Feature

ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਬਾਰੇ ਤੁਹਾਡੀ ਭਾਸ਼ਾ ਵਿੱਚ ਜਾਣਕਾਰੀ

ਆਸਟ੍ਰੇਲੀਆ ਵਿੱਚ ਰਹਿੰਦੇ ਲੋਕ ਜੋ ਅੰਗ੍ਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ ਆਪਣੀ ਭਾਸ਼ਾ ਵਿੱਚ ਮਾਨਸਿਕ ਸਿਹਤ ਸਹਾਇਤਾ ਸੇਵਾਵਾਂ ਲੈ ਸਕਦੇ ਹਨ। ਜਾਣੋ, ਤੁਸੀਂ ਆਪਣੇ ਰਾਜ ਜਾਂ ਖਿੱਤੇ ਵਿੱਚ ਇਸ ਸਹੂਲਤ ਤੱਕ ਕਿਵੇਂ ਪਹੁੰਚ ਬਣਾ ਸਕਦੇ ਹੋ।

ਮਾਨਸਿਕ ਸਿਹਤ ਸੇਵਾਵਾਂ ਦੇਸ਼ ਭਰ ਵਿੱਚ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ ਅਤੇ ਇਹਨਾਂ ਵਿਚੋਂ ਬਹੁਤੀਆਂ ਰਾਜ-ਪੱਧਰ 'ਤੇ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ।

ਬਹੁਤ ਸਾਰੀਆਂ ਸਥਿਤੀਆਂ ਅਜਿਹੀਆਂ ਹਨ ਜਿਥੇ ਇਸ ਦੀ ਜਰੂਰਤ ਹੈ - ਖਾਸ ਤੌਰ ਉੱਤੇ ਕਰੋਨਾਵਾਇਰਸ ਦੁਆਰਾ ਪੈਦਾ ਹੋਈਆਂ ਮਾਨਸਿਕ ਸਿਹਤ ਚੁਣੌਤੀਆਂ, ਉਦਾਸੀ ਤੇ ਚਿੰਤਾ, ਬਾਈਪੋਲਰ ਡਿਸਆਰਡਰ, ਸਦਮੇ ਤੋਂ ਬਾਅਦ ਦੇ ਤਣਾਅ, ਸ਼ਖਸੀਅਤ-ਵਿਗਾੜ ਜਾਂ ਮਾਨਸਿਕ ਸਮੱਸਿਆ ਤੋਂ ਗੰਭੀਰ ਮਾਨਸਿਕ ਬਿਮਾਰੀਆਂ ਤੱਕ।

ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਸੰਸਥਾਵਾਂ ਦੇ ਆਪਣੇ ਦੁਭਾਸ਼ੀਏ ਨਹੀਂ ਹੁੰਦੇ, ਇਸ ਲਈ ਉਹ ਕੇਂਦਰ ਸਰਕਾਰ ਦੁਆਰਾ ਫੰਡ ਪ੍ਰਾਪਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ -  ਦੀ ਵਰਤੋਂ ਕਰਦੇ ਹਨ ਜੋ ਫੋਨ ਜ਼ਰੀਏ ਜਾਂ ਮੌਕੇ 'ਤੇ ਪਹੁੰਚਕੇ 150 ਤੋਂ ਵੱਧ ਭਾਸ਼ਾਵਾਂ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਦੇ ਹਨ।

, ਮੈਂਟਲ ਹੈਲਥ ਆਸਟ੍ਰੇਲੀਆ ਦੁਆਰਾ ਚਲਾਇਆ ਜਾਂਦਾ ਇੱਕ ਪ੍ਰਾਜੈਕਟ ਹੈ ਜੋ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ (CALD) ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ 'ਤੇ ਕੇਂਦ੍ਰਤ ਹੁੰਦਾ ਹੋਇਆ ਸੰਸਕ੍ਰਿਤਕ ਤੌਰ 'ਤੇ ਪਹੁੰਚਯੋਗ ਫਾਰਮੈਟ ਵਿੱਚ ਸਰੋਤ, ਸੇਵਾਵਾਂ ਅਤੇ ਜਾਣਕਾਰੀ ਦਿੰਦਾ ਹੈ।

, ਆਸਟ੍ਰੇਲੀਆ ਦੀਆਂ ਅੱਠ ਮਾਹਿਰ ਮੁੜ ਵਸੇਬਾ ਏਜੰਸੀਆਂ ਦਾ ਇੱਕ ਨੈਟਵਰਕ ਹੈ ਜੋ ਵਿਦੇਸ਼ਾਂ ਤੋਂ ਆਸਟ੍ਰੇਲੀਆ ਆਏ ਤਸ਼ੱਦਦ ਅਤੇ ਸਦਮੇ ਦੇ ਪੀੜਤ ਲੋਕਾਂ ਲਈ ਕੰਮ ਕਰਦਾ ਹੈ। ਐਫ ਐਸ ਐਸ ਟੀ ਟੀ ਏਜੰਸੀਆਂ ਦੇ ਬਹੁਤੇ ਕਲਾਇੰਟ ਸ਼ਰਨਾਰਥੀ ਵਜੋਂ ਜਾਂ ਮਾਨਵਤਾਵਾਦੀ ਪ੍ਰਵਾਸੀ ਵਜੋਂ ਆਸਟ੍ਰੇਲੀਆ ਆਏ ਸਨ।

ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਇਸ ਤਰਾਂਹ ਦੀ ਇੱਕ ਮੈਂਬਰ ਏਜੰਸੀ ਹੈ।

ਰਾਸ਼ਟਰੀ ਮਾਨਸਿਕ ਸਹਾਇਤਾ ਲਾਈਫਲਾਈਨਜ ਅਤੇ ਹੋਰ ਸੇਵਾਵਾਂ:
ਬੀਓਂਡ ਬਲੂ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਦੀ ਸਹੂਲਤ ਦਿੰਦਾ ਹੈ:
ਸਿਹਤ ਵਿਭਾਗ ਨੇ ਇਹਨਾਂ ਤਿੰਨ ਕੋਵਿਡ-19 ਮਾਨਸਿਕ ਸਿਹਤ ਮੁਹਿੰਮਾਂ ਨੂੰ ਦਰਜਨਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ:

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਮਾਨਸਿਕ ਸਿਹਤ ਲਾਈਨ

ਐਨ ਐਸ ਡਬਲਯੂ ਵਿੱਚ ਹਰ ਕਿਸੇ ਲਈ ਉਪਲਬਧ ਹੈ ਅਤੇ ਇਹ 24 ਘੰਟੇ, ਹਫ਼ਤੇ ਦੇ ਸੱਤ ਦਿਨ 1800 011 511 ਜ਼ਰੀਏ ਕੰਮ ਕਰਦੀ ਹੈ।

ਇਹ ਰਾਜ-ਵਿਆਪੀ ਸੇਵਾ, ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਲਈ ਮਾਨਸਿਕ ਸਿਹਤ ਸੇਵਾਵਾਂ, ਕਲੀਨਿਕਲ ਸਲਾਹ-ਮਸ਼ਵਰੇ, ਮੁਲਾਂਕਣ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਤ ਕਰਦੀ ਹੈ, ਸਰੋਤਾਂ ਦਾ ਵਿਕਾਸ ਕਰਦੀ ਹੈ ਅਤੇ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ।

ਟੀ ਐੱਮ ਐੱਚ ਸੀ - ਲੋਕਾਂ ਲਈ ਦੋਭਾਸ਼ੀ ਕਲੀਨੀਸ਼ੀਅਨ ਦੀ ਵਰਤੋਂ ਕਰਕੇ ਮੁਫਤ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਐਨ ਐਸ ਡਬਲਯੂ ਹੈਲਥ ਮਾਨਸਿਕ ਸਿਹਤ ਸੇਵਾ ਨਾਲ ਜੁੜਿਆ ਹੋਇਆ ਹੈ। ਇਸ ਸੇਵਾ ਦੀ ਵਰਤੋਂ ਕਰਨ ਲਈ ਸਥਾਨਿਕ ਮਾਨਸਿਕ ਸਿਹਤ ਟੀਮ ਦੁਆਰਾ ਇੱਕ ਰੈਫਰਲ ਲੋੜੀਂਦਾ ਹੈ। ਟੀ ਆਈ ਐਸ ਸੀ ਦੀਆਂ ਦੁਭਾਸ਼ੀਆ ਸੇਵਾਵਾਂ / ਉੱਤੇ ਉਪਲਬਧ ਹਨ।

ਤਸ਼ੱਦਦ ਅਤੇ ਸਦਮੇ ਤੋਂ ਬਚੇ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਸੇਵਾ, ਸਟਾਰਟਜ਼

ਸਟਾਰਟਜ਼ ਸੱਭਿਆਚਾਰਕ ਤੌਰ 'ਤੇ ਲੋੜ੍ਹੀਂਦੇ ਮਨੋਵਿਗਿਆਨਕ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਨਾਲ ਹੀ ਭਾਈਚਾਰਕ ਲੋਕਾਂ ਦੀ ਮਦਦ ਨਾਲ ਸਦਮੇ ਤੋਂ ਉਭਾਰ ਲਈ ਅਤੇ ਆਸਟ੍ਰੇਲੀਆ ਵਿੱਚ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰਦੀ ਹੈ 

ਜਿਹੜੀਆਂ ਭਾਸ਼ਾਵਾਂ ਸਟਾਰਟਜ਼ ਸਟਾਫ ਦੁਆਰਾ ਨਹੀਂ ਬੋਲੀਆਂ ਜਾਂਦੀਆਂ ਉਨ੍ਹਾਂ ਦੇ ਅਨੁਵਾਦ ਲਈ ਟੀ ਆਈ ਐਸ ਤੋਂ  ਮਦਦ ਉਪਲਬਧ ਹੈ।

