ਆਸਟ੍ਰੇਲੀਅਨ ਰਫਿਊਜੀ ਐਸੋਸੀਏਸ਼ਨ ਦੇ ਸੀਈਓ ਡੇਬ ਸਟ੍ਰਿੰਗਰ ਅਨੁਸਾਰ ਜ਼ਿਆਦਾ ਸ਼ਰਨਾਰਥੀਆਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਾ ਹੋਣ ਕਰਕੇ ਇਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰਨਾ ਸਮੇਂ ਦੀ ਮੰਗ ਹੈ ਤਾਂ ਕਿ ਇਸ ਦਾ ਲਾਭ ਸਥਾਨਕ ਲੋਕਾਂ ਅਤੇ ਸ਼ਰਨਾਰਥੀਆਂ ਤੱਕ ਇਕੋ ਜਿਹਾ ਪਹੁੰਚਾਇਆ ਜਾ ਸਕੇ।
"ਇਸ ਤਰਾਂ ਲਗਦਾ ਹੈ ਕਿ ਪੂਰੀ ਸਿਹਤ ਸੰਭਾਲ ਪ੍ਰਣਾਲੀ ਕੇਵਲ ਉਨ੍ਹਾਂ ਲੋਕਾਂ ਲਈ ਸਥਾਪਤ ਕੀਤੀ ਗਈ ਹੈ ਜੋ ਚੰਗੀ ਅੰਗਰੇਜ਼ੀ ਪੜ ਤੇ ਲਿੱਖ ਸਕਦੇ ਹਨ" ਮਿਸ ਸਟ੍ਰਿੰਗਰ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।
“ਮੈਨੂੰ ਨਹੀਂ ਲਗਦਾ ਕਿ ਆਸਟ੍ਰੇਲੀਆ ਵਿੱਚ ਉਨ੍ਹਾਂ ਲੋਕਾਂ ਤਕ ਇਸ ਦਾ ਲਾਭ ਪਹੁੰਚਾਉਣ ਬਾਰੇ ਸੋਚਿਆ ਗਿਆ ਹੈ ਜੋ ਹੁਣ ਆਸਟ੍ਰੇਲੀਅਨ ਨਿਵਾਸੀ ਬਣ ਗਏ ਹਨ ਅਤੇ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ।"
"ਸਿਹਤ ਖੇਤਰ ਦੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਇਕਸਾਰਤਾ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਦਾ ਲਾਭ ਹਰ ਬੰਦੇ ਤੱਕ ਪਹੁੰਚਾਇਆ ਜਾ ਸਕੇ" ਉਨ੍ਹਾਂ ਕਿਹਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