ਜਿਸ ਉਮਰ ਦੇ ਜ਼ਿਆਦਾਤਰ ਬੱਚਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਹੁੰਦਾ ਕਿ ਭੂਗੋਲ ਦਾ ਅਰਥ ਕੀ ਹੈ, ਉਸ ਉਮਰ ਵਿੱਚ ਕੀਰਤ ਕੌਰ ਵਿੱਚ 150 ਦੇਸ਼ਾਂ ਦੇ ਭੂਗੋਲ ਨੂੰ ਯਾਦ ਕਰਨ ਦੀ ਅਸਧਾਰਨ ਸਮਰੱਥਾ ਜਾਪਦੀ ਹੈ।
ਤਿੰਨ ਸਾਲ ਅਤੇ ਨੌਂ ਮਹੀਨਿਆਂ ਦੀ ਉਮਰ ਵਿੱਚ ਕੀਰਤ ਨੇ ਇਨ੍ਹਾਂ ਸਾਰੇ ਦੇਸ਼ਾਂ ਦੇ ਸਿਰਫ ਨਾਮ ਹੀ ਨਹੀਂ ਬਲਕਿ ਉਨ੍ਹਾਂ ਦੇ ਨਕਸ਼ੇ ਅਤੇ ਝੰਡੇ ਵੀ ਯਾਦ ਕੀਤੇ ਹੋਏ ਹਨ ਅਤੇ ਉਹ 150 ਤੋਂ ਵੀ ਵੱਧ ਮਸ਼ਹੂਰ ਬ੍ਰਾਂਡਾਂ ਦੀ ਪਛਾਣ ਵੀ ਕਰ ਸਕਦੀ ਹੈ।
ਕੀਰਤ ਦੀ ਭੂਗੋਲ ਵਿਚ ਦਿਲਚਸਪੀ ਅੰਸ਼ਕ ਤੌਰ 'ਤੇ ਉਸ ਦੇ ਪਿਤਾ ਸਰਬਜੀਤ ਸਿੰਘ ਦੀ ਬਦੌਲਤ ਹੈ।
ਸਰਬਜੀਤ ਨੇ ਐਸ.ਬੀ.ਐਸ. ਪੰਜਾਬੀ ਨੂੰ ਦੱਸਿਆ ਕਿ ਉਸਨੂੰ ਕੰਮ ਕਾਰਨ ਵੱਖ-ਵੱਖ ਦੇਸ਼ਾਂ ਦੀ ਯਾਤਰਾ ਤੇ ਜਾਣਾ ਹੁੰਦਾ ਸੀ ਅਤੇ ਉਹ ਅਕਸਰ ਇਹਨਾਂ ਥਾਵਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਨਕਸ਼ੇ 'ਤੇ ਦੇਖਦਾ ਸੀ ਅਤੇ ਕੀਰਤ ਇਸ ਅਭਿਆਸ ਲਈ ਉਸਦਾ ਸਾਥ ਦਿੰਦੀ ਸੀ।
"ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਚੀਜ਼ ਨੂੰ ਸਮਝਣ ਲਈ ਕਈ ਵਾਰੀ ਮੈਨੂੰ ਸੰਘਰਸ਼ ਕਰਨਾ ਪੈਂਦਾ ਸੀ, ਕੀਰਤ ਉਹ ਸਭ ਸਹਿਜੇ ਹੀ ਸਿੱਖ ਲੈਦੀ ਸੀ। ਮੇਰੀ ਹੈਰਾਨੀ ਦੀ ਹੱਦ ਹੈ ਕਿ ਕੀਰਤ ਦੇਸ਼ਾਂ ਨੂੰ ਉਨ੍ਹਾਂ ਦੇ ਵਿਅਕਤੀਗਤ ਰੇਖਾਵਾਂ ਦੇ ਨਕਸ਼ੇ ਤੋਂ ਵੀ ਪਹਿਚਾਣ ਲੈਂਦੀ ਹੈ ਜੋ ਮੈਂ ਕਦੇ ਸਿਖਾਏ ਹੀ ਨਹੀਂ ਸਨ।"
ਸਰਬਜੀਤ ਨੇ ਮਜਾਕੀਆ ਲਹਿਜ਼ੇ ਨਾਲ ਕਿਹਾ ਕਿ 'ਫਿਸ਼ਿੰਗ (ਜਾਅਲੀ)’ ਫੋਨ ਕਾਲਾਂ ਨੇ ਵੀ ਕੀਰਤ ਦੀ ਸਿਖਲਾਈ ਪ੍ਰਕਿਰਿਆ ਵਿਚ ਵੀ ਭੂਮਿਕਾ ਨਿਭਾਈ।
“ਜ਼ਿਆਦਾਤਰ ਕਾਲਾਂ ਆਜ਼ੇਰਬਾਈਜ਼ਾਨ, ਜਾਇਬੂਟੀ, ਡੋਮਿਨਿਕਨਰੀਪਬਲਿਕ, ਬੇਲੀਜ਼, ਬੇਨਿਨ, ਮੌਰੀਤਾਨੀਆ ਅਾਦਿ ਦੇਸ਼ਾਂ ਤੋਂ ਆਈਆਂ ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਸੀ। ਕੀਰਤ ਅਕਸਰ ਪੁੱਛਦੀ ਸੀ ਕਿ ਪਾਪਾ ਕਿਹਦੀ ਕਾਲ ਸੀ? ਅਤੇ ਮੈਂ ਨਕਸ਼ੇ ਤੇ ਦਿਖਾ ਕੇ ਕਹਿਣਾ ਕਿ ਇਸ ਦੇਸ਼ ਤੋਂ ਆਈ ਸੀ!"