ਵਿਕਟੋਰੀਆ

ਫਾਉਂਡੇਸ਼ਨ ਹਾਊਸ ਫਾਰ ਸਰਵਾਈਵਰਜ਼ ਆਫ ਟਾਰਚਰ

ਇਹ ਸੰਗਠਨ ਸ਼ਰਨਾਰਥੀ ਜਾਂ ਸ਼ਰਨਾਰਥੀ ਪਿਛੋਕੜ ਵਾਲੇ ਲੋਕਾਂ ਲਈ ਅੰਗਰੇਜ਼ੀ, ਅਰਬੀ, ਬਰਮੀ, ਹਖਾਚਿਨ, ਦਾਰੀ, ਡਿੰਕਾ, ਕੈਰਨ, ਫ਼ਾਰਸੀ, ਸਵਾਹਿਲੀ, ਤਮਿਲ ਅਤੇ ਤਿਗਰੀਨੀਆ ਭਾਸ਼ਾਵਾਂ ਵਿੱਚ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ: 

ਜਾਣੋ ਕਿ ਕੀ ਤੁਸੀਂ ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ: 

ਜਿਹੜੀਆਂ ਭਾਸ਼ਾਵਾਂ ਸਟਾਫ ਦੁਆਰਾ ਨਹੀਂ ਬੋਲੀਆਂ ਜਾਂਦੀਆਂ ਉਨ੍ਹਾਂ ਦੇ ਅਨੁਵਾਦ ਲਈ ਟੀ ਆਈ ਐਸ ਤੋਂ  ਮਦਦ ਉਪਲਬਧ ਹੈ।

ਵਿਕਟੋਰੀਆ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਮਾਨਸਿਕ ਸਿਹਤ ਦੀ ਜਾਣਕਾਰੀ ਦੀ ਇੱਕ ਡਾਇਰੈਕਟਰੀ ਵੀ ਹੈ। ਇਹ ਵਿਕਟੋਰੀਅਨ ਸਰਕਾਰ ਦੀ ਇੱਕ ਪਹਿਲ ਹੈ ਅਤੇ ਸੈਂਟਰ ਫਾਰ ਕਲਚਰ ਦੁਆਰਾ ਚਲਾਈ ਜਾਂਦੀ ਹੈ, ਜੋ ਅਨੁਵਾਦ ਕੀਤੀ ਸਿਹਤ ਜਾਣਕਾਰੀ ਦੇ ਵਿਸ਼ਾਲ ਸੰਗ੍ਰਹਿ ਤੱਕ ਲੋਕਾਂ ਨੂੰ ਅਸਾਨ ਪਹੁੰਚ ਪ੍ਰਦਾਨ ਕਰਦੀ ਹੈ: 

ਦੋ ਹੋਰ ਵਿਕਟੋਰੀਅਨ ਸੰਗਠਨ ਮਾਨਸਿਕ ਸਿਹਤ ਸਿਖਲਾਈ ਦੀ ਪੇਸ਼ਕਸ਼ ਕਰਦੇ ਕਰਦੇ ਹਨ, ਪਰ ਇਹ ਲੋਕਾਂ ਨੂੰ ਸਿੱਧੇ ਤੌਰ ਉੱਤੇ ਸਹਾਇਤਾ ਪ੍ਰਦਾਨ ਨਹੀਂ ਕਰਦੇ:

ਐਕਸ਼ਨ ਓਨ ਡਿਸਅਬਿਲਿਟੀ ਇਨ ਐਥਨਿਕ ਕਮਿਊਨਿਟੀਜ਼ (ਏ ਡੀ ਈ ਸੀ)

ਏ ਡੀ ਈ ਸੀ ਵਿੱਚ ਇੱਕ ਟ੍ਰਾਂਸਕਲਚਰਲ ਮਾਨਸਿਕ ਸਿਹਤ ਪਹੁੰਚ ਪ੍ਰੋਗਰਾਮ (ਟੀ ਐਮ ਐਚ ਏ ਪੀ) ਵੀ ਸ਼ਾਮਿਲ ਹੈ ਜੋ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਇਹ ਜਾਤੀਗਤ ਭਾਈਚਾਰਿਆਂ ਨਾਲ਼ ਮਿਲਕੇ ਜਾਗਰੂਕਤਾ ਪੈਦਾ ਕਰਨ ਲਈ ਵੀ ਕੰਮ ਕਰਦੇ ਹਨ। ਇਹ ਵੱਖੋ-ਵੱਖਰੇ ਭਾਈਚਾਰਿਆਂ ਨੂੰ ਸ਼ਾਮਿਲ ਕਰਨ ਲਈ ਸੱਭਿਆਚਾਰਕ ਤੌਰ 'ਤੇ ਜਵਾਬਦੇਹ ਮਾਡਲ ਅਤੇ ਰਣਨੀਤੀਆਂ ਵਿਕਸਤ ਕਰਨ ਲਈ ਸਹਾਇਤਾ ਵੀ ਕਰਦੇ ਹਨ: 

ਵਿਕਟੋਰੀਅਨ ਟ੍ਰਾਂਸਕਲਚਰਲ ਮੈਂਟਲ ਹੈਲਥ (ਵੀ ਟੀ ਐਮ ਐੱਚ)

