11 ਫਰਵਰੀ ਨੂੰ ਪੌਲੀਨ ਹੈਨਸਨ ਨੇ ਵਨ ਨੇਸ਼ਨ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ। ਇਸ ਵਿੱਚ ਪਾਰਟੀ ਦੀ ਪ੍ਰਸਤਾਵਿਤ ਪ੍ਰਵਾਸ ਨੀਤੀ ਦੀ ਰੂਪ ਰੇਖਾ ਦਿੱਤੀ ਗਈ ਸੀ ਜਿਸ ਵਿੱਚ 75,000 ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ।
ਪਾਰਟੀ ਨੇਤਾ ਸੈਨੇਟਰ ਪੌਲੀਨ ਹੈਨਸਨ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਅਜਿਹੇ 75,000 ਲੋਕ ਜੋ ਆਸਟ੍ਰੇਲੀਆ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ ਜਿਵੇਂ ਕਿ ਉਹ ਜੋ ਆਪਣੇ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਆਸਟ੍ਰੇਲੀਆ ਛੱਡ ਕੇ ਨਹੀਂ ਗਏ, ਜਾਂ ਜਿਹੜੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ, ਜਾਂ ਜਿਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ, ਉਹਨਾਂ ਨੂੰ ਆਸਟ੍ਰੇਲੀਅਨ ਰਿਵਿਊ ਟ੍ਰਿਬਿਊਨਲ ਵਿੱਚ ਅਪੀਲ ਕਰਨ ਦਾ ਕੋਈ ਮੌਕਾ ਦਿੱਤੇ ਬਿਨਾਂ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾਵੇਗਾ।

One Nation press release issued on February 11. Credit: One Nation Website
ਇੱਕ ਸਰਗਰਮ ਨੀ-ਵਾਨਆਟੂ ਫੇਸਬੁੱਕ ਗਰੁੱਪ ਵਿੱਚ ਇੱਕ ਉਪਭੋਗਤਾ ਨੇ ਦੂਜਿਆਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਹੋ ਸਕਦਾ ਹੈ।
ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਕਿ ਇਹ ਆਪਰੇਸ਼ਨ ਸ਼ੁਰੂ ਕੀਤਾ ਜਾਵੇ ਉਸ ਤੋਂ ਪਹਿਲਾਂ ਆਪਣੇ ਜਾਣਕਾਰਾਂ ਨੂੰ ਵਾਪਸ ਆਉਣ ਦਾ ਸੁਨੇਹਾ ਭੇਜ ਦਿੱਤਾ ਜਾਵੇ।
ਕੁਝ ਨੇ ਇਸ ਘੋਸ਼ਣਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦੀ ਸਖ਼ਤਾਈ ਨਾਲ ਜੋੜਿਆ।
ਐਸ ਬੀ ਐਸ ਬਿਸਲਾਮਾ ਵੱਲੋਂ ਇੱਕ ਅਜਿਹੀ ਪੋਸਟ ਦੇਖੀ ਗਈ ਸੀ ਜਿਸ ਵਿੱਚ ਇੱਕ ਨੇ ਕਿਹਾ ਸੀ ਕਿ ਟਰੰਪ ਨੇ ਆਸਟ੍ਰੇਲੀਆ ਨੂੰ ਹੁਕਮ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਵਿੱਚੋਂ ਗੈਰ-ਕਾਨੂੰਨੀ ਲੋਕਾਂ ਨੂੰ ਬਾਹਰ ਕੱਢੇ।
ਕੁੱਝ ਨੇ ਇਸ ਨੀਤੀ ਦਾ ਸਮਰਥਨ ਕੀਤਾ
