Key Points
- SBS ਪੱਛਮੀ ਸਿਡਨੀ 'ਚ ਇੱਕ ਹੱਬ ਸਥਾਪਿਤ ਕਰੇਗਾ।
- ਇੱਕ ਅਧਿਐਨ ਤੋਂ ਬਾਅਦ ਸਰਕਾਰ ਨੇ ਸਿਡਨੀ ਦੇ ਉੱਤਰ ਵਿੱਚ, ਆਰਟਾਰਮੋਨ ਵਿੱਚ ਮੁੱਖ ਦਫਤਰ ਨੂੰ ਤਬਦੀਲ ਨਾ ਕਰ ਕੇ ਪੱਛਮ ਵਿੱਚ ਇੱਕ ਹੋਰ ਦਫ਼ਤਰ ਖੋਲ ਕੇ SBS ਦਾ ਵਿਸਤਾਰ ਕਰਨ ਦੀ ਚੋਣ ਕੀਤੀ।
- 2025 ਵਿੱਚ ਐਸ ਬੀ ਐਸ ਸੰਭਾਵੀ ਸਾਈਟਾਂ ਲਈ ਸਥਾਨਕ ਮਾਰਕੀਟ ਤੋਂ ਦਿਲਚਸਪੀ ਦੇ ਪ੍ਰਗਟਾਵੇ ਦੀ ਮੰਗ ਕਰੇਗਾ।
ਫੈਡਰਲ ਸਰਕਾਰ ਵੱਲੋਂ ਐਤਵਾਰ ਨੂੰ ਇਹ ਘੋਸ਼ਣਾ ਕੀਤੀ ਗਈ ਹੈ ਕਿ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਪ੍ਰਸਾਰਕ ਸਿਡਨੀ ਦੇ ਪੱਛਮ ਵਿੱਚ ਇੱਕ ਹੱਬ ਸਥਾਪਿਤ ਕਰਨ ਲਈ ਤਿਆਰ ਹੈ।
ਹਾਲਾਂਕਿ ਅਜੇ ਇਸ ਨਵੇਂ ਦਫ਼ਤਰ ਲਈ ਸਥਾਨ ਨਿਰਧਾਰਿਤ ਨਹੀਂ ਕੀਤਾ ਗਿਆ ਹੈ। ਪਰ ਸਥਾਪਿਤ ਹੋਣ ਤੋਂ ਬਾਅਦ ਇਹ ਹੱਬ ਆਡੀਓ ਅਤੇ ਪੋਡਕਾਸਟ ਸਮੱਗਰੀ ਦੇ ਪ੍ਰਤੀ ਸਾਲ 1,440 ਘੰਟੇ ਤੋਂ ਵੱਧ ਪ੍ਰਦਾਨ ਕਰਨ ਦੇ ਯੋਗ ਹੋਵੇਗਾ।
ਸਿਡਨੀ ਦਾ ਪੱਛਮੀ ਹਿੱਸਾ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਵਿਦੇਸ਼ਾਂ ਵਿੱਚ ਪੈਦਾ ਹੋਏ 40 ਪ੍ਰਤੀਸ਼ਤ ਤੋਂ ਵੱਧ ਨਿਵਾਸੀ ਇੱਥੋਂ ਦੇ ਵਸਨੀਕ ਹਨ ਅਤੇ ਇਹ ਆਸਟ੍ਰੇਲੀਆ ਦੇ ਫਸਟ ਨੇਸ਼ਨਜ਼ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਇੱਕ ਹੈ।
ਇਸ ਦਫਤਰ ਵਿੱਚ ਦਰਸ਼ਕਾਂ ਦੀ ਲਾਈਵ ਮੇਜ਼ਬਾਨੀ ਲਈ ਟੀ ਵੀ ਦੇ ਸਟੂਡੀਓਜ਼, ਰੇਡੀਓ ਅਤੇ ਵਰਕਸਪੇਸ ਦੇ ਨਾਲ ਪੋਡਕਾਸਟ ਬੂਥ ਵੀ ਹੋਣਗੇ।
ਇਸ ਐਲਾਨ ਤੋਂ ਬਾਅਦ ਐਸ ਬੀ ਐਸ ਬੋਰਡ ਚੇਅਰ ਜੋਰਜ ਸੇਵੀਡਿਸ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ ਸਾਲ ਐਸ ਬੀ ਐਸ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ।
