15 ਅਪ੍ਰੈਲ ਨੂੰ ਇੰਡੀਆਨਾਪੋਲਿਸ ਦੇ ਫੈਡੇਕ੍ਸ ਵੇਅਰਹਾਊਸ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਅੱਠ ਵਿਅਕਤੀਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਯਾਦਗਾਰੀ ਵਿਜਿਲ ਕਰਾਏ ਗਏ ਹਨ।
ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਕਈ ਫੰਡਰੇਜ਼ਰਾਂ ਦੁਆਰਾ ਲੱਖਾਂ ਡਾਲਰ ਇਕੱਠੇ ਕੀਤੇ ਗਏ ਹਨ।
ਤਿੰਨ ਵੱਖੋ-ਵੱਖਰੇ ਉਦਮਾਂ ਤਹਿਤ ਸੋਸ਼ਲ ਮੀਡੀਆ ਅਤੇ ਫੰਡਰੇਜਿੰਗ ਪਲੇਟਫਾਰਮ ਗੋ ਫੰਡ ਮੀ ਦੇ ਸਹਿਯੋਗ ਨਾਲ਼ ਇਹ ਸਹਾਇਤਾ ਰਾਸ਼ੀ ਹਜ਼ਾਰਾਂ ਦਾਨੀਆਂ ਵੱਲੋਂ ਆਨਲਾਈਨ ਦਿੱਤੀ ਗਈ ਹੈ।
'ਸਿਖਸ ਫਾਰ ਇੰਡੀਆਨਾਪੋਲਿਸ' ਨੇ 500 ਤੋਂ ਵੀ ਵੱਧ ਦਾਨੀਆਂ ਦੀ ਸਹਾਇਤਾ ਨਾਲ ਆਪਣੇ 100,000 ਡਾਲਰ ਦੇ ਟੀਚੇ ਵਿਚੋਂ 50,000 ਡਾਲਰ ਇਕੱਠੇ ਕੀਤੇ ਹਨ।
ਇਕੱਠੀ ਕੀਤੀ ਗਈ ਰਕਮ ਰਾਸ਼ਟਰੀ ਰਹਿਤ ਫੰਡ (ਐਨ ਸੀ ਐਫ) ਦੁਆਰਾ ਵੰਡੀ ਜਾਏਗੀ ਜਿੰਨਾ ਖੁਦ ਵੀ ਇੱਕ 'ਸਰਵਾਈਵਰ ਫੰਡ' ਸ਼ੁਰੂ ਕੀਤਾ ਹੈ।
![Eight people including four members of the Sikh community were killed in FedEx mass shooting at Indianapolis.](https://images.sbs.com.au/drupal/yourlanguage/public/176515215_2846619642262503_1810939810928218251_n.jpg?imwidth=1280)
Eight people including four members of the Sikh community were killed in FedEx mass shooting at Indianapolis. Source: Supplied
ਐਨ ਸੀ ਐਫ ਦੇ ਮਿੱਥੇ ਸ਼ੁਰੂਆਤੀ 1.5 ਮਿਲੀਅਨ ਡਾਲਰ ਵਿਚੋਂ 23 ਅਪ੍ਰੈਲ ਤੱਕ $ 1.3 ਮਿਲੀਅਨ ਤੋਂ ਵੀ ਵੱਧ ਇਕੱਠੇ ਕੀਤੇ ਗਏ ਹਨ ਜਿਸ ਵਿੱਚ ਫੈਡੇਕ੍ਸ ਦੁਆਰਾ ਦਿੱਤੇ 1 ਮਿਲੀਅਨ ਡਾਲਰ ਵੀ ਸ਼ਾਮਿਲ ਹਨ।
ਗੁਰਲੀਨ ਗਿੱਲ ਜੋ ਮ੍ਰਿਤਕ 48 ਸਾਲਾ ਅਮਰਜੀਤ ਸੇਖੋਂ ਦੀ ਭਤੀਜੀ ਹੈ, ਦੁਆਰਾ ਸ਼ੁਰੂ ਕੀਤੇ ਫੰਡਰੇਜ਼ਰ ਵਿੱਚ 2000 ਤੋਂ ਵੱਧ ਦਾਨੀਆਂ ਦੀ ਸਹਾਇਤਾ ਨਾਲ ਪਹਿਲਾਂ ਤੋਂ ਮਿੱਥੇ 2 ਲੱਖ ਡਾਲਰ ਵਿਚੋਂ ਲਗਭਗ 150,000 ਡਾਲਰ ਇਕੱਠੇ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਫੇਡਐਕਸ ਕੰਪਨੀ ਦੇ ਵੇਅਰਹਾਊਸ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
![Fundraising for FedEx shooting victims](https://images.sbs.com.au/drupal/yourlanguage/public/indiana.jpg?imwidth=1280)
Source: Supplied
ਮ੍ਰਿਤਕਾਂ ਦੀ ਪਛਾਣ 32 ਸਾਲਾ ਮੈਥਿਊ ਆਰ, ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ - 19 ਸਾਲ; ਅਮਰਜੀਤ ਜੌਹਲ - 66; ਜਸਵਿੰਦਰ ਕੌਰ- 64; ਜਸਵਿੰਦਰ ਸਿੰਘ - 68; ਅਮਰਜੀਤ ਸੇਖੋਂ - 48; ਕਰਲੀ ਸਮਿਥ - 19 ਅਤੇ ਜੌਹਨ ਵੇਸਰੀਟ - 74 ਵਜੋਂ ਹੋਈ ਹੈ।
ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਨੌਜਵਾਨ ਬ੍ਰੇਂਡਨ ਸਕਾਟ ਹੋਲ ਵਜੋਂ ਹੋਈ ਸੀ ਜਿਸਨੇ ਇਹ ਗੋਲੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਸੀ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।