ਲਗਾਤਾਰ ਪੰਜਵੇਂ ਸਾਲ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਵਿੱਚ ਭਾਰਤੀਆਂ ਦਾ ਸਥਾਨ ਸੱਭ ਤੋਂ ਉਪਰ ਰਿਹਾ।
ਗ੍ਰਹਿ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1 ਜੁਲਾਈ 2020 ਤੋਂ 30 ਜੂਨ ਤੱਕ, ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਣ ਵਾਲੇ 138,646 ਪ੍ਰਵਾਸੀਆਂ ਵਿੱਚੋਂ 24,706 ਪ੍ਰਵਾਸੀ ਭਾਰਤੀ ਮੂਲ ਦੇ ਸਨ। ਦੂਜਾ ਸਥਾਨ ਬ੍ਰਿਟਿਸ਼ ਮੂਲ ਦੇ ਲੋਕਾਂ ਦਾ ਰਹਿਆ ਜਿਨ੍ਹਾਂ ਦੇ 17,316 ਪ੍ਰਵਾਸੀਆਂ ਨੇ ਆਸਟ੍ਰੇਲੀਅਨ ਨਾਗਰਿਕਤਾ ਗ੍ਰਹਿਣ ਕੀਤੀ।
ਮਹਾਂਮਾਰੀ ਨੇ ਆਸਟ੍ਰੇਲੀਅਨ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਵੱਡੇ ਤੋਰ ਤੇ ਪ੍ਰਭਾਵਤ ਕੀਤਾ ਅਤੇ ਇਸ ਦੀ ਸੰਖਿਆ ਵਿੱਚ 32 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।
ਪ੍ਰਾਪਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲ਼ਦੀ ਹੈ ਕਿ 2019-20 ਵਿੱਚ ਕੁੱਲ 204,817 ਲੋਕਾਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕੀਤੀ ਜਿਸਦੀ ਗਿਣਤੀ 2020-21 ਵਿੱਚ ਘੱਟ ਕੇ ਕੇਵਲ 138,646 ਰਹਿ ਗਈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।