ਜਪਨੀਤ ਸਿੰਘ ਦੇ ਪਰਿਵਾਰ ਨੂੰ ਦੋ ਲੱਖ ਡਾਲਰ ਤੋਂ ਵੀ ਜਿਆਦਾ ਦੀ ਸਹਾਇਤਾ

ਭਾਈਚਾਰੇ ਵੱਲੋਂ ਪਰਥ ਵਿੱਚ ਮਰਨ ਵਾਲੇ ਜਪਨੀਤ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਦਿਲ ਖੋਲਕੇ ਮਦਦ ਕੀਤੀ ਗਈ ਹੈ। ਫੇਸਬੁੱਕ ਤੇ ਕੀਤੇ ਫੰਡਰੈਜ਼ਰ ਵਿੱਚ ਦੋ ਲੱਖ ਡਾਲਰ ਤੋਂ ਵੀ ਜਿਆਦਾ ਦੀ ਧਨ-ਰਾਸ਼ੀ ਇਕੱਠੀ ਹੋ ਚੁੱਕੀ ਹੈ।

Japneet Singh

Japneet Singh Source: Supplied

ਪਰਥ ਵਾਸੀ ਜਪਨੀਤ ਸਿੰਘ ਦੀ ਮੌਤ ਪਿੱਛੋਂ ਸਥਾਨਿਕ ਭਾਈਚਾਰਾ ਸ਼ੋਕਜ਼ਦਾ ਹੈ। ਜਪਨੀਤ ਨੇ ੨੯ ਅਪ੍ਰੈਲ ਨੂੰ ਪਰਥ ਦੇ ਫਿਓਨਾ ਸਟੇਨਲੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਪਰਿਵਾਰ ਵੱਲੋ ਬੋਲਦਿਆਂ ਸਿਮਰਦੀਪ ਸਿੰਘ ਨੇ ਐਸ ਬੀ ਐਸ ਨੂੰ ਦੱਸਿਆ ਕਿ ੨੮ ਅਪ੍ਰੈਲ ਨੂੰ ਆਪਣੀਆਂ ਦੋ ਛੋਟੀਆਂ ਬੱਚੀਆਂ ਨਾਲ ਖੇਡਦਿਆਂ ਜਪਨੀਤ ਨੂੰ ਅਚਾਨਕ ਛਾਤੀ ਵਿੱਚ ਦਰਦ ਉੱਠਿਆ ਸੀ।

“ਇਸ ਪਿੱਛੋਂ ਸਿਹਤ ਸੁਵਿਧਾਵਾਂ ਅਮਲੇ ਨੂੰ ਬੁਲਾਇਆ ਗਿਆ ਜਿੰਨਾ ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਨਬਜ਼ ਚਲਦੀ ਕੀਤੀ।

“ਉਪਰੰਤ ਉਸਨੂੰ ਫਿਓਨਾ ਸਟੇਨਲੀ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ੫੦ ਮਿੰਟ ਦੀ ਸਰਜਰੀ ਪਿੱਛੋਂ ਦਿਲ ਦੇ ਲਾਗੇ ਖੂਨ ਦੀ ਰੁਕਾਵਟ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ।
ਸਿਮਰਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਰਜਰੀ ਵਿੱਚ ਦਿਲ ਨਾਲ ਸਬੰਧਿਤ ਕੋਈ ਮਸਲਾ ਸਾਮਣੇ ਨਾ ਆਇਆ ਪਰ ਉਸਦੇ ਸਰੀਰ ਦੇ ਹੋਰ ਅੰਗਾਂ ਦੇ ਨਾਂ ਚਲਦਿਆਂ ਡਾਕਟਰਾਂ ਨੂੰ 'ਲਾਈਫ ਸਪੋਰਟ' ਨੂੰ ਬੰਦ ਕਰਨਾ ਪਇਆ।

“ਪਰਿਵਾਰ ਲਈ ਇਹ ਬਹੁਤ ਵੱਡੀ ਬਿਪਤਾ ਦੀ ਘੜ੍ਹੀ ਹੈ। ਜਪਨੀਤ ਆਪਣੇ ਪਿੱਛੇ ਦੋ ਧੀਆਂ (ਉਮਰ ਦੋ ਤੇ ਚਾਰ ਸਾਲ) ਛੱਡ ਗਿਆ ਹੈ।

“ਓਹਨਾ ਦੀ ਪਰਵਰਿਸ਼ ਲਈ ਉਸਦੀ ਪਤਨੀ ਨੂੰ ਕਾਫੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਸਕਦਾ ਹੈ, ਏਹੀ ਕਰਨ ਸੀ ਕਿ ਅਸੀਂ ਪਰਿਵਾਰ ਦੀ ਆਰਥਿਕ ਮਦਦ ਲਈ ਅਪੀਲ ਕੀਤੀ।

“ਮੈਂ ਪਰਿਵਾਰ ਵੱਲੋ ਉਹਨਾਂ ਸਬ ਦਾ ਧੰਨਵਾਦ ਕਰਦਾ ਹਾਂ ਜਿੰਨਾ ਇਸ ਦੁੱਖ ਦੀ ਘੜ੍ਹੀ ਵਿੱਚ ਨਾਂ ਸਿਰਫ ਪਰਿਵਾਰ ਨੂੰ ਧਰਵਾਸ ਦਿੱਤਾ ਬਲਕਿ ਆਰਥਿਕ  ਤੌਰ ਤੇ ਵੀ ਸਹਿਯੋਗ ਦਿੱਤਾ।

ਹੁਣ ਤੱਕ ਫੇਸਬੁੱਕ ਤੇ ਕੀਤੇ ਫੰਡਰੈਜ਼ਰ ਵਿੱਚ ਦੋ ਲੱਖ ਡਾਲਰ ਤੋਂ ਵੀ ਜਿਆਦਾ ਦੀ ਧਨ-ਰਾਸ਼ੀ ਇਕੱਠੀ ਹੋ ਚੁੱਕੀ ਹੈ।

Follow SBS Punjabi on  and .

Share
Published 4 May 2018 2:06pm
Updated 4 May 2018 2:08pm
By Preetinder Grewal

Share this with family and friends