ਵੀ ਟੀ ਐਮ ਐਚ ਜੋ ਪਹਿਲਾਂ ਵਿਕਟੋਰੀਅਨ ਟ੍ਰਾਂਸਕਲਚਰਲ ਸਾਈਕਿਆਟ੍ਰੀ ਯੂਨਿਟ (ਵੀ ਟੀ ਪੀ ਯੂ) ਦੇ ਤੌਰ 'ਤੇ ਜਾਣੀ ਜਾਂਦੀ ਸੀ, ਇੱਕ ਵਿਕਟੋਰੀਅਨ ਇਕਾਈ ਹੈ ਜੋ ਕਲੀਨਿਕਲ ਮਾਨਸਿਕ ਸਿਹਤ ਸੇਵਾਵਾਂ ਅਤੇ ਮਾਨਸਿਕ ਰੋਗਾਂ ਦੀ ਸਹਾਇਤਾ ਸੇਵਾ ਦੇਣ ਲਈ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਉਪਭੋਗਤਾਵਾਂ ਅਤੇ ਦੇਖਭਾਲ ਕਰਨ ਵਾਲੇ ਲੋਕਾਂ ਨਾਲ਼ ਮਿਲਕੇ ਕੰਮ ਕਰ ਰਹੀ ਹੈ: 

ਕੁਈਨਜ਼ਲੈਂਡ

ਕੁਈਨਜ਼ਲੈਂਡ ਟ੍ਰਾਂਸਕਲਚਰਲ ਮੈਂਟਲ ਹੈਲਥ ਸੈਂਟਰ (ਕਿਊ ਟੀ ਐਮ ਐਚ ਸੀ)

ਕਿਊ ਟੀ ਐਮ ਐਚ ਸੀ ਇੱਕ ਮਾਹਿਰ ਰਾਜ-ਵਿਆਪੀ ਸੇਵਾ ਹੈ ਜੋ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਨੂੰ ਇੱਕ ਸੱਭਿਆਚਾਰਕ ਤੌਰ 'ਤੇ ਜਵਾਬਦੇਹ ਮਾਨਸਿਕ ਸਿਹਤ ਦੇਖਭਾਲ ਸੇਵਾ ਯਕੀਨੀ ਬਣਾਉਣ ਲਈ ਕੰਮ ਕਰਦੀ ਹੈ। ਅਨੁਵਾਦਿਤ ਜਾਣਕਾਰੀ ਲਈ: 

ਸਥਾਨਕ ਮਾਨਸਿਕ ਸਿਹਤ ਕੋਆਰਡੀਨੇਟਰਾਂ ਅਤੇ ਪੇਸ਼ੇਵਰਾਂ ਤੱਕ ਪਹੁੰਚ ਬਣਾਉਣ ਲਈ: 

ਤਸ਼ੱਦਦ ਅਤੇ ਸਦਮੇ ਦੇ ਪੀੜਤ ਲੋਕਾਂ ਲਈ ਕੁਈਨਜ਼ਲੈਂਡ ਵੱਲੋਂ ਸਹਾਇਤਾ ਪ੍ਰੋਗਰਾਮ (ਕਿਊ ਪੀ ਏ ਐਸ ਟੀ ਟੀ)

ਕਿਊ ਪੀ ਏ ਐਸ ਟੀ ਟੀ ਉਹਨਾਂ ਲੋਕਾਂ ਦੀ ਸਿਹਤ ਪ੍ਰਤੀ ਸੰਵੇਦਨਸ਼ੀਲ ਸੇਵਾਵਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਤਸ਼ੱਦਦ ਸਹਿਣਾ ਪਿਆ ਜਾਂ ਜਿਨ੍ਹਾਂ ਨੂੰ ਸ਼ਰਨਾਰਥੀ ਜਿੰਦਗੀ ਨਾਲ਼ ਸਬੰਧਿਤ ਸਦਮੇ ਸਹਿਣੇ ਪਏ। ਉਹ ਮੁਫਤ ਵਿੱਚ ਮਨੋਵਿਗਿਆਨਕ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਦੇ ਹਨ ਜਿਸ ਵਿੱਚ ਸਲਾਹ ਵੀ ਸ਼ਾਮਲ ਹੈ: 