ਐਸ ਬੀ ਐਸ ਟੈਟਮ ਨੇ ਤਿਮੋਰ-ਲੇਸਟੇ ਦੇ ਦੋ ਪ੍ਰਵਾਸੀ ਕਾਮਿਆਂ, ਲੀਓ ਅਤੇ ਮਾਰੀਆ* ਨਾਲ ਗੱਲ ਕੀਤੀ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇਹ ਮੀਡੀਆ ਰਿਲੀਜ਼ ਦੇਖਿਆ ਸੀ।
ਉਹਨਾਂ ਕਿਹਾ ਕਿ ਉਹ ਆਸਟ੍ਰੇਲੀਆ ਇਸ ਲਈ ਆਏ ਸਨ ਤਾਂ ਜੋ ਉਹ ਪਿੱਛੇ ਆਪਣੇ ਪਰਿਵਾਰਾਂ ਨੂੰ ਸਹਾਇਤਾ ਕਰ ਸਕਣ। ਉਹਨਾਂ ਕਿਹਾ ਕਿ ਹੁਣ ਤੱਕ ਉਹ ਪੂਰੇ ਨਿਯਮਾਂ ਦੀ ਪਾਲਣਾ ਕਰਦੇ ਆਏ ਹਨ ਪਰ ਫਿਰ ਵੀ ਇਹ ਖ਼ਬਰ ਸੁਣ ਕੇ ਉਹਨਾਂ ਨੂੰ ਚਿੰਤਾ ਜ਼ਰੂਰ ਹੋਈ ਸੀ।
ਆਸਟ੍ਰੇਲੀਅਨ ਕੈਥੋਲਿਕ ਰਿਲੀਜੀਅਸ ਅਗੇਂਸਟ ਟ੍ਰੈਫਿਕਿੰਗ ਇਨ ਹਿਊਮਨਜ਼ ਦੇ ਪ੍ਰਵਾਸੀ ਕਾਮਿਆਂ ਦੀ ਸਹਾਇਤਾ ਤੋਂ ਕਾਰਲਾ ਚੁੰਗ ਨੇ ਕਿਹਾ ਕਿ ਜਦੋਂ ਇਹ ਦਸਤਾਵੇਜ਼ ਔਨਲਾਈਨ ਸਰਕੂਲੇਟ ਹੋਣਾ ਸ਼ੁਰੂ ਹੋਇਆ ਸੀ ਤਾਂ ਉਹਨਾਂ ਨੂੰ ਕਈ ਸੁਨੇਹੇ ਮਿਲੇ ਸਨ।
ਉਹਨਾਂ ਦੱਸਿਆ ਕਿ ਇਸ ਮੀਡੀਆ ਬਿਆਨ ਨੂੰ ਦੇਖਣ ਤੋਂ ਬਾਅਦ ਵਰਕਰ ਕਾਫੀ ਤਣਾਅ ਵਿੱਚ ਸਨ ਅਤੇ ਉਦਾਸ ਸਨ।
ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਸਿਰਫ ਇੱਕ ਘੱਟ ਗਿਣਤੀ ਪਾਰਟੀ ਦਾ ਵਿਚਾਰ ਸੀ… ਮੈਂ ਉਹਨਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ ਅਤੇ ਬਸ ਆਪਣੇ ਕੰਮ ‘ਤੇ ਧਿਆਨ ਦੇਵੋ।
ਲੀਓ ਅਤੇ ਮਾਰੀਆ ਨੇ ਐਸ ਬੀ ਐਸ ਟੈਟਮ ਨੂੰ ਦੱਸਿਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਇਹ ਦਸਤਾਵੇਜ਼ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ।
ਵਨ ਨੇਸ਼ਨ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਐਗਜ਼ਾਮਨੀਜ਼ ਦੀ ਟੀਮ ਨੂੰ ਦੱਸਿਆ ਕਿ ਉਹ ਇਸ ਦਸਤਾਵੇਜ਼ ਤੋਂ ਕਿਸੇ ਪ੍ਰਕਾਰ ਦੀ ਗਲਤ ਫਹਿਮੀ ਫੈਲਣ ਤੋਂ ਜਾਣੂ ਨਹੀਂ ਹਨ ਅਤੇ ਨਾ ਹੀ ਉਹਨਾਂ ਨੂੰ ਅਜਿਹੇ ਕਿਸੇ ਭਾਈਚਾਰੇ ਬਾਰੇ ਜਾਣਕਾਰੀ ਹੈ ਜਿਸ ਵਿੱਚ ਇਹ ਰਿਲੀਜ਼ ਨਾਲ ਚਿੰਤਾ ਪੈਦਾ ਹੋਈ ਹੋਵੇ।
ਗਲੋਬਲ ਮਾਈਗ੍ਰੇਸ਼ਨ ਮਾਹਰ ਐਸੋਸੀਏਟ ਪ੍ਰੋਫੈਸਰ ਐਨਾ ਬਾਊਚਰ ਨੇ ਐਸ਼ ਬੀ ਐਸ ਐਗਜ਼ਾਮੀਨਜ਼ ਦੀ ਟੀਮ ਨੂੰ ਦੱਸਿਆ ਕਿ ਜਿਹੜੀਆਂ ਨੀਤੀਆਂ ਦੀ ਗੱਲ ਪ੍ਰੇਸ ਰਿਲੀਜ਼ ਵਿੱਚ ਕੀਤੀ ਗਈ ਸੀ ਉਹ ਨੀਤੀਆਂ ਪ੍ਰਭਾਵਸ਼ਾਲੀ ਜਾਂ ਲਾਗੂ ਕਰਨ ਯੋਗ ਨਹੀਂ ਹਨ।
