ਬਜਟ ਵਿੱਚ ਉੱਚ ਸਿੱਖਿਆ ਲੋਨ ਪ੍ਰੋਗਰਾਮ (ਹੈਲਪ) ਸੂਚਕਾਂਕ ਦਰ ਨੂੰ ਕੈਪ ਕੀਤਾ ਜਾਵੇਗਾ ਜਿਸ ਨਾਲ ਤਕਰੀਬਨ 3 ਬਿਲੀਅਨ ਡਾਲਰ ਦੇ ਵਿਦਿਆਰਥੀ ਕਰਜ਼ੇ ਮੁਆਫ ਹੋ ਜਾਣਗੇ।
'ਲੀਵਿੰਗ ਵਾਇਲੈਂਸ ਪ੍ਰੋਗਰਾਮ' ਦੇ ਤਹਿਤ, ਜੋ ਔਰਤਾਂ ਹਿੰਸਕ ਰਿਸ਼ਤਿਆਂ ਤੋਂ ਬਾਹਰ ਨਿਕਲਣਾ ਚਾਹੁੰਦੀਆਂ ਹਨ, ਉਹਨਾਂ ਲਈ ਅਗਲੇ 5 ਸਾਲਾਂ ਵਿੱਚ ਸਰਕਾਰ 925 ਮਿਲੀਅਨ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਏਗੀ।
ਕਮਰਤੋੜ ਮਹਿੰਗਾਈ ਤੋਂ ਬੇਹਾਲ ਹੋਏ ਲੋਕਾਂ ਵਲੋਂ ਸਰਕਾਰ ਉੱਤੇ ਇਨਕਮ ਸਪੋਰਟ ਭੁਗਤਾਨਾਂ ਨੂੰ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਬਜਟ ਵਿੱਚ ਊਰਜਾ ਲਾਗਤਾਂ ਵਿੱਚ ਵੀ ਛੋਟਾਂ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਉਸਾਰੀ ਅਤੇ ਹਾਊਸਿੰਗ ਸੈਕਟਰ ਵਿੱਚ ਲੋੜੀਂਦੇ ਹੁਨਰਮੰਦ ਕਾਮਿਆਂ ਦੀ ਗਿਣਤੀ ਨੂੰ ਵਧਾਉਣ ਲਈ ਵੀ ਆਉਣ ਵਾਲੇ ਬਜਟ ਵਿੱਚ 90 ਮਿਲੀਅਨ ਡਾਲਰਾਂ ਤੋਂ ਵੱਧ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।