ਵਰਲਡ ਵੈਲਨੈਸ ਗਰੁੱਪ

ਬ੍ਰਿਸਬੇਨ-ਅਧਾਰਤ ਵਰਲਡ ਵੈਲਨੈਸ ਗਰੁੱਪ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ (ਸੀ ਏ ਐੱਲ ਡੀ) ਵਾਲ਼ੇ ਲੋਕਾਂ ਲਈ ਪ੍ਰੋਗਰਾਮਾਂ ਦੀ ਇੱਕ ਲੜੀ ਸ਼ਾਮਿਲ ਹੈ -
  • ਮਲਟੀਕਲਚਰਲ ਸਾਈਕੋਲੋਜੀਕਲ ਥੈਰੇਪੀਜ਼ ਪ੍ਰੋਗਰਾਮ: ਬ੍ਰਿਸਬੇਨ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਨੂੰ ਸਹੂਲਤ ਦਿੰਦੇ ਹਨ। ਉਹ ਹਲਕੇ ਤੋਂ ਦਰਮਿਆਨੀ ਮਾਨਸਿਕ ਬਿਮਾਰੀ ਵਾਲ਼ੇ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਸੰਵੇਦਨਸ਼ੀਲ ਮਨੋਵਿਗਿਆਨਕ ਢੰਗ ਦੀ ਪੇਸ਼ਕਸ਼ ਕਰਦੇ ਹਨ: 
  • ਸ਼ਰਨਾਰਥੀ ਅਤੇ ਪਨਾਹ ਮੰਗਣ ਵਾਲਿਆਂ ਦੀ ਸਿਹਤ: ਉਹ ਲੰਬੇ ਸਮੇਂ ਦੀ ਸਿਹਤ ਅਸਮਾਨਤਾ ਨੂੰ ਘਟਾਉਣ ਲਈ ਕਮਜ਼ੋਰ ਲੋਕਾਂ ਨੂੰ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਸੰਪੂਰਨ, ਪਰਿਵਾਰ-ਕੇਂਦ੍ਰਿਤ ਅਤੇ ਏਕੀਕ੍ਰਿਤ ਦੇਖਭਾਲ ਪ੍ਰਦਾਨ ਕਰਦੇ ਹਨ: 
  • ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ: ਸੱਭਿਆਚਾਰਕ ਤੌਰ 'ਤੇ ਵੱਖ ਵੱਖ ਪਿਛੋਕੜ ਵਾਲੇ ਲੋਕਾਂ ਲਈ ਸਿਹਤ ਸੰਭਾਲ ਦੇ ਮਾਹਿਰ ਹੋਣ ਦੇ ਨਾਤੇ, ਇਹ ਅੰਤਰਰਾਸ਼ਟਰੀ ਵਿਦਿਆਰਥੀ ਓਵਰਸੀਜ਼ ਸਟੂਡੈਂਟ ਹੈਲਥ ਕਵਰ (ਓ ਐਸ ਐਚ ਸੀ) ਦੇ ਨਾਲ਼ ਮਿਲਕੇ ਸਹੂਲਤ ਦੇ ਸਕਦੇ ਹਨ: 
  • ਕਲਚਰ ਇਨ ਮਾਈਂਡ ਇੱਕ ਭਾਈਚਾਰਕ ਪ੍ਰੋਗਰਾਮ ਹੈ ਜੋ ਬ੍ਰਿਸਬੇਨ ਖੇਤਰ ਵਿੱਚ ਰਹਿੰਦੇ, 18+ ਸਾਲ ਦੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਨੂੰ ਮਾਨਸਿਕ-ਸਮਾਜਿਕ ਸਹਾਇਤਾ ਪ੍ਰਦਾਨ ਕਰਦਾ ਹੈ: 
ਹਾਰਮਨੀ ਪਲੇਸ

ਹਾਰਮਨੀ ਪਲੇਸ ਇੱਕ ਗੈਰ-ਸਰਕਾਰੀ ਸੰਸਥਾ ਹੈ ਜੋ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ। ਉਹ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ, ਸ਼ਰਨਾਰਥੀ ਜਾਂ ਪਨਾਹ ਮੰਗਣ ਵਾਲੇ, ਕੁਸ਼ਲ ਪ੍ਰਵਾਸੀ ਅਤੇ ਉਨ੍ਹਾਂ ਦੇ ਜੀਵਨਸਾਥੀਆਂ ਜੋ 12 ਸਾਲ ਤੋਂ ਵੱਧ ਉਮਰ ਦੇ ਹੋਣ, ਨਾਲ਼ ਕੰਮ ਕਰਦੇ ਹਨ। ਉਹ ਸੱਭਿਆਚਾਰਕ ਤੌਰ 'ਤੇ ਵਿਭਿੰਨ ਦੱਖਣ-ਪੂਰਬੀ ਕੁਈਨਜ਼ਲੈਂਡ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਬ੍ਰਿਜ਼ਬੇਨ, ਲੋਗਨ, ਇਪਸਵਿਚ ਅਤੇ ਗੋਲਡ ਕੋਸਟ ਦੇ ਨਾਲ਼-ਨਾਲ਼ ਤਕਰੀਬਨ ਸਾਰੇ ਹੀ ਕੁਈਨਜ਼ਲੈਂਡ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ: 

ਮਾਨਸਿਕ ਸਿਹਤ ਲਾਈਨ

1300ਐਮਐਚਕਾਲ (1300 642255) ਕੁਈਨਜ਼ਲੈਂਡ ਦੇ ਵਸਨੀਕਾਂ ਲਈ ਇੱਕ ਗੁਪਤ ਮਾਨਸਿਕ ਸਿਹਤ ਟੈਲੀਫੋਨ ਸੇਵਾ ਹੈ ਜੋ ਜਨਤਕ ਮਾਨਸਿਕ ਸਿਹਤ ਸੇਵਾਵਾਂ ਲਈ ਸੰਪਰਕ ਦਾ ਪਹਿਲਾ ਜ਼ਰੀਆ ਹੈ: 