"ਮੈਨੂੰ ਹੈਰਾਨੀ ਹੈ ਕਿ ਹੁਣ ਉਹ 150 ਤੋਂ ਵੱਧ ਦੇਸ਼ਾਂ ਦੇ ਨਕਸ਼ੇ ਅਤੇ ਝੰਡੇ ਪਛਾਣ ਸਕਦੀ ਹੈ। ਇਸ ਤੋਂ ਇਲਾਵਾ, ਤੁਸੀਂ ਉਸ ਨੂੰ ਕਿਸੇ ਦੇਸ਼ ਦਾ ਨਾਂ ਬੋਲੋ, ਉਹ ਤੁਹਾਨੂੰ ਗੁਆਂਢੀ ਦੇਸ਼ਾਂ ਦੇ ਨਾਮ ਦੱਸ ਦੇਵੇਗੀ।"ਸਿੰਘ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ, ਜਿੰਨ੍ਹਾਂ ਨੇ ਹਾਲ ਹੀ ਵਿਚ ਕੀਰਤ ਦੀ ਸਮਰੱਥਾ ਬਾਰੇ ਜਾਣਿਆ ਹੈ, ਮਹਿਸੂਸ ਕਰਦੇ ਹਨ ਕਿ ਕੀਰਤ ਇਕ 'ਹੋਣਹਾਰ' ਬੱਚਾ ਹੈ, ਜਿਸ ਕੋਲ 'ਅਸਚਰਜ' ਯਾਦ ਸ਼ਕਤੀ ਹੈ।
The Singh family lives in the western Sydney suburb of Blacktown. Source: Supplied
ਸਰਬਜੀਤ ਦੇ ਖ਼ਾਸ ਮਿੱਤਰ ਅਮਿਤ ਅਨੁਸਾਰ ਕੀਰਤ ਆਪਣੇ ਆਲੇ-ਦੁਆਲੇ ਵਾਪਰਦੇ ਘਟਨਾਕ੍ਰਮ ਯਾਦ ਰੱਖ ਲੈਂਦੀ ਹੈ..... ਉਸਨੇ ਕਾਰਾਂ, ਰਾਹਾਂ, ਦੁਕਾਨਾਂ ਦੇ ਨਾਂ ਅਤੇ ਸਾਡੇ ਸੱਜਣਾਂ-ਮਿੱਤਰਾਂ ਦੇ ਕੁਝ ਖਾਸ ਵੇਰਵੇ ਦੱਸੇ ਨੇ ਜੋ ਉਸਨੇ ਅਲੱਗ-ਅਲੱਗ ਸਮੇਂ ਤੇ ਨੋਟ ਕੀਤੇ ਸਨ।
"ਕੀਰਤ ਇੱਕ ਬਹੁਤ ਹੀ ਮਾਸੂਮ ਅਤੇ ਕਾਬਲ ਬੱਚੀ ਹੈ ਉਸ ਕੋਲ ਇਕ ਗ਼ਜ਼ਬ ਦਾ ਦਿਮਾਗ ਹੈ ਜੋ ਸਾਨੂੰ ਸਮੇਂ-ਸਮੇਂ ਤੇ ਹੈਰਾਨ ਕਰਦਾ ਹੈ।"
ਇਹ ਵੀ ਪੜ੍ਹੋ:
ਜਾਣੋ ਸੋਸ਼ਲ ਮੀਡਿਆ ਤੇ ਮਹਿਕਾਂ ਖਿਲਾਰਦੇ ਇਸ ਪਰਿਵਾਰ ਬਾਰੇ
ਸਰਬਜੀਤ ਸਿੰਘ ਨੇ ਕਿਹਾ ਕਿ ਇਹ ਹਰ ਮਾਪੇ ਦਾ ਸੁਫਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧਦੇ ਅਤੇ ਸਿੱਖਦੇ ਦੇਖਣ ਅਤੇ ਉਹ ਵੀ ਇਸ ਸਬੰਧ ਵਿੱਚ ਵੱਖਰੇ ਨਹੀਂ ਹਨ।
“ਅਸੀਂ ਸੋਚਦੇ ਹਾਂ ਕਿ ਕੀਰਤ ਕੁਝ ਕੁ ਵੱਖਰੀਆਂ ਰੁਚੀਆਂ ਦੇ ਨਾਲ, ਇੱਕ ਆਮ ਬੱਚਿਆਂ ਵਰਗਾ ਹੀ ਬੱਚਾ ਹੈ, ਘਰ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਗੂੰਜ ਤੇ ਗੁਰੂ ਸਾਹਿਬ [ਗੁਰੂਦੁਆਰਾ ਸਾਹਿਬ ਕੀਰਤ ਨੂੰ ਕਹਿਣਾ ਨਹੀਂ ਆਉਦਾ ਸੀ] ਜਾਣ ਦੇ ਵੀ ਚਾਅ ਨੇ ਵੀ ਉਸ ਦੀ ਬਿਰਤੀ ਤੇ ਪ੍ਰਭਾਵ ਛੱਡਿਆ ਹੈ।
“ਮੁੱਢ ਤੋਂ ਹੀ ਕੀਰਤ ਦਾ ਸੁਭਾਅ ਬੜਾ ਮਿਲਣਸਾਰ ਹੈ ਅਤੇ ਉਸਦਾ ਬਜ਼ੁਰਗਾਂ ਨਾਲ ਖ਼ਾਸ ਮੋਹ ਹੈ। ਜਦੋਂ ਕਦੇ ਆਉਂਦੇ-ਜਾਂਦੇ ਜਾਂ ਕਿਸੇ ਪਾਰਕ ਵਿੱਚ ਬਜ਼ੁਰਗ ਨਜ਼ਰੀਂ ਪੈਂਦੇ ਤਾਂ ਉਹ ਸਾਰਿਆਂ ਦੇ ਕੋਲ ਜਾ, ਹੱਥ-ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੀ ਤੇ ਬਜ਼ੁਰਗ ਵੀ ਅਸੀਸਾਂ ਦੀ ਪੰਡ ਦੇ ਕੇ ਤੋਰਦੇ।ਕੀਰਤ ਪੰਜਾਬੀ ਸੰਗੀਤ ਵੀ ਸ਼ੌਕ ਨਾਲ ਸੁਣਦੀ ਹੈ, ‘ਕੁੜੀਆਂ ਕੇਸ ਵਾਹੁੰਦੀਆਂ ਨੇ’ ਅਤੇ ‘ਕਿਤਾਬਾਂ ਵਾਲ਼ਾ ਰਖਣਾ’ ਉਸਦੇ ਪਸੰਦੀਦਾ ਗਾਣੇ ਹਨ।
ਕੀਰਤ ਦਾ ਬਜ਼ੁਰਗਾਂ ਨਾਲ ਖ਼ਾਸ ਮੋਹ ਹੈ। Source: Supplied