“ਐਸ ਬੀ ਐਸ ਬੋਰਡ, ਪੱਛਮੀ ਆਸਟ੍ਰੇਲੀਆ ਦੇ ਅੰਦਰ ਐਸ ਬੀ ਐਸ ਨੂੰ ਏਮਬੇਡ ਕਰਨ ਦੇ ਮੌਕੇ ‘ਤੇ ਅਤੇ ਭਰੋਸੇਮੰਦ, ਨਿਰਪੱਖ ਮੀਡੀਆ ਵਜੋਂ ਭਾਈਚਾਰਿਆਂ ਵਿੱਚ ਏਕਤਾ ਕਾਇਮ ਕਰ ਕੇ ਤੇ ਹੁਣ ਵਧੇਰੇ ਵਿਸਤਾਰ ਨਾਲ ਸਥਾਨਕ ਭਾਈਚਾਰਿਆਂ ਨੂੰ ਸਾਡੀ ਵਿਭਿੰਨ ਕਹਾਣੀ ਸੁਣਾਉਣ ਦੇ ਅੰਦਾਜ਼ ਦਾ ਹਿੱਸਾ ਬਣਾ ਕੇ ਖੁਸ਼ ਹੈ।”
SBS Chair George Savvides AM. Source: Supplied
“ਆਸਟ੍ਰੇਲੀਆ ਦੇ ਸਮਰਪਿਤ ਬਹੁ-ਸੱਭਿਆਚਾਰਕ ਅਤੇ ਫਸਟ ਨੇਸ਼ਨਜ਼ ਪ੍ਰਸਾਰਕ ਅਤੇ ਸਾਡੇ ਸਭ ਤੋਂ ਭਰੋਸੇਮੰਦ ਨਿਊਜ਼ ਬ੍ਰਾਂਡਾਂ ਵਿੱਚੋਂ ਇੱਕ ਹੋਣ ਦੇ ਨਾਤੇ, ਐਸ ਬੀ ਐਸ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
“ਐਸ ਬੀ ਐਸ ਪੱਛਮੀ ਸਿਡਨੀ ਸਮੇਤ ਬਹੁ-ਭਾਸ਼ਾਈ, ਬਹੁ-ਸੱਭਿਆਚਾਰਕ ਅਤੇ ਪਹਿਲੇ ਰਾਸ਼ਟਰ ਭਾਈਚਾਰਿਆਂ ਨਾਲ ਜੋੜਦਾ ਹੈ ਅਤੇ ਆਸਟ੍ਰੇਲੀਅਨ ਦਰਸ਼ਕਾਂ ਤੱਕ ਵਿਭਿੰਨ ਆਵਾਜ਼ਾਂ ਪਹੁੰਚਾਉਣ ਲਈ ਮਹੱਤਵਪੂਰਨ ਹੈ।
ਮੰਤਰੀ ਰੋਲੈਂਡ ਨੇ ਕਿਹਾ, "ਮੈਂ ਐਸ ਬੀ ਐਸ ਬੋਰਡ ਅਤੇ ਪ੍ਰਬੰਧਨ ਦਾ ਇਸ ਦਿਲਚਸਪ ਪ੍ਰੋਜੈਕਟ ਦੀ ਤਜਵੀਜ਼ ਕਰਨ ਲਈ ਉਹਨਾਂ ਦੀ ਪਹਿਲਕਦਮੀ ਲਈ ਧੰਨਵਾਦ ਕਰਦੀ ਹਾਂ ਅਤੇ ਇਸ ਨੂੰ ਪੂਰਾ ਕਰਨ ਲਈ ਉਹਨਾਂ ਨਾਲ ਕੰਮ ਕਰਨ ਦੀ ਉਮੀਦ ਕਰਦੀ ਹਾਂ।"
ਸਰਕਾਰ ਦਾ ਮੰਨਣਾ ਹੈ ਕਿ ਇਹ ਹੱਬ ਕਈ ਹੁਨਰਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰੇਗਾ ਜਿਸ ਨਾਲ ਆਰਥਿਕਤਾ ਨੂੰ ਹੁਲਾਰਾ ਤਾਂ ਮਿਲੇਗਾ ਹੀ ਅਤੇ ਨਾਲ ਹੀ ਸਥਾਨਕ ਭਾਈਚਾਰਿਆਂ ਨੂੰ ਸਮਾਜਿਕ-ਆਰਥਿਕ ਲਾਭ ਵੀ ਪਹੁੰਚੇਗਾ।
ਇਸ ਦਫਤਰ ਲਈ ਅਜੇ ਕੋਈ ਪੱਕੀ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਪਰ ਅਗਲੇ ਸਾਲ ਐਸ ਬੀ ਐਸ ਸੰਭਾਵੀ ਸਾਈਟਾਂ ਲਈ ਲੋਕਲ ਬਾਜ਼ਾਰ ਤੋਂ 'ਐਕਸਪਰੇਸ਼ਨ ਆਫ ਇੰਟਰਸਟ' ਲਵੇਗਾ ਅਤੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਪੱਛਮੀ ਸਿਡਨੀ ਵਿੱਚ ਸਥਾਨਕ ਕੌਂਸਲਾਂ, ਸਿੱਖਿਆ ਸੰਸਥਾਵਾਂ ਅਤੇ ਵਪਾਰਕ ਤੇ ਆਰਥਿਕ ਵਿਕਾਸ ਸੰਸਥਾਵਾਂ ਨੂੰ ਵੀ ਸ਼ਾਮਲ ਕਰੇਗਾ।