40 ਆਸਟ੍ਰੇਲੀਆ ਮੁੜਦੇ ਲੋਕਾਂ ਨੂੰ 'ਕੋਵਿਡ ਪੋਜ਼ਿਟਿਵ' ਹੋਣ ਕਰਕੇ ਦਿੱਲੀ ਜਹਾਜ਼ ਚੜ੍ਹਨ ਤੋਂ ਰੋਕਿਆ ਗਿਆ

ਬਾਹਰ ਫ਼ਸੇ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਮੁੜ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਪਰ ਨਵੀਂ ਦਿੱਲੀ ਤੋਂ ਪਹਿਲੀ ਉਡਾਣ ਰਾਹੀਂ 150 ਯਾਤਰੀਆਂ ਨੂੰ ਵਾਪਸ ਲਿਆਉਣ ਵਾਲ਼ੇ ਜਹਾਜ਼ ਵਿੱਚ ਲੱਗਭਗ ਅੱਧੇ ਯਾਤਰੀ ਜਾਂ ਉਨ੍ਹਾਂ ਦੇ ਨੇੜਲੇ ਸੰਪਰਕ ਕੋਵਿਡ -19 ਕਰਕੇ ਵਾਪਸ ਨਹੀਂ ਆ ਸਕੇ।

in

Australian man tests positive hours before borading repatriation flight from India. Source: Supplied by PM&C (L), Supplied by Prashant Pandey

ਮੈਲਬੌਰਨ ਦੇ ਪ੍ਰਸ਼ਾਂਤ ਪਾਂਡੇ ਉਨ੍ਹਾਂ 40 ਯਾਤਰੀਆਂ ਵਿਚੋਂ ਇੱਕ ਹਨ ਜਿਨ੍ਹਾਂ ਨੂੰ ਕੋਵਿਡ ਪੋਜ਼ਿਟਿਵ ਆਉਣ ਉੱਤੇ ਭਾਰਤ ਤੋਂ ਮੁੜ ਵਾਪਸੀ ਦੀ ਸ਼ੁਰੂ ਹੋਈ ਪਹਿਲੀ ਹਵਾਈ ਉਡਾਣ ਵਿੱਚ ਚੜਨ ਤੋਂ ਰੋਕ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ, “ਮੈਨੂੰ ਇਸ ਟੈਸਟ ਦੇ ਨਤੀਜੇ ਉੱਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿਉਂਕਿ ਮੈਨੂੰ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ ਅਤੇ ਇੱਕ ਹਫ਼ਤਾ ਪਹਿਲਾਂ ਹੀ ਇੱਕ ਨਿੱਜੀ ਟੈਸਟ ਕੇਂਦਰ ਤੋਂ ਟੈਸਟ ਕਰਾਉਣ ਉੱਤੇ ਮੇਰਾ ਆਰ ਟੀ ਪੀ ਸੀ ਆਰ ਟੈਸਟ ਵੀ ਨੈਗੇਟਿਵ ਆਇਆ ਸੀ।

ਪਰ 13 ਮਈ ਨੂੰ ਕੁਆਨਟਸ ਏਅਰਲਾਈਨ ਵਲੋਂ ਕਰਵਾਏ ਗਏ ਟੈਸਟ ਵਿੱਚ ਮੇਰਾ ਟੈਸਟ 'ਪੋਜ਼ਿਟਿਵ' ਆਇਆ ਹੈ ਜਦਕਿ ਮੈਂ ਇਹ ਸਾਰਾ ਸਮਾਂ 'ਕੁਵਾਰਨਟੀਨ' ਕਰ ਰਿਹਾ ਸੀ।

ਪਿਛਲੇ ਮਹੀਨੇ ਭਾਰਤ ਤੋਂ ਹਵਾਈ ਆਵਾਜਾਈ 'ਤੇ ਪਾਬੰਦੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸਰਕਾਰ ਵਲੋਂ ਆਯੋਜਿਤ ਕੀਤੀ ਗਈ ਇਹ ਪਹਿਲੀ ਵਾਪਸ ਪਰਤਣ ਵਾਲੀ ਉਡਾਣ ਸੀ।

ਇਹ ਨਵੀਂ ਦਿੱਲੀ ਤੋਂ ਰਵਾਨਾ ਹੋ 15 ਮਈ ਦੀ ਸਵੇਰ ਨੂੰ ਪਹਿਲਾਂ ਨਾਲੋਂ ਮਿੱਥੇ ਲੱਗਭਗ ਅੱਧੇ ਲੋਕਾਂ ਨੂੰ ਲੈਕੇ ਹੀ ਡਾਰਵਿਨ ਪਹੁੰਚੀ ਹੈ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 17 May 2021 9:36am
Updated 12 August 2022 3:04pm
By Avneet Arora, Ravdeep Singh


Share this with family and friends