ਯਾਤਰਾ ਪਾਬੰਦੀ ਖ਼ਤਮ ਹੋਣ ਤੋਂ ਦੋ ਦਿਨ ਬਾਅਦ ਇਹ ਭਾਰਤੀ ਅੰਤਰਰਾਸ਼ਟਰੀ ਵਿਦਿਆਰਥਨ ਪਹੁੰਚੀ ਆਸਟ੍ਰੇਲੀਆ

ਆਸਟ੍ਰੇਲੀਅਨ ਸਰਕਾਰ ਵੱਲੋਂ ਕੋਵੀਡ ਤੋਂ ਪ੍ਰਭਾਵਿਤ ਭਾਰਤ ਤੋਂ ਯਾਤਰੀਆਂ ਦੀ ਵਾਪਸੀ 'ਤੇ ਲੱਗੀ ਰੋਕ ਹਟਾਏ ਜਾਣ ਤੋਂ ਦੋ ਦਿਨ ਬਾਅਦ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਨ ਬ੍ਰਿਸਬੇਨ ਪਹੁੰਚੀ ਹੈ। ਕਨਿਕਾ* ਨੇ ਕਿਹਾ ਕਿ ਉਸਨੂੰ ਹੁਣ ਤੱਕ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ।

International students

Passengers wearing facemasks wave to waiting family as they arrive at Sydney International Airport. Source: James D. Morgan/Getty Images

ਭਾਰਤ ਦੀ ਇੱਕ ਵਿਦਿਆਰਥੀ ਵੀਜ਼ਾ ਧਾਰਕ ਕਨਿਕਾ* ਭਾਰਤ ਯਾਤਰਾ ਪਾਬੰਦੀ ਦੇ ਹਟਣ ਤੋਂ ਕੁਝ ਹੀ ਘੰਟਿਆਂ ਬਾਅਦ ਆਸਟ੍ਰੇਲੀਆ ਪਹਿਲੀ ਵਾਰ ਪਹੁੰਚੀ।

ਊਨਾ ਦਸਿਆ ਕਿ,“ਮੈਂ ਅਪ੍ਰੈਲ 2020 ਵਿੱਚ ਕੁਈਨਜ਼ਲੈਂਡ ਦੀ ਇੱਕ ਯੂਨੀਵਰਸਿਟੀ ਵਿੱਚ ਸਾਇੰਸ ਵਿੱਚ ਆਪਣੀ ਡਾਕਟਰੇਟ ਸ਼ੁਰੂ ਕਰਨੀ ਸੀ ਪਰ ਆਸਟ੍ਰੇਲੀਅਨ ਸਰਕਾਰ ਵਲੋਂ ਅਸਥਾਈ ਵੀਜ਼ਾ ਧਾਰਕਾਂ ਲਈ ਬਾਰਡਰ ਬੰਦ ਕੀਤੇ ਜਾਣ ਤੋਂ ਬਾਅਦ ਮੈਨੂੰ ਇਕ ਸਾਲ ਲਈ ਆਪਣਾ ਕੋਰਸ ਮੁਲਤਵੀ ਕਰਨਾ ਪਿਆ।”

ਤਕਰੀਬਨ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਸਰਹੱਦੀ ਪਾਬੰਦੀਆਂ ਵਿੱਚ ਸਰਕਾਰ ਵਲੋਂ ਥੋੜੀ ਜਹੀ ਵੀ ਢਿੱਲ ਨਾ ਦਿੱਤੀ ਗਈ ਤਾਂ ਕਨਿਕਾ ਨੇ ਜਨਵਰੀ ਵਿੱਚ ਅੰਦਰੂਨੀ ਛੋਟ ਲਈ ਅਰਜ਼ੀ ਦੇਣ ਦਾ ਫੈਸਲਾ ਕੀਤਾ।

ਪੰਜ ਵਾਰੀ ਕੋਸ਼ਿਸ਼ ਕਰਣ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਤੋਂ ਮਾਰਚ ਮਹੀਨੇ ਵਿਚ ਆਸਟ੍ਰੇਲੀਆ ਆ ਕੇ ਪੜ੍ਹਨ ਦੀ ਮਨਜ਼ੂਰੀ ਮਿਲ਼ੀ।

ਉਹ ਇਸ ਸਮੇਂ ਬ੍ਰਿਸਬੇਨ ਦੀ ਇੱਕ ਕੁਰਆਨਟੀਨ ਸਹੂਲਤ ਵਿੱਚ ਹਨ।

ਸਰਕਾਰ ਵਲੋਂ ਹਾਲ ਹੀ ਵਿੱਚ ਲਏ ਗਏ ਫੈਸਲਿਆਂ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਬਾਰੇ ਅਸਪੱਸ਼ਟਤਾ ਕਾਰਣ ਕਈ ਵਿਦਿਆਰਥੀਆਂ ਨੇ ਵਿੱਦਿਆ ਪ੍ਰਾਪਤ ਕਰਨ ਲਈ ਕਨੇਡਾ ਵੱਲ ਆਪਣਾ ਰੁੱਖ ਕਰ ਲਿਆ ਹੈ। ਕਨੇਡਾ ਨੇ ਘੱਟੋ ਘੱਟ 90,000 ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਪਰਮਾਨੈਂਟ ਰੇਸੀਡੈਂਸੀ ਦੇਣ ਦਾ ਐਲਾਨ ਕੀਤਾ ਹੈ।

* ਅਸਲ ਨਾਮ ਨਹੀਂ

 

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share

Published

Updated

By Avneet Arora, Ravdeep Singh


Share this with family and friends