ਕੀ ਹੁੰਦਾ ਹੈ ਜਦੋਂ ਕੋਈ ਬਿਨਾ ਵੀਜ਼ੇ ਤੋਂ ਫੜਿਆ ਜਾਂਦਾ ਹੈ?

ਇੱਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੇ ਐਸ ਬੀ ਐਸ ਨਿਊਜ਼ ਨਾਲ ਬਿਨਾ ਵੀਜ਼ੇ ਤੋਂ ਆਸਟ੍ਰੇਲੀਆ ਵਿੱਚ ਰਹਿਣ ਵਾਲਿਆਂ ਦੀ ਭਾਲ ਕਰਨ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ।

Malaysians make up the highest number of visa overstayers.

Malaysians make up the highest number of visa overstayers. Source: SBS

ਕ੍ਰਿਸਟੋਫਰ ਲਿਵਿੰਗਸਟਨ ਅੱਜ ਕਲ ਇੱਕ ਇਮੀਗ੍ਰੇਸ਼ਨ ਵਕੀਲ ਹਨ ਅਤੇ ਵੀਜ਼ਾ ਅਤੇ ਇਮੀਗ੍ਰੇਸ਼ਨ ਸਬੰਧੀ ਕਈ ਮਾਮਲਿਆਂ ਵਿੱਚ ਸਲਾਹ ਦਿੰਦੇ ਹਨ ਅਤੇ ਆਪਣੇ ਕਲਾਂਇਟ ਦੀ ਮਦਦ ਕਰਦੇ ਹਨ। ਪਰੰਤੂ ਇੱਕ ਵਕੀਲ ਬਣਨ ਤੋਂ ਪਹਿਲਾਂ ਉਹ ਸਾਲ 1990 ਤੱਕ ਇਮੀਗ੍ਰੇਸ਼ਨ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ ਅਤੇ ਓਹਨਾ ਸੈਕੜੇ ਹੀ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜੋ ਕਿ ਬਿਨਾ ਵੀਜ਼ੇ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ।

ਹੋਮ ਅਫੇਯਰ ਵਿਭਾਗ ਮੁਤਾਬਿਕ, ਆਸਟ੍ਰੇਲੀਆ ਵਿੱਚ ਸਾਲ 2016-17 ਦੌਰਾਨ ਤਕਰੀਬਨ 62,900 ਵਿਅਕਤੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਅਤੇ ਇਸ ਸਾਲ ਦੌਰਾਨ ਇਹਨਾਂ ਵਿਚੋਂ 15,885 ਨੂੰ ਕਾਬੂ ਕੀਤਾ ਗਿਆ ਸੀ।

ਸ਼੍ਰੀ ਲਿਵਿੰਗਸਟਨ ਕਹਿੰਦੇ ਹਨ ਜਦੋ ਵੀ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੇ ਠਿਕਾਣੇ ਤੇ ਛਾਪਾ ਮਾਰਦੇ, ਜ਼ਿਆਦਾਤਰ ਸਮੇਂ ਲੋਕ ਰੋਂਦੇ ਸਨ। ਕੇਵਲ ਇੱਕ ਵਾਰ ਇੱਕ ਵਿਅਕਤੀ ਨੇ ਖਿੜਕੀ ਤੋਂ ਬਾਹਰ ਛਾਲ ਮਾਰ ਦਿੱਤੀ ਸੀ।

"ਫਰਜ਼ ਕਰੋ ਤੁਹਾਨੂੰ ਆਪਣੀ ਜ਼ਿੰਦਗੀ 10-15 ਮਿੰਟਾਂ ਵਿੱਚ ਸਮੇਟਣ ਨੂੰ ਕਿਹਾ ਜਾਵੇ, ਆਪਣਾ ਸਭ ਕੁਝ, ਸਭ ਸਮਾਨ ਬਣ ਲਵੋ।
"ਇਹ ਇਕ ਭਿਆਨਕ ਸੁਫ਼ਨੇ ਵਾਂਗ ਹੈ। ਨਹੀਂ?"
Christopher Livingston
Christopher Livingston has caught “hundreds” of visa overstayers in Australia. Source: Supplied
"ਮੇਰੀ ਇਸ ਨੌਕਰੀ ਵਿੱਚ ਰੂਚੀ ਸੀ। ਮੇਨੂ ਲੋਕਾਂ ਨੂੰ ਭਾਲਣਾ ਪਸੰਦ ਸੀ ; ਮੇਰੀ ਰੂਚੀ ਸੀ ਕਿ ਮੈਂ ਲੋਕਾਂ ਨੂੰ ਗਿਰਫ਼ਤਾਰ ਕਰ ਸਕਾਂ ਇਸਤੋਂ ਪਹਿਲਾਂ ਕਿ ਉਹ ਫਰਾਰ ਹੋ ਜਾਨ ਜਾਂ ਉਹਨਾਂ ਨੂੰ ਸ਼ਰੀਰਕ ਤੌਰ ਤੇ ਕੋਈ ਨੁਕਸਾਨ ਹੋਵੇ," ਸ਼੍ਰੀ ਲੇਵਿੰਗਸ੍ਟਨ ਨੇ ਕਿਹਾ।

