾ ਲਾਭਦਾਇਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।