ਸਰਬਜੀਤ ਦਾ ਮੰਨਣਾ ਹੈ ਕਿ ਬੱਚੇ ਉਹੀ ਸਿੱਖਦੇ ਨੇ, ਜੋ ਉਹ ਸਿੱਖਣਾ ਚਾਹੁੰਦੇ ਨੇ - ਬੱਚੇ ਉਹ ਨਹੀਂ ਸਿੱਖਦੇ ਜੋ ਅਸੀਂ ਸਿਖਾਉਣਾ ਚਾਹੁੰਦੇ ਹਾਂ। ਬੱਚਿਆਂ ਨੂੰ ਧੱਕੇ ਨਾਲ ਵੀ ਨਹੀਂ ਸਿਖਾਇਆ ਜਾ ਸਕਦਾ ਤੇ ਉਹ ਬੜੀ ਜਲਦੀ ਰੁਚੀ ਵੀ ਖੋ ਦਿੰਦੇ ਹਨ।
ਫ਼ਿਲਹਾਲ ਕੀਰਤ ਬੱਚਿਆਂ ਦੀਆਂ ਕਵਿਤਾਵਾਂ ਅਤੇ ਡਰਾਇੰਗ ਦਾ ਆਨੰਦ ਮਾਣਦੀ ਹੈ ਅਤੇ ਪੰਜਾਬ ਤੋਂ ਆਏ ਦਾਦਾ-ਦਾਦੀ ਕੋਲੋਂ ਪਿਆਰ ਦੇ ਨਿੱਘ ਦੇ ਨਾਲ-ਨਾਲ ਫੁੱਲ ਤੇ ਸਬਜ਼ੀਆਂ ਉਗਾਉਣਾ ਸਿੱਖ ਰਹੀ ਹੈ ਤਾਂ ਜੋ ਉਸਦੇ ਮਨ-ਮੰਦਿਰ ਵਿੱਚ ਵੀ ਕੁਦਰਤ ਪ੍ਰਤੀ ਕੋਮਲ-ਭਾਵ ਜਾਗ ਸਕਣ।
ਸਰਬਜੀਤ ਲਗਭਗ 10 ਕੁ ਸਾਲ ਪਹਿਲਾਂ ਪੰਜਾਬ ਤੋਂ ਆਸਟਰੇਲੀਆ ਆਇਆ ਸੀ ਅਤੇ ਹੁਣ ਆਪਣੀ ਪਤਨੀ ਸੰਦੀਪ ਕੌਰ ਅਤੇ ਦੋ ਬੱਚਿਆਂ ਕੀਰਤ ਕੌਰ ਅਤੇ ਜੈਬੀਰ ਸਿੰਘ ਨਾਲ ਸਿਡਨੀ ਵਿੱਚ ਬਲੈਕਟਾਊਨ ਵਿਖੇ ਰਹਿ ਰਿਹਾ ਹੈ।
Read this story in English
While most three-year-old children wouldn't know what geography even means, Australian-Indian child Keert Kaur has developed the ability to remember the attributes of more than 150 countries.
She can not only identify and name the countries but also remember their maps and flags.
She can also recognise well over 150 brand logos.
Her interest in geography developed with the help of her father Sarabjit Singh.
“My job demanded me to travel to many countries and I often look at maps before I travel to these places, and sometimes she joins me for a brainstorming exercise,” Mr Singh told SBS Punjabi.
“It was amazing to watch her learn the stuff that even I sometimes struggle to deal with. To my surprise, she was recognising countries from their individual outline maps that I never taught her."Mr Singh said that fake and telemarketer phone calls played a role in Keert's learning process.
Keert Kaur Source: Supplied
"Most of the calls originated from the countries we hardly heard of like Azerbaijan, Djibouti, Dominican Republic, Belize, Benin, Mauritania and many more," he said.
"Keert used to ask, papa, whose call was it? And I used to answer showing on the map that someone from this country.
"To my surprise, now she can recognise the maps and flags of over 150 countries. Moreover, you name a country, she will spontaneously tell you the neighbouring countries.”The Singh family’s friends and relatives, who recently learnt about Keert’s abilities, believed she was a "blessed child" with an "astonishing memory".
Keert Kaur can recognise the maps and flags of over 150 countries. Source: Supplied
“She’ll remember whatever happens around her, let it be names of cars, routes, shops and some very fine details of our friends' circle that she’d have noted weeks apart,” said Amit, a close associate of Mr Singh.
“She is a very adorable and incredible child. She has an amazing little brain with a ridiculous memory that she astounds us with in different ways.”Mr Singh said it’s every parent's dream to see their child grow and learn.
Keert's parents say she as an ordinary kid but with a photographic memory. Source: Supplied
"I uploaded videos on YouTube as my phone was running out of memory and I wasn’t able to save it to external hard drive via email. So I'd save them on YouTube and shared it with my friends and relatives,” he said.
“But at the same time, we think she is just a normal kid but with different interests. Like any other kid in the town, she is good at reciting poems and enjoys drawing.”
Mr Singh came to Australia from Punjab, India more than 10 years ago.
He lives with his wife Sandeep Kaur and their two children, Keert Kaur and Jaibir Singh in the Sydney suburb of Blacktown.