ਮੰਤਰੀ ਹਾਕ ਨੇ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਕਮੇਟੀ ਵਲੋਂ ਸੱਦੇ ਇੱਕ 'ਲਾਈਵ' ਸੈਸ਼ਨ ਦੌਰਾਨ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਆਰਥਿਕਤਾ ਨੂੰ ਮੁੜ ਲੀਹੇ ਪਾਉਣ ਲਈ ਪ੍ਰਵਾਸ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ।
ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਕਿਲਡ ਪਰਵਾਸ ਪ੍ਰੋਗਰਾਮ ਨੂੰ ਆਸਟ੍ਰੇਲੀਆ ਦੇ ਉਦਯੋਗਾਂ ਦੀਆਂ ਲੋੜਾਂ, ਸਕਿਲਡ ਵਰਕਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਕੌਮੀ ਆਰਥਿਕ ਬਹਾਲੀ ਲਈ ਨਾਜ਼ੁਕ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਕਰਨ ਦੀ ਲੋੜਾਂ ਅਨੁਸਾਰ ਸਿਰਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ, “ਸਰਕਾਰੀ ਮਾਈਗ੍ਰੇਸ਼ਨ ਪ੍ਰੋਗ੍ਰਾਮ ਅਧੀਨ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਨਾਜ਼ੁਕ ਖੇਤਰਾਂ ਵਿਚਲੀ ਘਾਟ ਨੂੰ ਪਛਾਣਿਆ ਜਾਵੇਗਾ ਅਤੇ ਇਸਨੂੰ ਪੂਰਾ ਕਰਨ ਲਈ ਇਨ੍ਹਾਂ ਵਿਚਲੇ ਸਕਿਲਡ ਵਰਕਰਾਂ ਨੂੰ ਪਰਵਾਸ ਦੌਰਾਨ ਤਰਜੀਹ ਦਿੱਤੀ ਜਾਵੇਗੀ।"
ਸਰਕਾਰੀ ਅਨੁਮਾਨਾਂ ਅਨੁਸਾਰ 2022-2023 ਤੱਕ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨਕਾਰਾਤਮਕ ਰਹਿਣ ਦੀ ਉਮੀਦ ਹੈ ਪਰ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਜਿੰਨਾ ਲੰਬਾ ਸਮਾਂ ਬੰਦ ਰਹਿੰਦੀਆਂ ਹਨ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਉਨ੍ਹਾਂ ਚਿਰ ਨਾਜ਼ੁਕ ਬਣੀ ਰਹੇਗੀ ਕਿਉਂਕਿ ਇਸਦੀ ਵਿਦੇਸ਼ੀ ਪਰਵਾਸ 'ਤੇ ਭਾਰੀ ਨਿਰਭਰਤਾ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।