ਟੀ ਆਈ ਐਸ ਤੋਂ ਅਨੁਵਾਦ ਲਈ 

ਨੋਰਦਰਨ ਟੈਰੀਟਰੀ

ਐਮ ਐੱਚ ਏ ਸੀ ਏ (ਮੱਧ ਆਸਟਰੇਲੀਆ)

ਐਮ ਐੱਚ ਏ ਸੀ ਏ ਸੇਵਾਵਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹਨ ਜੋ ਕਿਸੇ ਮਾਨਸਿਕ ਸਿਹਤ ਸਥਿਤੀ ਦੇ ਨਾਲ਼ ਪੀੜ੍ਹਤ ਹੋਣ। ਦੁਭਾਸ਼ੀਆ ਸੇਵਾਵਾਂ ਮੁਲਾਕਾਤ ਦੁਆਰਾ ਹੀ ਉਪਲਬਧ ਹੁੰਦੀਆਂ ਹਨ ਅਤੇ ਸਟਾਫ ਵਿੱਚ ਚੀਨੀ, ਉਰਦੂ, ਆਇਰਿਸ਼ ਅਤੇ ਹਿੰਦੀ ਬੋਲਣ ਵਾਲੇ ਸ਼ਾਮਿਲ ਹਨ: 

ਟੀਮ ਹੈਲਥ (ਡਾਰਵਿਨ)

ਟੀਮ ਹੈਲਥ, ਨੋਰਦਰਨ ਟੈਰੀਟਰੀ ਦੀ ਉਸ ਸਥਾਨਿਕ ਆਬਾਦੀ ਨੂੰ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ ਜਿਸਨੂੰ ਮਾਨਸਿਕ ਸਿਹਤ ਸਬੰਧੀ ਚਿੰਤਾ ਹੈ ਜਾਂ ਉਹ ਕਮਜ਼ੋਰ ਅਤੇ ਸਹੂਲਤਾਂ ਤੋਂ ਸੱਖਣੇ ਹਨ: 

ਵੈਬਸਾਈਟ ਉੱਤੇ 80 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾ ਮੌਜੂਦ ਹੈ: 

ਮੇਲਾਲੇਉਕਾ ਰਿਫਊਜੀ ਸੈਂਟਰ

ਇਹ ਮੁਨਾਫਾ-ਰਹਿਤ ਸੰਗਠਨ, ਸ਼ਰਨਾਰਥੀ ਅਤੇ ਪ੍ਰਵਾਸੀ ਪਿਛੋਕੜ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵਿਅਕਤੀ-ਕੇਂਦ੍ਰਿਤ ਮਨੁੱਖਤਾਵਾਦੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪਰਿਵਾਰਾਂ, ਬਾਲਗਾਂ, ਬੱਚਿਆਂ ਅਤੇ ਜਵਾਨਾਂ ਲਈ ਮੁਫਤ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ: 

ਦੀ ਨੋਰਦਰਨ ਟੈਰੀਟਰੀ ਮੈਂਟਲ ਹੈਲਥ ਕੋਲੀਸ਼ਨ (ਐਨ ਟੀ ਐਮ ਐਚ ਸੀ)

ਐਨ ਟੀ ਐਮ ਐਚ ਸੀ, ਨੋਰਦਰਨ ਟੈਰੀਟਰੀ ਵਿੱਚ ਕਮਿਊਨਿਟੀ ਪ੍ਰਬੰਧਿਤ ਮਾਨਸਿਕ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ 

ਨੋਰਦਰਨ ਟੈਰੀਟਰੀ ਮਾਨਸਿਕ ਸਿਹਤ ਲਾਈਨ: 1800 682 288

ਲੋੜ ਪੈਣ 'ਤੇ ਦੁਭਾਸ਼ੀਆ ਸੇਵਾਵਾਂ ਦੀ ਵਰਤੋਂ ਕਰਦਾ ਹੈ

ਪੱਛਮੀ ਆਸਟ੍ਰੇਲੀਆ

ਐਸੋਸੀਏਸ਼ਨ ਫਾਰ ਸਰਵਿਸਜ਼ ਤੋਂ ਟਾਰਚਰ ਐਂਡ ਟਰੋਮਾ ਸਰਵਾਈਵਵਰਜ਼ (ਏ ਐਸ ਟੀ ਟੀ ਐਸ)

ਤਸ਼ੱਦਦ ਅਤੇ ਸਦਮੇ ਤੋਂ ਬਚੇ ਸ਼ਰਨਾਰਥੀਆਂ ਨੂੰ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਵਿੱਚ ਸਹਾਇਤਾ ਦੇਣ ਲਈ ਸੰਪੂਰਨ ਸੇਵਾਵਾਂ ਪ੍ਰਦਾਨ ਕਰਦਾ ਹੈ, ਇਸ ਵਿੱਚ ਅਰਬੀ, ਡਿੰਕਾ, ਕੈਰਨ ਅਤੇ ਕੀਰੂੰਡੀ ਭਾਸ਼ਾਵਾਂ ਵਿੱਚ ਸੇਵਾਵਾਂ ਵੀ ਸ਼ਾਮਿਲ ਹਨ।