ਉਹਨਾਂ ਇਹ ਵੀ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਡਿਪੋਰਟ ਕਰਨਾ ਇਹਨਾਂ ਆਸਾਨ ਨਹੀਂ ਹੈ ਅਤੇ ਵਨ ਨੇਸ਼ਨ ਕੋਲ ਅਜਿਹੇ ਅਧਿਕਾਰ ਨਹੀਂ ਹਨ ਕਿ ਉਹ ਏ.ਆਰ.ਟੀ ‘ਚ ਅਪੀਲ ਕਰਨ ਦਾ ਹੱਕ ਵੀ ਖਤਮ ਕਰ ਦੇਣ।
ਲੋਕਾਂ ਦੇ ਡਰ ਦੀ ਭਾਵਨਾ ਨਾਲ ਖੇਡਣਾ
ਇਸ ਪ੍ਰੈਸ ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮੌਜੂਦਾ ਸਰਕਾਰ ਦੇ ਅਦੀਨ ਰਿਕਾਰਡ ਇਮੀਗ੍ਰੇਸ਼ਨ ਕਾਰਨ ਰਿਹਾਇਸ਼ੀ ਸੰਕਟ ਵਿਗੜਿਆ ਹੈ ਅਤੇ ਮਹਿੰਗਾਈ ਵਧਣ ਅਤੇ ਜਨਤਕ ਸੇਵਾਵਾਂ ਤੇ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਕਰਨ ਵਿੱਚ ਵੀ ਇਸਦਾ ਯੋਗਦਾਨ ਹੈ।
ਜਦੋਂ ਬੁਲਾਰੇ ਕੋਲੋਂ ਮਾਈਗ੍ਰੇਸ਼ਨ, ਰਿਹਾਇਸ਼ ਅਤੇ ਮਹਿੰਗਾਈ ਵਿਚਲੇ ਸਬੰਧ ਨੂੰ ਸਾਬਿਤ ਕਰਨ ਵਾਲੇ ਡੇਟਾ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਵੱਲੋਂ ਇਹ ਦੋ ਲਿੰਕ ਅਤੇ ਪ੍ਰਦਾਨ ਕੀਤੇ ਗਏ ਸਨ।
ਯੂਨੀਵਰਸਿਟੀ ਅੋਫ ਕੁਈਨਜ਼ਲੈਂਡ ਤੋਂ ਸ਼ਹਿਰੀ ਯੋਜਨਾਬੰਦੀ ਦੇ ਐਸੋਸੀਏਟ ਪ੍ਰੋਫੈਸਰ ਡਾ. ਡੋਰੀਨਾ ਪੋਜਾਨੀ ਦਾ ਕਹਿਣਾ ਹੈ ਕਿ ਰਿਹਾਇਸ਼ੀ ਸੰਕਟ ਵਧਣ ਦਾ ਕਾਰਨ ਘਰਾਂ ਦੀ ਘਾਟ ਹੈ।
ਸਾਡੇ ਕੋਲ ਆਬਾਦੀ ਦੇ ਮੁਤਾਬਕ ਕਾਫੀ ਘਰ ਨਹੀਂ ਹਨ ਅਤੇ ਸਿਰਫ ਇਮੀਗ੍ਰੇਸ਼ਨ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਪ੍ਰਵਾਸ ਸਮਰਥਨ ‘ਤੇ ਪ੍ਰਭਾਵ
ਪੌਲੀਨ ਹੈਨਸਨ ਦੀ ਵਨ ਨੇਸ਼ਨ ਇੱਕ ਛੋਟੀ ਪਾਰਟੀ ਹੈ ਅਤੇ ਇਸ ਕੋਲ ਸਰਕਾਰ ਬਣਾਉਣ ਜਾਂ ਆਪਣੇ ਆਪ ਨੀਤੀਆਂ ਲਾਗੂ ਕਰਨ ਲਈ ਲੋੜੀਂਦੇ ਮੈਂਬਰ ਨਹੀਂ ਹਨ।
ਪਰ ਐਸੋਸੀਏਟ ਪ੍ਰੋਫੈਸਰ ਬਾਊਚਰ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਬਿਆਨਬਾਜ਼ੀ ਕਾਰਨ ਸਮਾਜਿਕ ਏਕਤਾ ‘ਤੇ ਕਾਫੀ ਪ੍ਰਭਾਵ ਪੈ ਸਕਦਾ ਹੈ।
ਇਹ ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਨੂੰ ਲੈ ਕੇ ਕਈ ਅਣਚਾਹੀਆਂ ਚਰਚਾਵਾਂ ਵੱਲ ਧੱਕ ਸਕਦਾ ਹੈ ਅਤੇ ਭਾਵੇਂ ਸਾਰੀਆਂ ਨਹੀਂ ਪਰ ਕੱਝ ਪ੍ਰਮੁੱਖ ਪਾਰਟੀਆਂ ਇਹਨਾਂ ਵਿਚਾਰਾਂ ਨੂੰ ਅਪਣਾਉਣ ਲਈ ਪ੍ਰੇਰਿਤ ਵੀ ਹੋ ਸਕਦੀਆਂ ਹਨ ਜੋ ਕਿ ਐਸੋਸੀਏਟ ਪ੍ਰੋਫੈਸਰ ਬਾਊਚਰ ਮੁਤਾਬਕ ਖਤਰਨਾਕ ਹੋ ਸਕਦਾ ਹੈ।
*ਬਦਲੇ ਹੋਏ ਨਾਮ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।