ਓਹਨਾ ਦੱਸਿਆ ਕਿ ਖਿੜਕੀ ਤੋਂ ਛਾਲ ਮਾਰਨ ਵਾਲਾ ਵਿਅਕਤੀ ਬੁਰੀ ਤਰਾਂ ਜ਼ਖਮੀ ਹੋ ਗਿਆ ਸੀ। "ਪਰ ਸ਼ੁਕਰ ਹੈ ਉਹ ਬਚ ਗਿਆ"
ਓਹਨਾ ਦੱਸਿਆ ਕਿ ਕਈ ਵਾਰ ਟ੍ਰੈਫਿਕ ਸਟੋਪ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਫੜੇ ਜਾਨ ਦਾ ਕਾਰਨ ਬਣ ਜਾਂਦੇ ਹਨ ਪਰੰਤੂ 99 ਫੀਸਦੀ ਮਾਮਲਿਆਂ ਵਿੱਚ ਇਹ ਇਹਨਾਂ ਦੇ ਭਾਈਚਾਰੇ ਵਿੱਚ ਹੀ ਕਿਸੇ ਵੱਲੋਂ ਸੂਹ ਮਿਲਣ ਤੇ ਫੜੇ ਜਾਂਦੇ ਹਨ।

ਆਮ ਤੌਰ ਤੇ ਸੂਹ ਦੇਣ ਦੀ ਵਜਾਹ ਸੈਕਸ, ਪੈਸੇ ਜਾਂ ਦੁਸਮਣੀ ਹੁੰਦੀ ਹੈ।

ਉਹ ਦੱਸਦੇ ਹਨ ਕਿ ਕਈਆਂ ਲਈ ਫੜੇ ਜਾਨ ਦਾ ਲਗਾਤਾਰ ਡਰ ਆਪਣੇ ਆਪ ਵਿੱਚ ਇੱਕ ਸਜ਼ਾ ਹੈ।
"ਪਰ ਕਈ ਬੜੇ ਚੁੱਕਣੇ ਰਹਿੰਦੇ ਹਨ। ਇੱਕ ਵਿਅਕਤੀ ਚਾਲੀ ਸਾਲ ਤੱਕ ਬਿਨਾ ਵੀਜ਼ੇ ਤੋਂ ਰਹਿੰਦਾ ਰਿਹਾ," ਓਹਨਾ ਦੱਸਿਆ।

ਅਖੀਰ ਮਲੇਸ਼ੀਆ ਵਿੱਚ ਉਸਦੇ ਪਰਿਵਾਰ ਵਿੱਚ ਸਮੱਸਿਆ ਹੋਣ ਕਾਰਨ ਉਸਨੂੰ ਸ਼੍ਰੀ ਲੇਵਿੰਗਸਟਨ ਦੀ ਸੇਵਾਵਾਂ ਲੈਣੀਆਂ ਪਾਈਆਂ।
ਪਤਾ ਲੱਗਿਆ ਕਿ ਉਹ ਵਿਅਕਤੀ ਇੰਨਾ ਸਮਾਂ ਆਸਟ੍ਰੇਲੀਆ ਵਿੱਚ ਰਹਿਣ ਕਾਰਨ ਨਾਗਰਿਕਤਾ ਦਾ ਹੱਕਦਾਰ ਹੋ ਗਿਆ ਸੀ। ਪਰੰਤੂ, ਸ਼੍ਰੀ ਲੇਵਿੰਗਸਟਨ ਮੁਤਾਬਿਕ ਉਹ ਕਈ ਹਜ਼ਾਰਾਂ ਵਿਚੋਂ ਇੱਕ ਮਾਮਲਾ ਸੀ।

ਓਹਨਾ ਦਾ ਕਹਿਣਾ ਹੈ ਕਿ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿਣ ਦਾ ਕੋਈ ਨਾ ਕੋਈ ਕਾਨੂੰਨੀ ਢੰਗ ਨਿੱਕਲ ਆਉਂਦਾ ਹੈ, ਬਜਾਏ ਇਸਦੇ ਕਿ ਗੈਰਕਾਨੂੰਨੀ ਢੰਗ ਨਾਲ ਖਤਰਾ ਮੁੱਲ ਲਿਆ ਜਾਵੇ। ਉਹ ਦੱਸਦੇ ਹਨ ਕਿ ਬਿਨਾ ਵੀਜ਼ੇ ਤੋਂ ਰਹਿਣਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ।

ਸ਼੍ਰੀ ਲੇਵਿੰਗਸਟਨ ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਫੜਿਆ ਜਾਵੇ ਅਤੇ ਉਸਨੂੰ ਡਿਟੈਂਸ਼ਨ ਵਿੱਚ ਭੇਜ ਦਿੱਤਾ ਗਿਆ ਤਾਂ ਉਸਦੇ ਵਿਕਲਪ ਬੜੇ ਸੀਮਿਤ ਹੋ ਜਾਂਦੇ ਹਨ।
"ਜੇਕਰ ਤੁਸੀਂ ਪਹਿਲਾਂ ਹੀ ਦਸ ਸਾਲ ਤੋਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਚੁੱਕੇ ਹੋ, ਉਹ ਕਹਿਣਗੇ 'ਅਸੀਂ ਤੁਹਾਨੂੰ ਕਿਉਂ ਛੱਡੀਏ?"
"ਡਿਟੈਂਸ਼ਨ ਵਿੱਚ ਜਾਨ ਮਗਰੋਂ ਬਾਹਰ ਆਉਣਾ ਬੜਾ ਔਖਾ ਹੈ। "

ਕਿ ਤੁਸੀਂ ਆਪਣੀ ਕਹਾਣੀ ਐਸ ਬੀ ਐਸ ਨਾਲ ਸਾਂਝੀ ਕਰਨੀ ਚਾਹੋਗੇ ? [email protected] ਤੇ ਸੰਪਕ ਕਰੋ।

Share
Published 6 June 2018 5:54pm
By Leesha McKenny

Share this with family and friends