ਵੈਸਟ ਆਸਟ੍ਰੇਲੀਅਨ ਟ੍ਰਾਂਸਕਲਚਰਲ ਮਾਨਸਿਕ ਸਿਹਤ ਕੇਂਦਰ

ਸਿਰਫ ਰਾਇਲ ਪਰਥ ਹਸਪਤਾਲ ਤੋਂ ਮਿਲਦੀ ਹੈ ਅਤੇ ਇਹ ਮਰੀਜ਼ਾਂ ਦੀ ਛੁੱਟੀ ਤੋਂ ਬਾਅਦ ਤਿੰਨ ਸੈਸ਼ਨਾਂ ਲਈ ਉਪਲਬਧ ਹੈ। ਅਨੁਵਾਦਕ ਸੇਵਾਵਾਂ ਵਿਅਕਤੀਗਤ ਤੌਰ ਉੱਤੇ ਜਾਂ ਫੋਨ ਉੱਤੇ ਉਪਲਬਧ ਹਨ।

ਤਸਮਾਨੀਆ

ਫੀਨਿਕਸ ਸੈਂਟਰ

ਪ੍ਰਵਾਸੀ ਸਰੋਤ ਕੇਂਦਰ ਦੇ ਤੌਰ ਉੱਤੇ ਕੰਮ ਕਰਦਿਆਂ ਤਸੀਹੇ ਅਤੇ ਸਦਮੇ ਤੋਂ ਬਚੇ ਲੋਕਾਂ ਲਈ ਮਾਹਿਰ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਸਲਾਹ-ਮਸ਼ਵਰੇ ਅਤੇ ਕਈ ਤਰ੍ਹਾਂ ਦੀ ਸਿਖਲਾਈ ਅਤੇ ਪ੍ਰੋਜੈਕਟ ਚਲਾਉਂਦਾ ਹੈ ਜਿਸ ਵਿੱਚ ਵਿਅਕਤੀਆਂ ਅਤੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਲਈ ਸਹਾਇਤਾ ਸ਼ਾਮਿਲ ਹੈ। ਫੀਨਿਕਸ ਸੈਂਟਰ ਵਿੱਚ ਹੋਬਾਰਟ ਅਤੇ ਲੌਨਸਟਨ ਦਾ ਸਟਾਫ ਹੈ ਅਤੇ ਇਹ ਸਾਰੇ ਸੂਬੇ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ।

ਤਸਮਾਨੀਆ ਸਰਕਾਰ ਦੀ ਮਾਨਸਿਕ ਸਿਹਤ ਸੇਵਾ, ਮਰੀਜ਼ਾਂ ਨੂੰ ਅਤੇ ਭਾਈਚਾਰੇ ਵਿੱਚ ਗੰਭੀਰ ਮਾਨਸਿਕ ਸਿਹਤ ਹਾਲਾਤਾਂ ਵਾਲੇ ਲੋਕਾਂ ਨੂੰ ਸਿੱਧਿਆਂ ਸਰਕਾਰੀ ਕਲੀਨਿਕਾਂ ਦੁਆਰਾ ਜਾਂ ਮੁੱਖ ਧਾਰਾ ਸਿਹਤ ਸੰਭਾਲ ਪ੍ਰਦਾਤਾਵਾਂ, ਨਿੱਜੀ ਮਾਹਿਰਾਂ ਜਾਂ ਜੀ ਪੀ ਦੇ ਹਵਾਲੇ ਨਾਲ਼ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ।

ਮੈਂਟਲ ਹੈਲਥ ਸਰਵਿਸਿਜ਼ ਤੱਕ ਪਹੁੰਚ ਕਿਵੇਂ ਕਰਨੀ ਹੈ, ਬਾਰੇ ਜਾਣਕਾਰੀ ਲਈ 1800 332 388 ਉੱਤੇ ਕਾਲ ਕਰੋ ਜਾਂ । 

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ਏ ਸੀ ਟੀ)

ਕਮਪੇਨੀਅਨ ਹਾਊਸ, ਅਸਸਿਟਿੰਗ ਸਰਵਾਈਵਵਰਜ਼ ਆਫ਼ ਟਾਰਚਰ ਐਂਡ ਟਰੋਮਾ

ਕਮਪੇਨੀਅਨ ਹਾਊਸ ਦਾ ਮੁੱਖ ਉਦੇਸ਼, ਸਲਾਹ-ਮਸ਼ਵਰਾ ਸੇਵਾਵਾਂ ਪ੍ਰਦਾਨ ਕਰਨਾ ਅਤੇ ਸ਼ਰਨਾਰਥੀਆਂ ਨਾਲ਼ ਕੰਮ ਕਰਨ ਵਾਲ਼ੇ ਸਹਾਇਤਾ ਕਰਮਚਾਰੀਆਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਲੋੜਵੰਦ ਲੋਕਾਂ ਨੂੰ ਆਪਣੀ ਜ਼ਿੰਦਗੀ ਮੁੜ ਸਥਾਪਿਤ ਕਰਨ, ਮੁਸ਼ਕਲ ਜੀਵਨ ਹਾਲਾਤਾਂ ਦਾ ਮੁਕਾਬਲਾ ਕਰਨ ਅਤੇ ਪਿਛਲੇ ਸਦਮੇ ਦੇ ਪ੍ਰਭਾਵਾਂ ਤੋਂ ਬਾਹਰ ਨਿੱਕਲਣ ਵਿੱਚ ਸਹਾਇਤਾ ਕਰ ਸਕਣ।

