ਕ੍ਰਿਸ਼ਨਾ ਅਨੀਸ਼, ਅਨੀਸ਼ ਕੋਲੀਕਾਰਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਹੁਣ ਆਸਟ੍ਰੇਲੀਆ ਛੱਡ ਕੇ ਜਾਣ ਦੀ ਲੋੜ ਨਹੀਂ।
ਭਾਰਤ ਤੋਂ ਆਏ ਪਰਿਵਾਰ ਨੂੰ ਪਿਛਲੇ ਮਹੀਨੇ ਦੱਸਿਆ ਗਿਆ ਸੀ ਕਿ ਉਨ੍ਹਾਂ ਕੋਲ ਆਸਟ੍ਰੇਲੀਆ ਛੱਡਣ ਲਈ ਸਿਰਫ਼ 35 ਦਿਨ ਹਨ ਕਿਉਂਕਿ ਉਨ੍ਹਾਂ ਦੇ 10 ਸਾਲਾ ਲੜਕੇ ਆਰੀਅਨ ਦੇ ਹਲਾਤਾਂ ਦਾ ਟੈਕਸ ਪੇਅਰਸ 'ਤੇ ਵਾਧੂ ਬੋਝ ਪਵੇਗਾ।
ਪਰਿਵਾਰ ਨੇ ਪਰਵਾਸ ਮੰਤਰੀ ਨੂੰ ਨਿੱਜੀ ਤੌਰ 'ਤੇ ਦਖਲ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਕਾਨੂੰਨੀ ਵਿਕਲਪ ਨਹੀਂ ਬਚਿਆ ਸੀ।
ਇਸ ਪਰਿਵਾਰ ਵਿਚ ਜਨਮੇ ਬੱਚੇ ਆਰੀਅਨ, ਜਿਸ ਨੂੰ ਜਨਮ ਤੋਂ ਹੀ 'ਡਾਊਨ ਸਿੰਡਰੋਮ' ਹੈ, ਨੂੰ ਇਮੀਗ੍ਰੇਸ਼ਨ ਮੰਤਰੀ ਸ਼੍ਰੀ ਐਂਡਰਿਊ ਜਾਈਲਸ ਦੇ ਨਿੱਜੀ ਦਖਲ ਤੋਂ ਬਾਅਦ ਸਥਾਈ ਨਿਵਾਸ ਪ੍ਰਦਾਨ ਕਰ ਦਿੱਤਾ ਗਿਆ ਹੈ।
ਬੀਤੇ ਬੁੱਧਵਾਰ ਸ਼੍ਰੀ ਜਾਈਲਸ ਨੇ ਇਕ ਪੱਤਰ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ।