ਹਰਸ਼ ਗੁਪਤਾ ਨੂੰ ਲਗਭਗ ਜਦੋਂ ਦੋ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਵਿਨਾਸ਼ਕਾਰੀ ਜੰਗਲੀ ਅਗਾਂ ਕਰਣ ਹੋਏ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਨੇ ਇੱਕ ਵਲੰਟੀਅਰ ਵਜੋਂ ਫ਼ਾਇਰ ਫ਼ਾਈਟਰ ਬਣਨ ਦਾ ਫ਼ੈਸਲਾ ਕੀਤਾ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀ ਗੁਪਤਾ ਨੇ ਕਿਹਾ ਕਿ ਸ਼ਹਿਰੋਂ ਦੂਰ ਵਸਦੇ ਖੇਤਰਾਂ ਲਈ ਉਨ੍ਹਾਂ ਦੇ ਦਿਲ ਵਿੱਚ ਪ੍ਰੇਮ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਮਕਸਦ ਨੇ ਉਨ੍ਹਾਂ ਨੂੰ ਇੱਕ ਫ਼ਾਇਰ ਫ਼ਾਈਟਰ ਬਣਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ “ਫ਼ਾਇਰ ਫ਼ਾਈਟਰ ਬਣਨ ਤੋਂ ਬਾਅਦ ਹਰ ਸਾਲ ਮੈ ਲਗਭਗ 30-35 ਜੰਗਲੀ ਅੱਗਾਂ ਬੁਝਾਉਣ ਵਿੱਚ ਮੈ ਆਪਣਾ ਯੋਗਦਾਨ ਪਾਇਆ ਹੈ"
ਸ੍ਰੀ ਗੁਪਤਾ ਨੇ ਕਿਹਾ ਕਿ ਫ਼ਾਇਰ ਫ਼ਾਈਟਰ ਦੀ ਨੌਕਰੀ ਆਸਾਨ ਨਹੀਂ ਹੈ ਪਰ ਭਾਈਚਾਰੇ ਨੂੰ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਪ੍ਰਦਾਨ ਕਰਦਾ ਹੈ।
ਸ੍ਰੀ ਗੁਪਤਾ ਨਾਲ਼ ਪੂਰੀ ਇੰਟਰਵਿਊ ਸੁਣਨ ਲਈ ਕਿਰਪਾ ਕਰਕੇ ਉੱਪਰ ਦਿੱਤੇ ਆਡੀਓ ਪਲੇਅਰ 'ਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ ਉੱਤੇ ਉਪਲੱਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