ਅਨਿਸ਼ਚਿਤ ਹਲਾਤਾਂ ਵਿੱਚ ਫ਼ਸੇ 'ਬੇਬਸ' ਪ੍ਰਵਾਸੀਆਂ ਲਈ ਇੱਕ ਸਪਸ਼ਟ ਸਥਾਈ ਨਿਵਾਸ ਮਾਰਗ ਦੀ ਲੋੜ

1000 ਲੋਕਾਂ ਵਲੋਂ ਭਾਗ ਲਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਤਕਰੀਬਨ 78 ਪ੍ਰਤੀਸ਼ਤ ਲੋਕਾਂ ਦਾ ਇਹ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਕੋਲ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਾਹ ਦਾ ਵਿਕਲਪ ਹੋਣਾ ਚਾਹੀਦਾ ਹੈ।

Most Australians support a path to permanent residency for migrants in a new survey

Source: Getty Images

ਪਿਛਲੇ ਸਾਲ ਮਾਰਚ ਤੱਕ ਆਸਟ੍ਰੇਲੀਆ ਵਿੱਚ ਤਕਰੀਬਨ 1.7 ਮਿਲੀਅਨ ਤੋਂ ਵੱਧ ਲੋਕ ਅਸਥਾਈ ਵੀਜ਼ਿਆਂ 'ਤੇ ਰਹਿ ਰਹੇ ਸਨ।

ਪਿਛਲੇ ਸਾਲ ਪ੍ਰਵਾਸੀ ਮਜ਼ਦੂਰ ਕੇਂਦਰ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਕਿ ਔਸਤਨ ਲੋਕਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਘੱਟੋ-ਘੱਟ ਪੰਜ ਸਾਲ ਉਡੀਕ ਕਰਨੀ ਪੈਂਦੀ ਹੈ ਅਤੇ ਕੁਝ ਪ੍ਰਵਾਸੀਆਂ ਨੂੰ ਤਾਂ ਇਸ ਪ੍ਰਕ੍ਰਿਆ ਵਿੱਚ 13 ਸਾਲ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈ।

ਇਸ ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਇਸ ਸਮੇਂ ਦੌਰਾਨ ਅਸਥਾਈ ਵੀਜ਼ਾ ਧਾਰਕਾਂ ਨੂੰ ਵੱਡੇ ਪਧਰ 'ਤੇ ਸ਼ੋਸ਼ਣ ਦਾ ਸਾਮਣਾ ਕਰਣਾ ਪੈਂਦਾ ਹੈ ਜਿਸ ਵਿੱਚ ਬਾਕੀਆਂ ਨਾਲੋ ਘੱਟ ਤਨਖ਼ਾਹ ਅਤੇ ਕੰਮ ਵਾਲ਼ੀ ਥਾਂ ਤੇ ਦੁਰਵਿਵਹਾਰ ਵੀ ਸ਼ਾਮਲ ਹੈ।

ਪ੍ਰਵਾਸੀ ਮਜ਼ਦੂਰ ਕੇਂਦਰ ਦੇ ਮੁੱਖ ਕਾਰਜਕਾਰੀ ਅਫ਼ਸਰ ਮੈਟ ਕੁਨਕੇਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਵੀਜ਼ਾ ਪ੍ਰਣਾਲੀ ਵਿੱਚ ਲਗਾਤਾਰ ਤਬਦੀਲੀਆਂ ਨੇ ਸਦੀਵੀ ਤੌਰ 'ਤੇ ਅਸਥਾਈ ਵੀਜ਼ਾ ਧਾਰਕਾਂ ਦੇ ਪੱਧਰ ਨੂੰ ਨੀਵਾਂ ਰੱਖਿਆ ਹੈ ਅਤੇ ਜਿਸ ਦੇ ਚਲਦਿਆਂ ਇਨ੍ਹਾਂ ਪ੍ਰਵਾਸੀਆਂ ਨੂੰ ਲੰਮੇ ਸਮੇਂ ਤੱਕ ਕਈ ਅਧਿਕਾਰਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।


Share

Published

Updated

By Ravdeep Singh, Claire Slattery

Share this with family and friends