ਭਾਰਤ ‘ਚ ਫ਼ਸੇ ਅੰਤਰਰਾਸ਼ਟਰੀ ਵਿਦਿਆਰਥੀਆਂ, ਆਰਜ਼ੀ ਵੀਜ਼ਾ ਧਾਰਕਾਂ ਵਲੋਂ ਸਰਹੱਦੀ ਪਬੰਦੀਆਂ ਦੇ ਵਿਰੋਧ ‘ਚ ਪ੍ਰਦਰਸ਼ਨ

ਇੱਕ ਅਸਪਸ਼ਟ ਭਵਿੱਖ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਇਸ ਸਮੇਂ ਭਾਰਤ ਵਿਚ ਫ਼ਸੇ ਆਰਜ਼ੀ ਗ੍ਰੈਜੂਏਟ ਵੀਜ਼ਾ ਧਾਰਕਾਂ ਦੇ ਸਮੂਹ ਨੇ ਨਵੀਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਸਰਹੱਦੀ ਪਾਬੰਦੀਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਹੈ ਅਤੇ ਵਾਪਸ ਆਉਣ ਦੀ ਆਪਣੀ ਮੰਗ ਦੁਹਰਾਈ ਹੈ।

International students

International students, temporary visa holders hold protests in India urging Australian government to allow them to return. Source: Supplied by Luvpreet Singh

ਆਸਟ੍ਰੇਲੀਆ ਦੇ ਅਸਥਾਈ ਪ੍ਰਵਾਸੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰਨ ਦੇ ਇਕ ਸਾਲ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ 485 ਵੀਜ਼ਾ ਧਾਰਕਾਂ ਦੇ ਇੱਕ ਸਮੂਹ ਨੇ 22 ਮਾਰਚ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਜੰਤਰ-ਮੰਤਰ ਵਿਖੇ ਇਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੋਰਿਸਨ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਲਈ ਰਾਹ ਪੱਧਰਾ ਕਰਣ ਲਈ ਆਸਟ੍ਰੇਲੀਅਨ ਦੇ ਹਾਈ ਕਮਿਸ਼ਨ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ।

ਇਸੇ ਤਰ੍ਹਾਂ ਦਾ ਇੱਕ ਵਿਰੋਧ ਪ੍ਰਦਰਸ਼ਨ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੀਤਾ ਗਿਆ। ਇਸ ਵਿੱਚ 30 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ 485 ਵੀਜ਼ਾ ਧਾਰਕਾਂ ਦੀ ਹਾਜ਼ਰੀ ਵੇਖੀ ਗਈ।

ਵਿਰੋਧ ਪ੍ਰਦਰਸ਼ਨ ਬਾਰੇ ਪ੍ਰਾਪਤ ਵਿਡਿਓ ਵਿੱਚ ਸਮੂਹ ‘ਆਪਣੇ ਲਈ ਨਿਯਾ’ ਦੇ ਨਾਅਰੇ ਲਗਾਉਂਦੇ ਹੋਏ ਦਿੱਖ ਰਹੇ ਹਨ ਅਤੇ ਵਿਦਿਆਰਥੀਆਂ ਅਤੇ ਵੀਜ਼ਾ ਧਾਰਕਾਂ ਲਈ ਤੁਰੰਤ ਵਾਪਸੀ ਅਤੇ ਵੀਜ਼ਾ ਵਧਾਉਣ ਦੀ ਮੰਗ ਕਰਦੇ ਦਿੱਖ ਰਹੇ ਹਨ।

ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10 ਜਨਵਰੀ 2021 ਨੂੰ ਕੁੱਲ 164,485 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਸਨ ਜਿਨ੍ਹਾਂ ਵਿਚੋਂ ਘੱਟੋ ਘੱਟ 12,740 ਭਾਰਤ ਤੋਂ ਸਨ।

ਪਿਛਲੇ ਹਫ਼ਤੇ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਸੀ ਕਿ ਦੇਸ਼ ਵੈਕਸੀਨ ਰੋਲਆਉਟ ਦੇ ਅਨੁਕੂਲ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ ਪਰ ਉਨ੍ਹਾਂ ਸਮਾਂ ਸੀਮਾ ਬਾਰੇ ਕੋਈ ਸਪਸ਼ਟਤਾ ਫ਼ਿਲਹਾਲ ਨਹੀਂ ਦਿੱਤੀ ਹੈ।

 

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share

Published

Updated

By Avneet Arora, Ravdeep Singh


Share this with family and friends