ਆਸਟ੍ਰੇਲੀਆ ਸਰਕਾਰ ਤਕਨੀਕੀ ਖੇਤਰ ਵਿੱਚ ਮਹਾਰਤ ਰੱਖਦੇ ਪ੍ਰਵਾਸੀਆਂ ਨੂੰ ਦੂਜੇ ਮੁਲਕਾਂ ਦੀ ਥਾਂ ਇਥੇ ਦੀਆਂ ਤਕਨੀਕੀ ਕਮ੍ਪਨੀਆਂ ਵੱਲ ਲੁਭਾਉਣ ਲਈ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਜਾ ਰਹੀ ਹੈ ਜਿਸਦੇ ਨਾਲ ਅਜਿਹੇ ਕਾਰੋਬਾਰ $180,000 ਸਲਾਨਾ ਤਨਖਾਹ ਵਾਲਿਆਂ ਨੌਕਰੀਆਂ ਖਾਤਰ ਕਾਮਿਆਂ ਨੂੰ ਸਪੌਂਸਰ ਕਰ ਸਕਣ ਗੀਆਂ।
ਬਾਇਓਮੈਡੀਸਿਨ ਅਤੇ ਖੇਤੀਬਾੜੀ ਤਕਨੀਕ ਦੀ ਮਹਾਰਤ ਵਾਲੇ ਕਾਮਿਆਂ ਨੂੰ ਆਸਟ੍ਰੇਲੀਆ ਲਿਆਉਣ ਲਈ ਸਟਾਰਟ ਅਪ ਕਮ੍ਪਨੀਆਂ ਇੱਕ ਹੋਰ ਖਾਸ ਵੀਜ਼ੇ ਤੇ ਓਹ੍ਨਾਨੂੰ ਸਪੌਂਸਰ ਕਰ ਸਕਣ ਗੀਆਂ।
ਇਹਨਾਂ ਦੋਵੇ ਵੀਜ਼ਿਆਂ ਲਈ ਪ੍ਰਵਾਸੀਆਂ ਨੂੰ ਜ਼ਰੂਰੀ ਤੌਰ ਤੇ ਤਿੰਨ ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। ਸਪੌਂਸਰ ਕਰਨ ਵਾਲੇ ਕਾਰੋਬਾਰਾਂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਹਨਾਂ ਨੇ ਲੋੜੀਂਦੀ ਮਹਾਰਤ ਵਾਲੇ ਕਾਮਿਆਂ ਦੀ ਆਸਟ੍ਰੇਲੀਆ ਵਿੱਚ ਭਾਲ ਕੀਤੀ ਹੈ।
"ਸਰਕਾਰ ਨੂੰ ਅਹਿਸਾਸ ਹੈ ਕਿ ਉੱਚੀ ਤਕਨੀਕੀ ਮਹਾਰਤ ਵਾਲੇ ਕਾਮਿਆਂ ਲਈ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਸਖਤ ਮੁਕਾਬਲਾ ਹੈ ਅਤੇ, ਇਹਨਾਂ ਕਰਕੇ ਆਸਟ੍ਰੇਲੀਆ ਵਿੱਚ ਕਾਮਿਆਂ ਨੂੰ ਸਿਖਲਾਈ ਪ੍ਰਦਾਨ ਕਰਕੇ ਇਥੋਂ ਦੇ ਕਾਰੋਬਾਰਾਂ ਨੂੰ ਵਧਾਇਆ ਜਾ ਸਕਦਾ ਹੈ," ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ।
ਹਾਲਾਂਕਿ ਇਸ ਸਕੀਮ ਹੇਠ ਕੁੱਲ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ ਨੂੰ ਸੀਮਿਤ ਨਹੀਂ ਕੀਤਾ ਜਾਵੇਗਾ ਪ੍ਰੰਤੂ ਕਾਰੋਬਾਰਾਂ ਤੇ ਸਪੌਂਸਰ ਕੀਤੇ ਕਾਮਿਆਂ ਨੂੰ ਨੌਕਰੀ ਦੇਣ ਤੇ ਇੱਕ ਨਿਰਧਾਰਿਤ ਸੀਮਾ ਲਾਗੂ ਹੋਵੇਗੀ।
ਪਹਿਲਾਂ ਤੋਂ ਸਥਾਪਿਤ ਕਾਰੋਬਾਰ ਹਰੇਕ ਸਾਲ ਵੱਧੋ ਵੱਧ ਵੀਹ ਕਾਮਿਆਂ ਨੂੰ ਪ੍ਰਤੀ ਸਾਲ ਸਪੌਂਸਰ ਕਰ ਸਕਣ ਗੇ ਅਤੇ ਨਵੇਂ ਸਟਾਰਟ ਅਪ ਪੰਜ ਕਾਮਿਆਂ ਨੂੰ ਵਿਦੇਸ਼ਾਂ ਤੋਂ ਇਹਨਾਂ ਵੀਜ਼ਿਆਂ ਤੇ ਆਸਟ੍ਰੇਲੀਆ ਲਿਆ ਸਕਣਗੇ।