ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਫਰੈਂਕਸਟਨ ਨਿਵਾਸੀ ਇਸ 49 ਸਾਲਾ ਵਿਅਕਤੀ ਨੂੰ ਮੈਲਬਰਨ ਦੇ ਉੱਤਰ ਪੂਰਬੀ ਇਲਾਕੇ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਸ ਉੱਤੇ ਦੋਸ਼ ਲਗਾਏ ਗਏ ਹਨ।
ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹ ਦੋਸ਼ ਲਗਾਏ ਗਏ ਹਨ ਅਤੇ ਇਹ ਵਿਅਕਤੀ ਹੁਣ ਇੱਕ ਖਾਸ ਅਦਾਲਤ ਅੱਗੇ ਪੇਸ਼ ਹੋਵੇਗਾ।ਇਸ ਵਿਅਕਤੀ ਨੂੰ ਨੌਕਰੀ ਤੇ ਰੱਖਣ ਵਾਲੀ ਕੰਪਨੀ ਉੱਤੇ ਵੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ ਜਿਨ੍ਹਾਂ ਵਿੱਚ ਖਰਾਬ ਟਰੱਕ ਅਤੇ ਥਕੇ ਹੋਏ ਡਰਾਇਵਰਾਂ ਨੂੰ ਕੰਮ ਤੇ ਲਾਉਣਾ ਆਦਿ ਸ਼ਾਮਲ ਹਨ।
Four police officers have died in a crash involving a truck on Melbourne's Eastern Freeway. Source: AAP
ਪੁਲਿਸ ਦੇ ਦੋਸ਼ਾਂ ਅਨੁਸਾਰ ਇੱਕ ਹੋਰ 41 ਸਾਲਾਂ ਦਾ ਵਿਅਕਤੀ 149 ਕਿਮੀ ਪ੍ਰਤੀ ਘੰਟਾ ਦੀ ਸਪੀਡ ਉੱਤੇ ਇੱਕ ਮਹਿੰਗੀ ਕਾਰ ਚਲਾ ਰਿਹਾ ਸੀ ਅਤੇ ਇਸ ਨੇ ਕਈ ਪ੍ਰਕਾਰ ਦੇ ਨਸ਼ੇ ਵੀ ਕੀਤੇ ਹੋਏ ਸਨ।
ਪੁਲਿਸ ਅਧਿਕਾਰੀ ਇਸ ਵਿਅਕਤੀ ਦੀ ਸੜਕ ਦੇ ਕਿਨਾਰੇ ਉੱਤੇ ਜਾਂਚ ਕਰ ਰਹੇ ਸਨ ਜਦੋਂ ਉਕਤ ਹਾਦਸਾ ਵਾਪਰ ਗਿਆ। ਬਾਅਦ ਵਿੱਚ ਇਸ ਵਿਅਕਤੀ ਨੇ ਸਾਰੀ ਘਟਨਾ ਦੀ ਨਾ ਸਿਰਫ ਫਿਲਮ ਹੀ ਬਣਾਈ ਬਲਕਿ ਸੀਨੀਅਰ ਕਾਂਸਟੇਬਲ ਟੇਲਰ ਨੂੰ ਗਾਲ੍ਹਾਂ ਵੀ ਕੱਢੀਆਂ ਅਤੇ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਗਿਆ।ਫਿਟਜ਼ਰੋਏ ਦੇ ਇਸ ਵਿਅਕਤੀ ਉੱਤੇ 9 ਦੋਸ਼ ਲਗਾਏ ਗਏ ਹਨ ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਤੇਜ਼ ਰਫਤਾਰ ਵਿੱਚ ਗੱਡੀ ਚਲਾਉਣਾ, ਲਾਪਰਵਾਹੀ ਨਾਲ ਜਿੰਦਗੀ ਖਤਰੇ ਵਿੱਚ ਪਾਉਣੀ, ਲੌੜੀਂਦੀ ਮਦਦ ਨਾ ਪ੍ਰਦਾਨ ਕਰਨੀ ਅਤੇ ਨਸ਼ੀਲੇ ਪਦਾਰਥਾਂ ਦੀ ਪ੍ਰਾਪਤੀ ਆਦਿ ਸ਼ਾਮਲ ਹਨ।
The scene of a fatal crash on Melbourne's Eastern Freeway Source: AAP
ਚਾਰੋਂ ਪੁਲਿਸ ਅਧਿਕਾਰੀਆਂ ਨੂੰ ਰਾਜ ਭਰ ਵਿੱਚ ਸ਼ਰਧਾਂਜਲੀ ਦੇਣ ਤੋਂ ਬਾਅਦ ਅੰਤਿਮ ਵਿਦਾਇਗੀ ਦਿੱਤੀ ਗਈ ਸੀ।