ਆਸਟ੍ਰੇਲੀਆ ਦੇ ਮੂਲ ਵਾਸੀਆਂ ਦੇ ਪ੍ਰਵਾਸੀਆਂ ਅਤੇ ਪਰਵਾਸ ਨੀਤੀਆਂ ਬਾਰੇ ਕੀ ਵਿਚਾਰ ਹਨ?

ਸੰਘੀ ਚੋਣਾਂ ਦੇ ਦੌਰਾਨ ਪ੍ਰਵਾਸ ਇੱਕ ਮੁੱਖ ਵਿਸ਼ਾ ਬਣਿਆ ਹੋਇਆ ਸੀ। ਹੁਣ ਵੀ ਇਸ ਵਿਸ਼ੇ ਬਾਰੇ ਚਰਚਾਵਾਂ ਖਤਮ ਨਹੀਂ ਹੋ ਰਹੀਆਂ। ਪਰ ਆਪਣੇ ਦੇਸ਼ ਵਿੱਚ ਪਰਵਾਸ ਬਾਰੇ ਆਸਟ੍ਰੇਲੀਆ ਦੇ ਮੂਲ ਵਾਸੀ ਕੀ ਸੋਚਦੇ ਹਨ? ਕੁਝ ਫਸਟ ਨੇਸ਼ਨਜ਼ ਦੇ ਲੋਕਾਂ ਨੇ ਨਵੇਂ ਪ੍ਰਵਾਸੀਆਂ ਨੂੰ ਮੂਲ ਵਾਸੀਆਂ ਦੇ ਇਤਿਹਾਸ, ਅਤੇ ਸਭਿਆਚਾਰ ਬਾਰੇ ਸਿਖਿਅਤ ਕਰਨ ਦੀ ਮੰਗ ਰੱਖੀ ਹੈ। ਜਾਣੋ ਪੂਰਾ ਮਾਮਲਾ ਇਸ ਰਿਪੋਰਟ ਰਾਹੀਂ...

2.jpg

A section of the First Nations people and allies suggest educating new migrants about Indigenous Australian history and culture. Credit: AAP / Asha Bhat / Blak Douglas / Matthew Leeder

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ First Nations People ਜਾਂ Aboriginal and Torres Strait Islander ਜਾਂ indigenous people ਕਿਹਾ ਜਾਂਦਾ ਹੈ। ਇਹ ਕੋਈ ਇੱਕ ਸਮੂਹ ਨਹੀਂ ਹਨ ਸਗੋਂ ਸੈਂਕੜੇ ਸਮੂਹ ਹਨ ਅਤੇ ਹਰੇਕ ਦੀਆਂ ਆਪਣੀਆਂ ਭਾਸ਼ਾਵਾਂ, ਇਤਿਹਾਸ ਅਤੇ ਸਭਿਆਚਾਰ ਹਨ।

ਆਪਣੇ ਦੇਸ਼ ਵਿੱਚ ਪਰਵਾਸ ਬਾਰੇ ਆਸਟ੍ਰੇਲੀਆ ਦੇ ਕਈ ਮੂਲ ਵਾਸੀਆਂ ਦਾ ਕਹਿਣਾ ਹੈ ਕਿ ਆਪਣੇ ਹੀ ਦੇਸ਼ ਦੀਆਂ ਨੀਤੀਆਂ ਬਾਰੇ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਜਾਂਦੀ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਨੂੰ ਇਸ ਦੇਸ਼ ਦੇ ਮੂਲ ਇਤਿਹਾਸ ਅਤੇ ਸਭਿਆਚਾਰ ਬਾਰੇ ਨਹੀਂ ਸਿਖਾਇਆ ਜਾਂਦਾ। ਕਈ ਮੂਲ ਵਾਸੀਆਂ ਨੇ ਨਵੇਂ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੇ ਇਤਿਹਾਸ ਅਤੇ ਸਭਿਆਚਾਰ ਬਾਰੇ ਸਿਖਿਆਵਾਂ ਨੂੰ ਇੱਥੇ ਦੀ ਮਾਈਗ੍ਰੇਸ਼ਨ ਪਾਲਿਸੀ ਦਾ ਹਿੱਸਾ ਬਣਾਉਣ ਦੀ ਮੰਗ ਰੱਖੀ ਹੈ।

ਸੁਣੋ ਪੂਰਾ ਮਾਮਲਾ ਇਸ ਆਡੀਓ ਪੇਸ਼ਕਾਰੀ ਰਾਹੀਂ :
LISTEN TO
Punjabi_05052025_indigenousmigrationwithad image

‘Not an empty land’: Calls to educate migrants about First Nations people as election loom

09:05
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share

Published

By Shyna Kalra
Source: SBS


Share this with family and friends