ਸਲਾਹਕਾਰ ਨਵੇਂ ਆਏ ਲੋਕਾਂ ਅਤੇ ਲੰਬੇ ਸਮੇਂ ਤੋਂ ਵਸੇਵਾਂ ਰੱਖਦੇ ਲੋਕਾਂ ਨਾਲ਼ ਕੰਮ ਕਰਦੇ ਹਨ ਅਤੇ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਦੇ ਨਾਲ਼ ਕੰਮ ਕਰਨ ਲਈ

ਏ ਸੀ ਟੀ ਸਰਕਾਰ ਦੀ ਮਾਨਸਿਕ ਸਿਹਤ ਸੰਕਟ ਸੇਵਾ ਨੂੰ ਫੋਨ (1800 629 354 ਜਾਂ 02 6205 1065) ਜਾਂ ਸੰਪਰਕ ਕੀਤਾ ਜਾ ਸਕਦਾ ਹੈ

ਦੱਖਣੀ ਆਸਟ੍ਰੇਲੀਆ

ਰਿਲੇਸ਼ਨਸ਼ਿਪ ਆਸਟ੍ਰੇਲੀਆ 

ਦੀ ਪਰਸਨਲ ਐਜੂਕੇਸ਼ਨ ਐਂਡ ਕਮਿਊਨਿਟੀ ਐਮਪੋਵਰਮੈਂਟ (ਪੀ ਈ ਏ ਸੀ ਈ) ਸੰਗਠਨ, ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵੰਨ-ਸੁਵੰਨੇ (ਸੀ ਏ ਐੱਲ ਡੀ) ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਉਹ ਲੋਕਾਂ ਦੀ ਵੀਜ਼ਾ ਸਥਿਤੀ ਤੋਂ ਉੱਪਰ ਉੱਠਕੇ ਦਿੰਦੇ ਹਨ

ਸਰਵਾਈਵਰਜ਼ ਆਫ ਟਾਰਚਰ ਐਂਡ ਟ੍ਰੌਮਾ ਅਸਸਿੱਸਟੈਂਸ ਐਂਡ ਰਹਿਬਲਿਟੇਸ਼ਨ ਸਰਵਿਸਜ਼ (ਐਸ ਟੀ ਟੀ ਏ ਆਰ ਐਸ)

ਸਟਾਰਜ਼ ਇੱਕ ਵਿਸ਼ੇਸ਼ ਸੇਵਾ ਹੈ ਜੋ ਰਫਿਊਜੀ ਅਤੇ ਸ਼ਰਨਾਰਥੀ ਪਿਛੋਕੜ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਰਿਕਵਰੀ ਅਤੇ ਇਲਾਜ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਮਸ਼ਵਰਾ ਦਿੰਦੀ ਹੈ। ਸੇਵਾਵਾਂ ਮੁਫਤ ਹਨ ਅਤੇ ਇਸ ਗੱਲ ਉੱਤੇ ਨਿਰਭਰ ਨਹੀਂ ਕਰਦੀਆਂ ਕਿ ਕੋਈ ਵਿਅਕਤੀ ਅਸਟ੍ਰੇਲੀਆ ਵਿੱਚ ਕਿੰਨੇ ਚਿਰ ਤੋਂ ਰਹਿ ਰਿਹਾ ਹੈ।

ਸਟਾਰਜ਼ ਸੇਵਾਵਾਂ ਦੀ ਉਡੀਕ ਦੀ ਸੂਚੀ ਹੈ, ਪਰੰਤੂ ਇਸ ਦਾ ਪ੍ਰਬੰਧ ਇਸ ਢੰਗ ਨਾਲ਼ ਕੀਤਾ ਜਾਂਦਾ ਹੈ ਕਿ ਜਿੰਨ੍ਹਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਸਟਾਰਜ਼ ਸੇਵਾ, ਮੁਫਤ, ਸਵੈਇੱਛੁਕ ਅਤੇ ਗੁਪਤ ਹੈ, ਅਤੇ ਇਹ ਯੋਗ ਸਲਾਹਕਾਰਾਂ ਅਤੇ ਦੁਭਾਸ਼ੀਏ ਨਾਲ਼ ਦਿੱਤੀ ਜਾਂਦੀ ਹੈ। ਉਨ੍ਹਾਂ ਕੋਲ ਬੱਚਿਆਂ, ਨੌਜਵਾਨਾਂ, ਪਰਿਵਾਰਾਂ ਅਤੇ ਪਨਾਹ ਲੈਣ ਵਾਲਿਆਂ ਲਈ ਉਪਲਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 11 June 2020 12:44pm
Updated 4 October 2022 4:58pm
By SBS/ALC Content, Preetinder Grewal
Source: SBS


Share this with family and friends